ਮੇਰਾ ਵੱਸ ਚੱਲੇ ਤਾਂ ਮੈਂ ਬਲਾਤਕਾਰੀਆਂ ਗੈਂਗਸਟਰਾਂ ਦੇ ਵਾਲ਼ ਕੱਟ ਕੇ ਬਜ਼ਾਰ 'ਚ ਘੁਮਾਵਾਂ - ਗਹਿਲੋਤ 
Published : Jan 5, 2023, 8:37 pm IST
Updated : Jan 5, 2023, 8:37 pm IST
SHARE ARTICLE
Image
Image

ਕਿਹਾ ਕਿ ਸਰੇਬਜ਼ਾਰ ਪਰੇਡ ਕਰਵਾਉਣ ਨਾਲ ਬਾਕੀ ਲੋਕਾਂ 'ਚ ਡਰ ਪੈਦਾ ਹੋਵੇਗਾ 

 

ਜੈਪੁਰ - ਅਪਰਾਧੀਆਂ ਖਿਲਾਫ ਸਖਤ ਰੁਖ ਅਖਤਿਆਰ ਕਰਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਬਲਾਤਕਾਰੀਆਂ ਅਤੇ ਗੈਂਗਸਟਰਾਂ ਦੇ ਵਾਲ ਕੱਟ ਕੇ ਉਨ੍ਹਾਂ ਦੀ ਸਰੇਬਜ਼ਾਰ ਪਰੇਡ ਕਰਵਾਉਣ ਤਾਂ ਕਿ ਉਨ੍ਹਾਂ ਵਰਗੇ ਬਾਕੀ ਲੋਕਾਂ 'ਚ ਡਰ ਪੈਦਾ ਹੋਵੇ। 

ਗਹਿਲੋਤ ਨੇ ਉਦੈਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।

ਰਾਜਸਥਾਨ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਹਾਲ ਹੀ ਦੇ ਹੁਕਮਾਂ ਬਾਰੇ ਪੁੱਛੇ ਜਾਣ 'ਤੇ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਤੱਕ ਰਿਸ਼ਵਤਖੋਰੀ ਦੇ ਮਾਮਲਿਆਂ ਦੇ ਮੁਲਜ਼ਮਾਂ ਦੇ ਨਾਂਅ ਅਤੇ ਤਸਵੀਰਾਂ ਜਨਤਕ ਨਹੀਂ ਕੀਤੀਆਂ ਜਾਣਗੀਆਂ, ਗਹਿਲੋਤ ਨੇ ਕਿਹਾ ਕਿ ਇਹ ਹੁਕਮ ਤਾਂ ਸੁਪਰੀਮ ਕੋਰਟ ਦੇ ਇੱਕ ਹੁਕਮ ਦੀ ਪਾਲਣਾ 'ਚ ਕਢਵਾ ਦਿੱਤਾ ਹੋਵੇਗਾ, ਹੋਰ ਕੋਈ ਉਦੇਸ਼ ਨਹੀਂ, ਸਰਕਾਰ ਦੀ ਨੀਅਤ ਉਹੀ ਹੈ ਜੋ ਪਹਿਲਾਂ ਸੀ।"

ਉਨ੍ਹਾਂ ਕਿਹਾ, "… ਮੇਰਾ ਵੱਸ ਚੱਲੇ ਤਾਂ ਮੈਂ ਬਲਾਤਕਾਰੀਆਂ ਨੂੰ, ਗੈਂਗਸਟਰਾਂ ਨੂੰ… ਜਿੰਨੇ ਵੀ ਅਜਿਹੇ ਮਾਮਲੇ ਹਨ… ਇਨ੍ਹਾਂ ਨੂੰ ਮੈਂ ਘੁਮਾਵਾਂ ਬਜ਼ਾਰ ਵਿੱਚ। ਇਨ੍ਹਾਂ ਦੀ ਜਨਤਕ ਪਰੇਡ ਕਰਵਾਵਾਂ। ਮੇਰਾ ਵੱਸ ਚੱਲੇ ਤਾਂ ਮੈਂ ਬਲਾਤਕਾਰ ਕਰਨ ਵਾਲਿਆਂ ਦੇ ਵਾਲ ਕੱਟ ਕੇ ਉਨ੍ਹਾਂ ਨੂੰ ਬਜ਼ਾਰ 'ਚ ਘੁਮਾਵਾਂ। ਸਾਰੀ ਜਨਤਾ ਦੇਖੇਗੀ ਕਿ ਇਹ ਬਲਾਤਕਾਰੀ ਹੈ।"

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਦੋਸ਼ੀਆਂ ਨੂੰ ਹੱਥਕੜੀ ਨਹੀਂ ਲਗਾ ਸਕਦੇ। ਗਹਿਲੋਤ ਨੇ ਕਿਹਾ, ''ਲੋਕਾਂ ਨੂੰ ਹੱਥਕੜੀ ਲੱਗਣ 'ਤੇ ਸ਼ਰਮ ਆਉਂਦੀ ਸੀ। ਹੁਣ ਪੁਲਿਸ ਵਾਲੇ ਮੁਲਜ਼ਮਾਂ ਨੂੰ ਹੱਥ ਫੜ ਕੇ ਲੈ ਕੇ ਜਾਂਦੇ ਹਨ। ਜਿਹੜੇ ਬਲਾਤਕਾਰੀ ਹਨ ਉਨ੍ਹਾਂ ਨੂੰ ਤੁਸੀਂ ਲੈ ਜਾਓ ਲੋਕਾਂ ਵਿੱਚ… ਪਰੇਡ ਕਰਵਾਓ… ਸ਼ਰਮ ਆਵੇਗੀ ਤਾਂ ਬਾਕੀ ਜਨਤਾ ਦਰੇਗੀ...ਜਿਹੜੇ ਬਲਾਤਕਾਰੀਆਂ ਵਰਗੇ ਲੋਕ ਹਨ, ਉਹ ਬਲਾਤਕਾਰ ਕਰਨਾ ਭੁੱਲ ਜਾਣਗੇ।"

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਆਪਣਾ ਕੰਮ ਕਰਦੀ ਹੈ, ਅਸੀਂ ਆਪਣਾ ਕੰਮ ਕਰਦੇ ਹਾਂ। ਨਿਆਂਪਾਲਿਕਾ ਨਿਆਂਪਾਲਿਕਾ ਹੈ। ਨਿਆਂਪਾਲਿਕਾ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement