
ਹਿੰਦੂ ਲੜਕੀ ਦਾ ਮਸਜਿਦ ਵਿਚ ਧਾਰਮਿਕ ਰੀਤੀ ਰਿਵਾਜ਼ਾ ਨਾਲ ਹੋਵੇਗਾ ਵਿਆਹ
ਤੀਰੂਵੰਥਪੁਰਮ : ਕੇਰਲ ਵਿਚ ਇਕ ਮਸਜਿਦ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਬਣਨ ਜਾ ਰਹੀ ਹੈ। ਦਰਅਸਲ 19 ਜਨਵਰੀ ਨੂੰ ਚੇਰੁਵੱਲ ਦੀ ਮੁਸਲਿਮ ਜਮਾਤ ਮਸਜਿਦ ਦੇ ਕੰਪਲੈਕਸ ਵਿਚ ਇਕ ਖਾਸ ਵਿਆਹ ਹੋਣ ਜਾ ਰਿਹਾ ਹੈ।
File Photo
ਜਾਣਕਾਰੀ ਮੁਤਾਬਕ 22 ਸਾਲਾਂ ਅੰਜੂ ਦਾ ਇੱਥੇ ਹਿੰਦੂ ਰੀਤੀ ਰਿਵਾਜ਼ਾ ਦੇ ਨਾਲ ਵਿਆਹ ਹੋਵੇਗਾ। ਦਰਅਸਲ ਅੰਜੂ ਦਾ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ। ਉਸ ਦੇ ਪਿਤਾ ਸਵਰਗਵਾਸ ਹੋ ਚੁੱਕੇ ਹਨ। ਅੰਜੂ ਦੀ ਮਾਂ ਬਿੰਦੂ ਨੇ ਮਸਜਿਦ ਕਮੇਟੀ ਨੂੰ ਵਿਆਹ ਦੇ ਲਈ ਮਦਦ ਲਈ ਵਾਸਕੇ ਅਪੀਲ ਕੀਤੀ ਸੀ।
File Photo
ਚੇਰੂਵਲੀ ਜਮਾਤ ਕਮੇਟੀ ਦੇ ਸਕੱਤਰ ਨੁਜਮੁਦੀਨ ਅਲੁਮੂਟੀਲ ਨੇ ਕਿਹਾ ਕਿ ਮਸਜਿਦ ਕਮੇਟੀ ਨੇ ਯਾਦਗਾਰ ਦੇ ਤੌਰ 'ਤੇ ਦਸ ਸੋਨੇ ਦੇ ਤੋਹਫ਼ੇ ਅਤੇ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਆਹ ਹਿੰਦੂ ਰੀਤੀ-ਰਿਵਾਜ਼ਾ ਨਾਲ ਹੋਵੇਗਾ ਅਤੇ ਅਸੀ ਲਗਭਗ ਇਕ ਹਜ਼ਾਰ ਲੋਕਾਂ ਦੇ ਖਾਣ ਦਾ ਇੰਤਜ਼ਾਮ ਕੀਤਾ ਹੈ।
File Photo
ਨੁਜਮੁਦੀਨ ਨੇ ਦੱਸਿਆ ਕਿ ''ਪਹਿਲਾਂ ਤੋਂ ਹੀ ਆਰਥਿਕ ਪੱਖੋ ਕਮਜ਼ੋਰ ਪਰਿਵਾਰ ਦੀ ਹਾਲਤ ਸਾਲ 2018 ਵਿਚ ਲੜਕੀ ਦੇ ਪਿਤਾ ਦੀ ਮੌਤ ਤੋਂ ਬਾਅਦ ਹੋਰ ਖਰਾਬ ਹੋ ਗਈ ਹੈ। ਪਰਿਵਾਰ ਦੇ ਸੱਭ ਤੋਂ ਛੋਟੇ ਬੱਚੇ ਦੀ ਪੜਾਈ ਦੇ ਲਈ ਮੈ ਨਿੱਜੀ ਤੌਰ 'ਤੇ ਮਦਦ ਕੀਤੀ ਹੈ। ਇਸ ਵਾਰ ਮਸਜਿਦ ਕਮੇਟੀ ਤੋਂ ਮਦਦ ਦੀ ਅਪੀਲ ਕੀਤੀ ਗਈ ਸੀ ਅਤੇ ਵਿਆਹ ਦਾ ਖਰਚ ਵੀ ਬਹੁਤ ਜਿਆਦਾ ਹੈ ਇਸ ਲਈ ਕਮੇਟੀ ਨੇ ਮਦਦ ਕਰਨ ਦਾ ਫੈਸਲਾ ਕੀਤਾ ਹੈ''।
File Photo
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵਿਆਹ ਦੇ ਕਾਰਡ ਅਨੁਸਾਰ ਅੰਜੂ ਦਾ ਵਿਆਹ 19 ਜਨਵਰੀ ਨੂੰ ਸ਼ੁੱਭ ਮਹੂਰਤ ਅਨੁਸਾਰ ਸਵੇਰੇ 11:30 ਤੋਂ 12:30 ਦੇ ਵਿਚ ਹਿੰਦੂ ਰੀਤੀ ਰਿਵਾਜ਼ਾ ਨਾਲ ਮਸਜਿਦ ਕੰਪਲੈਕਸ ਵਿਚ ਹੋਵੇਗਾ।