
ਟ੍ਰੇਨਾਂ ਵਿਚ ਇਸ ਸਾਲ ਮਾਰਚ ਤੋਂ ਖਾਣ ਦੇ ਸਾਮਾਨਾਂ ਦੀ ਮੁੱਲ ਸੂਚੀ ਜਨਤਕ ਰੂਪ ਨਾਲ ਲਗਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਲਿਖਿਆ ਰਹੇਗਾ 'ਕ੍ਰਿਪਾ ਕੋਈ ਟਿਪ ਨਾ ...
ਨਵੀਂ ਦਿੱਲੀ : ਟ੍ਰੇਨਾਂ ਵਿਚ ਇਸ ਸਾਲ ਮਾਰਚ ਤੋਂ ਖਾਣ ਦੇ ਸਾਮਾਨਾਂ ਦੀ ਮੁੱਲ ਸੂਚੀ ਜਨਤਕ ਰੂਪ ਨਾਲ ਲਗਾਈ ਜਾਵੇਗੀ ਅਤੇ ਇਸ ਦੇ ਨਾਲ ਹੀ ਲਿਖਿਆ ਰਹੇਗਾ 'ਕ੍ਰਿਪਾ ਕੋਈ ਟਿਪ ਨਾ ਦਿਓ', ਜੇਕਰ ਬਿੱਲ ਨਹੀਂ ਮਿਲਿਆ ਤਾਂ ਤੁਹਾਡਾ ਭੋਜਨ ਮੁਫ਼ਤ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਕੈਟਿਰੰਗ ਸੇਵਾਵਾਂ ਵਿਚ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਲਈ ਸਾਰੇ ਜ਼ੋਨਲ ਰੇਲਵੇ ਨੂੰ ਇਸ ਸਬੰਧ ਵਿਚ ਨਿਰਦੇਸ਼ ਦਿਤੇ ਹਨ।
Railway Minister Piyush Goyal
ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉੱਚ ਪੱਧਰ ਦੀ ਸਮੀਖਿਆ ਮੀਟਿੰਗ ਬੈਠਕ ਵਿਚ ਗੋਇਲ ਨੇ ਇਹ ਵੀ ਨਿਰਦੇਸ਼ ਦਿਤੇ ਕਿ ਜਨਵਰੀ 2019 ਦੇ ਅੰਤ ਤੱਕ ਮੁਸਾਫਰਾਂ ਦੀ ਸਹੂਲਤ ਲਈ ਸਾਰੇ ਗੈਰ ਸੁਰੱਖਿਆ ਸ਼ਿਕਾਇਤਾਂ ਲਈ ਇਕ ਹੈਲਪਲਾਈਨ ਨੰਬਰ ਵਿਕਸਿਤ ਕੀਤਾ ਜਾਵੇ। ਬੈਠਕ ਵਿਚ ਮੌਜੂਦ ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਵਾਈਫਾਈ ਕਨੈਕਟੀਵਿਟੀ ਵਰਤਮਾਨ 723 ਤੋਂ ਵੱਧਾ ਕੇ ਦੋ ਹਜ਼ਾਰ ਸਟੇਸ਼ਨਾਂ 'ਤੇ ਕੀਤੀ ਜਾਣੀ ਚਾਹੀਦੀ ਹੈ।
Catering Staff
ਉਨ੍ਹਾਂ ਨੇ ਸਟੇਸ਼ਨਾਂ 'ਤੇ ਵਾਈਫਾਈ ਦਾ ਕਾਰਜ ਛੇਤੀ ਪੂਰਾ ਕਰਨ ਵਿਚ ਖੇਤਰੀ ਰੇਲਵੇ ਮੈਨੇਜਰਾਂ ਨੂੰ ਇਨਾਮ ਦਾ ਪ੍ਰਸਤਾਵ ਦਿਤਾ। ਅਧਿਕਾਰੀ ਨੇ ਕਿਹਾ ਕਿ ਮੰਤਰੀ ਨੇ ਸਲਾਹ ਦਿੱਤੀ ਕਿ 31 ਮਾਰਚ 2019 ਤੱਕ ਸਾਰੀਆਂ ਟਰੇਨਾਂ ਵਿਚ ਕੈਟਰਿੰਗ ਸਟਾਫ ਅਤੇ ਟੀਟੀਈ ਨੂੰ ਸਵਾਈਪ ਅਤੇ ਬਿਲ ਕੱਢਣ ਵਾਲੀਆਂ ਮਸ਼ੀਨਾਂ ਦੇ ਨਾਲ ਪੀਓਐਸ (ਪਵਾਇੰਟ ਆਫ ਸੇਲ) ਮਸ਼ੀਨਾਂ ਵੰਡੀਆਂ ਜਾਣੀਆਂ ਚਾਹੀਦੀਆਂ ਹਨ।
Service
ਅਧਿਕਾਰੀ ਨੇ ਕਿਹਾ ਕਿ ਕੈਟਰਿੰਗ ਸਹੂਲਤਾਂ ਵਾਲੀਆਂ ਸਾਰੀਆਂ ਟਰੇਨਾਂ ਵਿਚ ਮਾਰਚ 2019 ਤੱਕ ਮੁੱਲ ਸੂਚੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਇਹ ਵੀ ਲਿਖਿਆ ਹੋਣਾ ਚਾਹੀਦਾ ਹੈ ਕਿ 'ਕ੍ਰਿਪਾ ਕੋਈ ਟਿਪ ਨਾ ਦਿਓ', ਜੇਕਰ ਕੋਈ ਬਿੱਲ ਨਹੀਂ ਦਿਤਾ ਜਾਂਦਾ ਹੈ ਤਾਂ ਤੁਹਾਡਾ ਭੋਜਨ ਮੁਫ਼ਤ ਹੈ।