Kerala News: ਵੇਸਵਾਘਰ ਦੇ ਗਾਹਕ ’ਤੇ ਲਗ ਸਕਦੈ ਅਨੈਤਿਕ ਤਸਕਰੀ ਐਕਟ ਤਹਿਤ ਦੋਸ਼, ਜਾਣੋ ਕੇਰਲ ਹਾਈ ਕੋਰਟ ਨੇ ਅਪਣੇ ਫੈਸਲੇ ’ਚ ਕੀ ਕਿਹਾ
Published : Jan 5, 2024, 3:03 pm IST
Updated : Jan 5, 2024, 3:09 pm IST
SHARE ARTICLE
A customer of a prostitute may be charged under the Immoral Trafficking Act in Kerala News in punjabi
A customer of a prostitute may be charged under the Immoral Trafficking Act in Kerala News in punjabi

Kerala News: ਖ਼ੁਦ ਨੂੰ ਦੋਸ਼ ਮੁਕਤ ਕਰਨ ਦੀ ਮੰਗ ਕਰਨ ਵਾਲੇ ਕੇਰਲ ਵਾਸੀ ’ਤੇ ਹੁਣ ਚਲੇਗਾ ਮੁਕੱਦਮਾ

A customer of a prostitute may be charged under the Immoral Trafficking Act in Kerala News in punjabi : ਵੇਸਵਾਘਰਾਂ ’ਚ ਗਾਹਕ ’ਤੇ  ਅਨੈਤਿਕ ਤਸਕਰੀ (ਰੋਕਥਾਮ) ਐਕਟ, 1956 ਦੇ ਤਹਿਤ ਦੋਸ਼ ਲਗਾਇਆ ਜਾ ਸਕਦਾ ਹੈ। ਕੇਰਲ ਹਾਈ ਕੋਰਟ ਨੇ ਆਪਣੇ 21 ਦਸੰਬਰ, 2023 ਦੇ ਫੈਸਲੇ ’ਚ ਇਹ ਕਿਹਾ ਹੈ। ਫੈਸਲਾ ਐਕਟ ਦੀ ਧਾਰਾ 5 ਦੀ ਵਿਆਖਿਆ ’ਤੇ  ਅਧਾਰਤ ਸੀ, ਜੋ ਲੋਕਾਂ ਨੂੰ ਵੇਸਵਾਗਮਨੀ ਲਈ ‘ਖਰੀਦਣ’, ‘ਪ੍ਰੇਰਿਤ’ ਕਰਨ ਜਾਂ ‘ਪ੍ਰਾਪਤ ਕਰਨ’ ਵਾਲਿਆਂ ਨੂੰ ਸਜ਼ਾ ਦਿੰਦਾ ਹੈ।

ਇਹ ਵੀ ਪੜ੍ਹੋ : Amritsar News: ਅੰਮ੍ਰਿਤਪਾਲ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਅਦਾਲਤ ਨੇ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ 

ਅਨੈਤਿਕ ਤਸਕਰੀ (ਰੋਕਥਾਮ) ਐਕਟ, 1956 ਕੁਰੀਤੀਆਂ ਦੇ ਵਪਾਰੀਕਰਨ ਅਤੇ ਔਰਤਾਂ ਦੀ ਤਸਕਰੀ ਨੂੰ ਰੋਕਣ ਲਈ ਲਾਗੂ ਕੀਤਾ ਗਿਆ ਸੀ। ਇਹ ‘ਵੇਸਵਾਘਰਾਂ’ ਨੂੰ ਕਿਸੇ ਹੋਰ ਵਿਅਕਤੀ ਦੇ ਲਾਭ ਲਈ ਜਾਂ ਦੋ ਜਾਂ ਵਧੇਰੇ ਵੇਸਵਾਵਾਂ ਦੇ ਆਪਸੀ ਲਾਭ ਲਈ ਜਿਨਸੀ ਸੋਸ਼ਣ ਜਾਂ ਦੁਰਵਿਵਹਾਰ ਲਈ ਵਰਤੀ ਜਾਣ ਵਾਲੀ ਕਿਸੇ ਵੀ ਜਗ੍ਹਾ ਵਜੋਂ ਪਰਿਭਾਸ਼ਿਤ ਕਰਦਾ ਹੈ। ਇਹ ਐਕਟ ਕਿਸੇ ਵੀ ਅਜਿਹੇ ਵਿਅਕਤੀ ਨੂੰ ਵੀ ਸਜ਼ਾ ਦਿੰਦਾ ਹੈ ਜੋ ਵੇਸਵਾਗਮਨੀ ਦੇ ਉਦੇਸ਼ਾਂ ਲਈ ਕਿਸੇ ਵਿਅਕਤੀ ਦੀ ਸਹਿਮਤੀ ਨਾਲ ਜਾਂ ਬਿਨਾਂ ਉਸ ਦੀ ਖਰੀਦ ਕਰਦਾ ਹੈ ਜਾਂ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। 

ਹਾਈ ਕੋਰਟ ਸਾਹਮਣੇ ਆਏ ਇਸ ਮਾਮਲੇ ’ਚ ਪਟੀਸ਼ਨਕਰਤਾ ਨੂੰ ਵੇਸਵਾਘਰ ’ਚ ਗਾਹਕ ਦੇ ਰੂਪ ’ਚ ਪਾਇਆ ਗਿਆ ਸੀ ਅਤੇ ਉਸ ’ਤੇ ਆਈ.ਟੀ.ਪੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ। ਉਸ ਨੇ ਖ਼ੁਦ ਨੂੰ ਦੋਸ਼ ਮੁਕਤ ਕਰਨ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ ਅਤੇ ਦਲੀਲ ਦਿਤੀ  ਕਿ ਇਕ ਗਾਹਕ ਹੋਣ ਦੇ ਨਾਤੇ ਉਸ ਨੂੰ ਐਕਟ ਦੇ ਤਹਿਤ ਕਿਸੇ ਵੀ ਅਪਰਾਧ ਲਈ ਨਹੀਂ ਫਸਾਇਆ ਜਾ ਸਕਦਾ। ਹਾਲਾਂਕਿ, ਜ਼ਿਲ੍ਹਾ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿਤੀ ਅਤੇ ਹੁਕਮ ਦਿਤਾ ਕਿ ਉਸ ਦੇ ਵਿਰੁਧ ਦੋਸ਼ ਤੈਅ ਕੀਤੇ ਜਾਣ।

ਇਹ ਵੀ ਪੜ੍ਹੋ : Jalandhar News: ਸ਼ਰਾਰਤੀ ਅਨਸਰਾਂ ਨੇ ਕੀਤੀ ਬੇਅਦਬੀ, ਸੜਕ 'ਤੇ ਲੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਪਾੜੇ ਫਲੈਕਸ ਬੋਰਡ  

ਕੇਰਲ ਹਾਈ ਕੋਰਟ ਨੇ ਕਿਹਾ ਕਿ ਐਕਟ ’ਚ ‘ਖਰੀਦ’ ਸ਼ਬਦ ਨੂੰ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਅਤੇ ਇਸ ਦਾ ਮਤਲਬ ਵੇਸਵਾਗਮਨੀ ਲਈ ‘ਕਿਸੇ ਵਿਅਕਤੀ ’ਤੇ  ਅਧਿਕਾਰ ਖੇਤਰ’ ਹਾਸਲ ਕਰਨਾ ਹੈ। ਇਸ ਲਈ ਅਦਾਲਤ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਿਆ ਅਤੇ ਪਟੀਸ਼ਨਕਰਤਾ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਮੁਲਜ਼ਮ ਵੀ ਧਾਰਾ 5 ਦੇ ਦਾਇਰੇ ’ਚ ਆਉਂਦਾ ਹੈ। 

ਮਹੱਤਵਪੂਰਣ ਗੱਲ ਇਹ ਹੈ ਕਿ ਕੇਰਲ ਹਾਈ ਕੋਰਟ ਦੇ ਫੈਸਲੇ ਨੇ ਪਟੀਸ਼ਨਕਰਤਾ ਨੂੰ ਆਈ.ਟੀ.ਪੀ. ਐਕਟ ਦੀ ਧਾਰਾ 5 ਦੇ ਤਹਿਤ ਦੋਸ਼ੀ ਨਹੀਂ ਠਹਿਰਾਇਆ ਹੈ। ਇਸ ਨੇ ਸਿਰਫ ਇਹ ਕਿਹਾ ਹੈ ਕਿ ਉਸ 'ਤੇ ਇਸ ਦੇ ਤਹਿਤ ਦੋਸ਼ ਲਗਾਏ ਜਾ ਸਕਦੇ ਹਨ। ਹੁਣ ਉਸ 'ਤੇ ਮੁਕੱਦਮਾ ਚਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਟੀਸ਼ਨਕਰਤਾ ਨੂੰ ਹਾਈ ਕੋਰਟ ਨੇ ਧਾਰਾ 3, 4 ਅਤੇ 7 ਤਹਿਤ ਅਪਰਾਧਾਂ ਤੋਂ ਬਰੀ ਕਰ ਦਿਤਾ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from A customer of a prostitute may be charged under the Immoral Trafficking Act in Kerala News in punjabi , stay tuned to Rozana Spokesman)

Location: India, Kerala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement