ਪ੍ਰਸਾਰ ਭਾਰਤੀ ਨੇ ਆਕਾਸ਼ਵਾਣੀ ਦੇ ਰਾਸ਼ਟਰੀ ਚੈਨਲ ਸਮੇਤ ਬੰਦ ਕੀਤੇ ਪੰਜ ਖੇਤਰੀ ਚੈਨਲ 
Published : Jan 5, 2019, 4:17 pm IST
Updated : Jan 5, 2019, 4:20 pm IST
SHARE ARTICLE
Prasar Bharati
Prasar Bharati

ਪ੍ਰਸਾਰ ਭਾਰਤੀ ਦੇ ਇਕ ਮੈਂਬਰ ਨੇ ਇਸ ਫ਼ੈਸਲੇ ਸਬੰਧੀ ਕਿਹਾ ਕਿ ਅਸੀਂ ਚੈਨਲਾਂ ਦਾ ਆਧੁਨਿਕੀਕਰਣ ਕਰਦੇ ਹੋਏ ਉਹਨਾਂ ਨੂੰ ਮੋਬਾਈਲ ਐਪ ਦੀ ਸ਼ਕਲ ਵਿਚ ਲਿਆ ਰਹੇ ਹਾਂ।

ਨਵੀਂ ਦਿੱਲੀ : ਪ੍ਰਸਾਰ ਭਾਰਤੀ ਨੇ ਖਰਚ ਵਿਚ ਕਟੌਤੀ ਕਰਨ ਦੇ ਉਪਰਾਲਿਆਂ ਅਤੇ ਸੇਵਾਵਾਂ ਨੂੰ ਤਰਕ ਦੇ ਆਧਾਰ 'ਤੇ ਬਣਾਉਣ ਲਈ ਆਲ ਇੰਡੀਆ ਰੇਡਿਓ ਦੇ ਰਾਸ਼ਟਰੀ ਚੈਨਲ ਅਤੇ ਪੰਜ ਸ਼ਹਿਰਾਂ ਵਿਚ ਖੇਤਰੀ ਸਿਖਲਾਈ ਅਕਾਦਮੀਆਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਏਆਈਆਰ ਦੇ ਡਾਇਰੈਕਟਰ ਜਨਰਲ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਟੋਡਾਪੁਰ ਅਤੇ ਨਾਗਪੁਰ ਵਿਚ ਰਾਸ਼ਟਰੀ ਚੈਨਲਾਂ ਵਿਚ ਨਾਮਜ਼ਦ  ਪ੍ਰੋਗਰਾਮ, ਤਕਨੀਕੀ, ਮੰਤਰਾਲੇ ਅਤੇ ਹੋਰਨਾਂ ਕਰਮਚਾਰੀਆਂ ਤੋਂ ਇਲਾਵਾ ਪੰਜ ਸ਼ਹਿਰਾਂ ਵਿਚ ਖੇਤਰੀ ਪ੍ਰਸਾਰਣ ਅਤੇ ਮਲਟੀਮੀਡੀਆ ਅਕਾਦਮੀਆਂ

All India RadioAll India Radio

ਵਿਚ ਕੰਮ ਕਰਨ ਵਾਲਿਆਂ ਦੀ ਪੋਸਟਿੰਗ ਸੰਸਥਾ ਦੀ ਲੋੜ ਮੁਤਾਬਕ ਕੀਤੀ ਜਾਂ ਸਕਦੀ ਹੈ। ਇਹ ਹੁਕਮ 24 ਦਸੰਬਰ ਨੂੰ ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਨੂੰ ਭੇਜਿਆ ਗਿਆ। ਇਸ ਵਿਚ ਤੁਰਤ ਪ੍ਰਭਾਵ ਨਾਲ ਏਆਈਆਰ ਦੇ ਰਾਸ਼ਟਰੀ ਚੈਨਲ ਸਮੇਤ ਅਹਿਮਾਦਾਬਾਦ, ਹੈਦਰਾਬਾਦ, ਲਖਨਊ, ਸ਼ਿਲਾਂਗ ਅਤੇ ਤਿਰੁਵੰਨਤਪੁਰਮ ਵਿਖੇ ਸਥਿਤ ਖੇਤਰੀ ਪ੍ਰਸਾਰਣ ਅਤੇ ਮਲਟੀਮੀਡੀਆ ਅਕਾਦਮੀਆਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰਸਾਰ ਭਾਰਤੀ ਦੇ ਸੂਤਰਾਂ ਮੁਤਾਬਕ ਰਾਸ਼ਟਰੀ ਚੈਨਲ ਨੂੰ ਬੰਦ ਕਰਨ ਦਾ ਫ਼ੈਸਲਾ ਲਗਭਗ ਇਕ ਸਾਲ ਤੋਂ ਲਟਕਦਾ ਆ ਰਿਹਾ ਸੀ।

AIR AIR

ਉਹਨਾਂ ਮੁਤਾਬਕ ਰਾਸ਼ਟਰੀ ਪ੍ਰਸਾਰਣ ਦੇ ਲਈ ਕੰਮ ਕਰਨ ਵਾਲੇ ਜਿਆਦਾਤਰ ਸੀਨੀਅਰ ਅਧਿਕਾਰੀ ਸੇਵਾਮੁਕਤ ਹੋ ਚੁੱਕੇ ਹਨ। ਇਸ ਦਾ ਸਰੋਤਿਆਂ ਨਾਲ ਰਾਬਤਾ ਵੀ ਬਹੁਤ ਘੱਟ ਹੈ। ਇਸ ਨੂੰ ਸਿਰਫ ਨਾਮ ਲਈ ਚਲਾਇਆ ਜਾ ਰਿਹਾ ਹੈ। ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪ੍ਰਸਾਰਤ ਹੋਣ ਵਾਲਾ ਰਾਸ਼ਟਰੀ ਚੈਨਲ 1987 ਵਿਚ ਹੋਂਦ ਵਿਚ ਆਇਆ ਸੀ ਅਤੇ ਰਾਸ਼ਟਰੀ ਮੁੱਦਿਆਂ ਨਾਲ ਲੋਕਾਂ ਨੂੰ ਰੁਬਰੂ ਕਰਾਉਣ ਵਿਚ ਇਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਚੈਨਲ ਵਿਚ ਹਿੰਦੀ, ਉਰਦੂ ਅਤੇ ਅੰਗਰੇਜੀ ਭਾਸ਼ਾ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਪ੍ਰਸਾਰਤ ਕੀਤੇ ਗਏ।

public service broadcasterpublic service broadcaster

ਜਿਹਨਾਂ ਦਾ ਮਕਸਦ ਆਮ ਜਨਤਾ ਅਤੇ ਸਾਧਾਰਨ ਵਰਗ ਦੇ ਸਰੋਤਿਆਂ ਤੱਕ ਪੁਹੰਚਣਾ ਸੀ। ਇਸ ਚੈਨਲ ਦੇ ਪ੍ਰੋਗਰਾਮਾਂ ਦੀ ਪਹੁੰਚ ਦੇਸ਼ ਦੀ 76 ਫ਼ੀ ਸਦੀ ਅਬਾਦੀ ਅਤੇ 64 ਫ਼ੀ ਸਦੀ ਖੇਤਰ ਤੱਕ ਸੀ। ਪ੍ਰਸਾਰ ਭਾਰਤੀ ਦੇ ਇਕ ਮੈਂਬਰ ਨੇ ਇਸ ਫ਼ੈਸਲੇ ਸਬੰਧੀ ਕਿਹਾ ਕਿ ਅਸਲ ਵਿਚ ਏਆਈਆਰ ਦੇ ਡਿਜ਼ੀਟਲੀਕਰਣ ਦੀ ਪ੍ਰਕਿਰਿਆ ਦਾ ਹਿੱਸਾ ਹੈ। ਅਸੀਂ ਚੈਨਲਾਂ ਦਾ ਆਧੁਨਿਕੀਕਰਣ ਕਰਦੇ ਹੋਏ ਉਹਨਾਂ ਨੂੰ ਮੋਬਾਈਲ ਐਪ ਦੀ ਸ਼ਕਲ ਵਿਚ ਲਿਆ ਰਹੇ ਹਾਂ। ਜਿਥੇ ਇਸ ਨੂੰ ਸੁਣਨ ਵਾਲੇ ਬਹੁਤ ਜਿਆਦਾ ਹਨ ਅਤੇ ਇਸ ਦੀ ਪਹੁੰਚ ਕਿਤੇ ਵੱਧ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement