
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਟਨਾ ਸਾਹਿਬ ਦਰਸ਼ਨਾਂ ਲਈ ਜਾਂਦੇ ਹਨ।
ਨਵੀਂ ਦਿੱਲੀ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਗੁਰਪੁਰਬ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਪਟਨਾ ਸਾਹਿਬ ਵਿਖੇ ਕਈ ਟ੍ਰੇਨਾਂ ਦੇ ਅਸਥਾਈ ਤੌਰ 'ਤੇ ਰੁਕਣ ਦਾ ਫ਼ੈਸਲਾ ਕੀਤਾ ਗਿਆ ਹੈ। 5 ਤੋਂ ਲੈ ਕੇ 19 ਜਨਵਰੀ ਤੱਕ ਪੂਰਵਾ ਅਤੇ ਗਰੀਬ ਰੱਥ ਸਮੇਤ 6 ਟ੍ਰੇਨਾਂ ਇਸ ਸਟੇਸ਼ਨ 'ਤੇ ਰੁਕਣਗੀਆਂ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਟਨਾ ਸਾਹਿਬ ਦਰਸ਼ਨਾਂ ਲਈ ਜਾਂਦੇ ਹਨ।
Patna railway station
ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਟ੍ਰੇਨਾਂ ਦੇ ਅਸਥਾਈ ਤੌਰ 'ਤੇ ਰੁਕਣ ਦਾ ਫ਼ੈਸਲਾ ਕੀਤਾ ਗਿਆ ਹੈ। ਪੂਰਵਾ ਐਕਸਪ੍ਰੈਸ, ਵਿਭੂਤੀ ਐਕਸਪ੍ਰੈਸ, ਹਰਿਦੁਆਰ-ਹਾਵੜਾ ਕੁੰਭ ਐਕਸਪ੍ਰੈਸ, ਉਪਾਸਨਾ ਐਕਸਪ੍ਰੈਸ, ਮਹਾਨੰਦਾ ਐਕਸਪ੍ਰੈਸ, ਬੁੱਧ ਪੂਰਨਿਮਾ ਐਕਸਪ੍ਰੈਸ, ਕੋਲਕਾਤਾ-ਨੰਗਲਡੈਮ ਐਕਸਪ੍ਰੈਸ, ਮਾਲਦਾ ਟਾਊਨ-ਨਵੀਂ ਦਿੱਲੀ ਐਕਸਪ੍ਰੈਸ, ਜੈਨਗਰ ਗਰੀਬ ਰਥ ਐਕਸਪ੍ਰੈਸ, ਭਾਗਲਪੁਰ ਗਰੀਬ ਰੱਥ ਐਕਸਪ੍ਰੈਸ ਅਤੇ ਔਖਾ-ਗੁਹਾਟੀ ਦਵਾਰਕਾ ਐਕਸਪ੍ਰੈਸ ਪਟਨਾ ਸਾਹਿਬ ਵਿਖੇ ਦੋ ਮਿੰਟ ਲਈ ਰੁਕਣਗੀਆਂ।