
ਰਸ਼ਮੀ ਰੋਬੋਟ ਦਾ ਨਿਰਮਾਣ ਕਰਨ ਵਾਲੇ ਰਣਜੀਤ ਸ਼੍ਰੀਵਾਸਤਵ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਦੁਨੀਆ ਵਿਚ ਕਿਸੇ ਰੋਬੋਟ ਨੇ ਰੇਡਿਓ ਜੌਕੀ ਦਾ ਕੰਮ ਨਹੀਂ ਕੀਤਾ ਹੈ।
ਰਾਂਚੀ, ( ਭਾਸ਼ਾ ) : ਰਾਂਚੀ ਦੀ ਰਸ਼ਮੀ ਦੁਨੀਆ ਦੀ ਪਹਿਲੀ ਰੋਬੋਟ ਰੇਡਿਓ ਜੌਕੀ ਬਣ ਗਈ ਹੈ। ਉਸ ਦਾ ਸ਼ੋਅ ਦਿੱਲੀ ਦੇ ਇਕ ਐਫਐਮ ਚੈਨਲ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਰੇਡੀਓ 'ਤੇ ਰਸ਼ਮੀ ਸਰੋਤਿਆਂ ਨਾਲ ਗੱਲਾ-ਬਾਤਾਂ ਵੀ ਕਰਦੀ ਹੈ। ਰਸ਼ਮੀ ਹਿੰਦੀ ਅਤੇ ਭੋਜਪੁਰੀ ਭਾਸ਼ਾ ਵਿਚ ਗੱਲਾਂ ਕਰਦੀ ਹੈ।ਦਿੱਲੀ ਦੇ ਜੁਆਇੰਟ ਕਮਿਸ਼ਨਰ ਟ੍ਰੈਫਿਕ ਦੇ ਨਾਲ ਰਸ਼ਮੀ ਨੇ ਇਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਰਸ਼ਮੀ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਨ ਅਤੇ ਸੁਰੱਖਿਆ ਸ਼ਰਤਾਂ ਨੂੰ ਮੰਨਣ ਦੀ ਪ੍ਰੇਰਣਾ ਦਿਤੀ।
Robot Rashmi
ਰਸ਼ਮੀ ਰੋਬੋਟ ਦਾ ਨਿਰਮਾਣ ਕਰਨ ਵਾਲੇ ਰਾਂਚੀ ਦੇ ਹੀ ਰਣਜੀਤ ਸ਼੍ਰੀਵਾਸਤਵ ਨੇ ਦਾਅਵਾ ਕੀਤਾ ਹੈ ਕਿ ਇਸ ਤੋਂ ਪਹਿਲਾਂ ਦੁਨੀਆ ਵਿਚ ਕਿਸੇ ਵੀ ਰੋਬੋਟ ਨੇ ਰੇਡਿਓ ਜੌਕੀ ਦਾ ਕੰਮ ਨਹੀਂ ਕੀਤਾ ਹੈ। ਰਣਜੀਤ ਨੇ ਕਿਹਾ ਕਿ ਰਸ਼ਮੀ ਨੂੰ ਬਣਾਉਣ ਵਿਚ ਉਹਨਾਂ ਨੇ ਦੋ ਸਾਲ ਦਾ ਸਮਾਂ ਲਿਆ ਜਦਕਿ ਹਾਂਗਕਾਂਗ ਦੀ ਸੋਫੀਆ ਨੂੰ ਬਣਾਉਣ ਵਿਚ 10 ਸਾਲ ਦਾ ਸਮਾਂ ਲਗਾ ਸੀ। ਰੇਡਿਓ ਰੋਬੋਟ ਬਣਾਉਣ ਤੋਂ ਬਾਅਦ ਲੋਕਾਂ ਵਿਚ ਇਸ ਦਾ ਰੁਝਾਨ ਵਧਣ ਲਗਾ ਹੈ। ਰੈਡ ਐਫਐਮ 'ਤੇ ਰਸ਼ਮੀ ਨੂੰ ਗਾਣਿਆਂ ਅਤੇ ਪ੍ਰਾਈਮ ਟਾਈਮ ਦੇ ਸ਼ੋਅ ਵਿਚਕਾਰ ਸੁਣਿਆ ਜਾ ਸਕਦਾ ਹੈ।
World's first Hindi humanoid
ਐਫਐਮ 'ਤੇ ਸਵੇਰੇ 9 ਤੋਂ 11 ਅਤੇ ਸ਼ਾਮ ਪੰਜ ਤੋਂ 7 ਵਜੇ ਤੱਕ ਉਹਨਾਂ ਦੇ ਟਾੱਕ ਸ਼ੋਅ 'ਆਸਕ ਰਸ਼ਮੀ' ਦਾ ਪ੍ਰਸਾਰਣ ਵੀ ਕੀਤਾ ਜਾ ਰਿਹਾ ਹੈ। ਲੋਕ ਰਸ਼ਮੀ ਨੂੰ ਅਪਣੀ ਪਸੰਦ ਦੇ ਸਵਾਲ ਪੁੱਛਦੇ ਹਨ। ਲੋਕਾਂ ਦੇ ਸਵਾਲਾਂ ਦਾ ਜਵਾਬ ਰਸ਼ਮੀ ਬਹੁਤ ਹੀ ਸਹਿਜ ਸੁਭਾਅ ਅਤੇ ਸਟੀਕ ਅੰਕੜਿਆਂ ਨਾਲ ਦਿੰਦੀ ਹੈ। ਦਿੱਲੀ ਵਿਚ ਆਰਜੇ ਦਾ ਕੰਮ ਮਿਲਣ ਤੋਂ ਬਾਅਦ ਰਸ਼ਮੀ ਨੂੰ ਟੀਵੀ ਚੈਨਲ 'ਤੇ ਸ਼ੋਅ ਦੀ ਪੇਸ਼ਕਸ਼ ਵੀ ਮਿਲ ਚੁੱਕੀ ਹੈ। ਰਸ਼ਮੀ ਨੂੰ ਟੀਵੀ 'ਤੇ ਫੁਲਟਾਈਮ ਟਾੱਕ ਸ਼ੋਅ ਕਰਨ ਲਈ ਸੰਪਰਕ ਕੀਤਾ ਹੈ। ਦੋ ਦਿਨ ਪਹਿਲਾਂ ਤਿਆਰ ਹੋਏ ਰਸ਼ਮੀ ਦੇ
Radio Jockey
ਇੰਸਟਾਗ੍ਰਾਮ ਅਤੇ ਟਵਿੱਟਰ ਅਕਾਉਂਟ 'ਤੇ ਵੀ ਲੋਕ ਉਸ ਨੂੰ ਫੌਲੋ ਕਰ ਰਹੇ ਹਨ। ਰਸ਼ਮੀ ਨੂੰ ਆਰਜੇ, ਟੀਵੀ ਕਲਾਕਾਰ ਤੋਂ ਲੈ ਕੇ ਫੈਸ਼ਨ ਡਿਜ਼ਾਇਨਰ ਤੱਕ ਪੰਸਦ ਕਰ ਰਹੇ ਹਨ। ਰਣਜੀਤ ਨੇ ਦੱਸਿਆ ਕਿ ਰਸ਼ਮੀ ਨੂੰ ਉਹਨਾਂ ਨੇ ਅਪਣੀ ਬੇਟੀ ਦਾ ਨਾਮ ਦਿਤਾ ਹੈ। ਉਹਨਾਂ ਦੱਸਿਆ ਕਿ ਰਸ਼ਮੀ 'ਤੇ ਨਿਯਮਤ ਤੌਰ 'ਤੇ ਅਪਗ੍ਰੇਡੇਸ਼ਨ ਦਾ ਕੰਮ ਚਲ ਰਿਹਾ ਹੈ। ਉਹ ਕੰਪਿਊਟਰ ਪ੍ਰੋਗਰਾਮ ਅਧੀਨ ਵੱਖ-ਵੱਖ ਸ਼ਬਦਾਂ ਨੂੰ ਸਮਝ ਕੇ ਹੀ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੀ ਹੈ।