
ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਵੀਡੀਓ
ਨਵੀਂ ਦਿੱਲੀ: ਦੁਨੀਆ ਦੇ ਹਰ ਇਨਸਾਨ ਦਾ ਮਿਜਾਜ਼ ਇਕ-ਦੂਜੇ ਤੋਂ ਵੱਖਰਾ ਹੁੰਦਾ ਹੈ। ਇਹ ਉਹ ਚੀਜ਼ ਹੈ ਜੋ ਵਿਅਕਤੀ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਕੁਝ ਲੋਕਾਂ ਨੂੰ ਜੰਗਲੀ ਜਾਨਵਰਾਂ ਨਾਲ ਬਹੁਤ ਪਿਆਰ ਹੁੰਦਾ ਹੈ।
My neighbor and her dog seemed to not be getting along last night pic.twitter.com/fUGcpuTkMY
— Arlong (@ramseyboltin) January 3, 2022
ਇਸ ਲਈ ਉਹ ਉਨ੍ਹਾਂ ਦੀ ਦੇਖਭਾਲ ਕਰਦੇ ਹਨ ਪਰ ਕਈ ਵਾਰ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਦੰਗ ਰਹਿ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਲੜਕੀ ਅੱਧੀ ਰਾਤ ਨੂੰ ਇੱਕ ਸ਼ੇਰ ਨੂੰ ਗੋਦ ਵਿੱਚ ਲੈ ਕੇ ਸੜਕ ਉੱਤੇ ਤੁਰਦੀ ਦਿਖਾਈ ਦਿੱਤੀ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
PHOTO
ਇਕ ਜਾਣਕਾਰੀ ਮੁਤਾਬਕ ਇਹ ਘਟਨਾ ਕੁਵੈਤ ਦੀ ਦੱਸੀ ਜਾ ਰਹੀ ਹੈ। ਅਸਲ ਵਿੱਚ ਇੱਕ ਪਾਲਤੂ ਸ਼ੇਰ ਘਰੋਂ ਬਾਹਰ ਭੱਜ ਗਿਆ ਸੀ। ਇਸ ਤੋਂ ਬਾਅਦ ਸ਼ੇਰ ਦੇ ਮਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਸਾਰੇ ਰਾਤ ਨੂੰ ਸ਼ੇਰ ਦੀ ਭਾਲ ਵਿਚ ਨਿਕਲ ਪਏ। ਇਸ ਦੌਰਾਨ ਕਿਸੇ ਨੇ ਸ਼ੇਰ ਨੂੰ ਖੁੱਲ੍ਹੇ 'ਚ ਘੁੰਮਦੇ ਦੇਖਿਆ। ਬਸ ਫਿਰ ਕੀ ਸੀ ਹਫੜਾ-ਦਫੜੀ ਮਚ ਗਈ। ਲੜਕੀ ਪਹਿਲਾਂ ਮੌਕੇ 'ਤੇ ਪਹੁੰਚੀ। ਕੁੜੀ ਨੇ ਸ਼ੇਰ ਨੂੰ ਗੋਦੀ ਵਿੱਚ ਚੁੱਕ ਕੇ ਘਰ ਲੈ ਜਾਣ ਲਈ ਕਾਰ ਵਿੱਚ ਬਿਠਾ ਲਿਆ।
PHOTO