
ਕੋਵਿਡ ਵੈਕਸੀਨ ‘ਤੇ ਭਾਜਪਾ ਨੇ ਚੁੱਕੇ ਸਵਾਲ
ਨਵੀਂ ਦਿੱਲੀ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੀ ਸਿਆਸੀ ਦੁਰਵਰਤੋਂ ਕੀਤੀ ਹੈ। ਉਹਨਾਂ ਕਿਹਾ ਕਿ ਕੋਵਿਡ ਵੈਕਸੀਨ ਦਾ ਵਿਵਾਦ ਇਸ ਦਾ ਤਾਜ਼ਾ ਪ੍ਰਗਟਾਵਾ ਹੈ।
The BJP govt has done a great disservice to that company which must have invested crores of rupees in research and development. In their quest to prove their 'Atmanirbhar Bharat' they have licensed a vaccine whose phase III trials are not complete: Congress leader Manish Tewari https://t.co/hGy7mLb7Xq
— ANI (@ANI) January 5, 2021
ਕਾਂਗਰਸ ਆਗੂ ਨੇ ਕਿਹਾ ਕਿ ਜਿਸ ਟੀਕੇ ਦੀ ਭਰੋਸੇਯੋਗਤਾ ‘ਤੇ ਕਈ ਸਵਾਲੀਆ ਚਿੰਨ ਹਨ, ਉਸ ਟੀਕੇ ਨੂੰ ਕੌਣ ਲਗਵਾਉਣ ਜਾ ਰਿਹਾ ਹੈ। ਤਿਵਾੜੀ ਨੇ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਉਸੇ ਕੰਪਨੀ ਲਈ ਸਭ ਤੋਂ ਵੱਡਾ ਕੰਮ ਕੀਤਾ ਹੈ, ਜਿਸ ਨੇ ਖੋਜ ਅਤੇ ਵਿਕਾਸ ਕਾਰਜਾਂ ਵਿਚ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਵੇਗਾ।
Manish Tiwari
ਉਹਨਾਂ ਕਿਹਾ ਅਪਣੀ ਆਤਮ ਨਿਰਭਰਤਾ ਨੂੰ ਸਾਬਿਤ ਕਰਨ ਲਈ ਖੋਜ ਵਿਚ ਸਰਕਾਰ ਨੇ ਇਕ ਵੈਕਸੀਨ ਦਾ ਲਾਇਸੰਸ ਲਿਆ ਹੈ, ਜਿਸ ਦਾ ਤੀਜਾ ਪੜਾਅ ਹਾਲੇ ਪੂਰਾ ਨਹੀਂ ਹੋਇਆ ਹੈ। ਦੱਸ ਦਈਏ ਕਿ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਦੋ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਬਾਅਦ ਕੋਰੋਨਾ ਵੈਕਸੀਨ ਸਵਾਲਾਂ ਦੇ ਘੇਰੇ ਵਿਚ ਹੈ।