Delhi News: ਐਨ.ਐਮ.ਸੀ. ਨੇ ਮੈਡੀਕਲ ਕਾਲਜਾਂ ’ਚ ਪੋਸਟ-ਡਾਕਟੋਰਲ ਫੈਲੋਸ਼ਿਪ ਕੋਰਸ ਸ਼ੁਰੂ ਕੀਤੇ

By : GAGANDEEP

Published : Jan 5, 2024, 6:53 pm IST
Updated : Jan 5, 2024, 7:05 pm IST
SHARE ARTICLE
NMC Started post-doctoral fellowship courses in medical colleges Delhi News in punjabi
NMC Started post-doctoral fellowship courses in medical colleges Delhi News in punjabi

Delhi News: ਇਹ ਪਹਿਲ ਖੋਜ ਅਤੇ ਮੈਡੀਕਲ ਹੁਨਰ ਵਿਕਾਸ ਨੂੰ ਉਤਸ਼ਾਹਤ ਕਰੇ

NMC Started post-doctoral fellowship courses in medical colleges Delhi News in punjabi: ਮੈਡੀਕਲ ਸਿੱਖਿਆ ਰੈਗੂਲੇਟਰ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਨੇ ਪਹਿਲੀ ਵਾਰ ਅਪਣੇ ਅਧੀਨ ਨਿਯਮਿਤ ਮੈਡੀਕਲ ਕਾਲਜਾਂ ’ਚ ਪੋਸਟ-ਡਾਕਟੋਰਲ ਫੈਲੋਸ਼ਿਪ ਕੋਰਸ ਸ਼ੁਰੂ ਕੀਤੇ ਹਨ। ਕਮਿਸ਼ਨ ਨੂੰ ਉਮੀਦ ਹੈ ਕਿ ਇਹ ਪਹਿਲ ਖੋਜ ਅਤੇ ਮੈਡੀਕਲ ਹੁਨਰ ਵਿਕਾਸ ਨੂੰ ਉਤਸ਼ਾਹਤ ਕਰੇਗੀ। ਮੈਡੀਕਲ ਸੰਸਥਾਵਾਂ ਹੁਣ ਤਕ ਡਾਕਟਰਾਂ ਨੂੰ ਸਿਖਲਾਈ ਦੇਣ ਲਈ ਅਪਣੇ ਪੱਧਰ ’ਤੇ ਇਸ ਕੋਰਸ ਨੂੰ ਡਿਜ਼ਾਈਨ ਅਤੇ ਮਨਜ਼ੂਰੀ ਦੇ ਰਹੀਆਂ ਸਨ। ਰੈਗੂਲੇਟਰ ਨੇ ਹਾਲ ਹੀ ’ਚ ‘ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਰੈਗੂਲੇਸ਼ਨਜ਼ 2023’ ਨੂੰ ਨੋਟੀਫਾਈ ਕੀਤਾ ਹੈ। ਇਸ ਅਨੁਸਾਰ, ਇਕ ਵਾਰ ਜਦੋਂ ਮੈਡੀਕਲ ਕਾਲਜ ਨੂੰ ਪੋਸਟ ਗ੍ਰੈਜੂਏਟ ਕੋਰਸ ਜਾਂ ਸੀਟਾਂ ਸ਼ੁਰੂ ਕਰਨ ਦੀ ਆਗਿਆ ਦਿਤੀ ਜਾਂਦੀ ਹੈ, ਤਾਂ ਕੋਰਸ ਨੂੰ ਮਾਨਤਾ ਪ੍ਰਾਪਤ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ: Governor VS CM: ਗਵਰਨਰ ਨੇ ਮੰਤਰੀ ਅਮਨ ਅਰੋੜਾ ਨੂੰ ਲੈ ਕੇ CM ਮਾਨ ਨੂੰ ਲਿਖੀ ਚਿੱਠੀ, ਕਿਹਾ-ਸਜ਼ਾ ਹੋਣ ਦੇ ਬਾਵਜੂਦ ਮੰਤਰੀ ਦੀ ਲਗਾਈ ਡਿਊਟੀ 

ਐਨ.ਐਮ.ਸੀ. ਦੇ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਡਾ ਵਿਜੇ ਓਝਾ ਨੇ ਕਿਹਾ ਕਿ ਇਸ ਨਾਲ ਪੋਸਟ ਗ੍ਰੈਜੂਏਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਅਪਣੀ ਡਿਗਰੀ ਰਜਿਸਟਰ ਕਰਨ ’ਚ ਆਉਣ ਵਾਲੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ। ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ (ਸੋਧ) ਰੈਗੂਲੇਸ਼ਨਜ਼, 2018 ਦੀ ਥਾਂ ਲੈਣ ਵਾਲੇ ਨਵੇਂ ਨਿਯਮਾਂ ਅਨੁਸਾਰ, ਮੌਜੂਦਾ ਨੀਟ-ਪੀਜੀ ਪ੍ਰੀਖਿਆ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਪੋਸਟ ਗ੍ਰੈਜੂਏਟ ਕੋਰਸਾਂ ’ਚ ਦਾਖਲੇ ਲਈ ਪ੍ਰਸਤਾਵਿਤ ਨੈਸ਼ਨਲ ਐਗਜ਼ਿਟ ਟੈਸਟ (ਨੇਕਸਟ) ਲਾਗੂ ਨਹੀਂ ਹੋ ਜਾਂਦਾ।

ਇਹ ਵੀ ਪੜ੍ਹੋ: Amritsar News: ਸਿੱਖਿਆ ਵਿਭਾਗ ਵਲੋਂ ਛੇੜਛਾੜ ਦੇ ਦੋਸ਼ਾਂ ਤਹਿਤ ਇਕ ਅਧਿਆਪਕ ਰਾਕੇਸ਼ ਕੁਮਾਰ ਮੁਅੱਤਲ 

ਨਵੇਂ ਨਿਯਮਾਂ ਅਨੁਸਾਰ ਸਾਰੇ ਪੋਸਟ ਗ੍ਰੈਜੂਏਟ ਵਿਦਿਆਰਥੀ ਪੂਰੇ ਸਮੇਂ ਦੇ ਰੈਜ਼ੀਡੈਂਟ ਡਾਕਟਰਾਂ ਵਜੋਂ ਅਤੇ ‘ਵਾਜਬ ਕੰਮ ਦੇ ਘੰਟਿਆਂ’ ਦੌਰਾਨ ਕੰਮ ਕਰਨਗੇ ਅਤੇ ਇਕ ਦਿਨ ’ਚ ‘ਆਰਾਮ ਲਈ ਵਾਜਬ ਸਮਾਂ’ ਪ੍ਰਦਾਨ ਕਰਨਗੇ। ਉਨ੍ਹਾਂ ਨੂੰ ਪ੍ਰਤੀ ਸਾਲ ਘੱਟੋ ਘੱਟ 20 ਦਿਨਾਂ ਦੀ ਅਸਥਾਈ ਛੁੱਟੀ ਅਤੇ ਪ੍ਰਤੀ ਸਾਲ ਪੰਜ ਦਿਨਾਂ ਦੀ ਅਕਾਦਮਿਕ ਛੁੱਟੀ ਦੀ ਆਗਿਆ ਦਿਤੀ ਜਾਵੇਗੀ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਵੇਂ ਨਿਯਮਾਂ ’ਚ ਕਿਹਾ ਗਿਆ ਹੈ ਕਿ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਲਾਜ਼ਮੀ ਕੰਮ ਹੋਣ ’ਤੇ ਹਫਤਾਵਾਰੀ ਛੁੱਟੀ ਦੀ ਇਜਾਜ਼ਤ ਦਿਤੀ ਜਾਵੇਗੀ। ਡਾ. ਓਝਾ ਨੇ ਕਿਹਾ, ‘‘ਪਹਿਲਾਂ, ਕੋਈ ਲਿਖਤੀ ਛੁੱਟੀ ਦਾ ਪ੍ਰਬੰਧ ਨਹੀਂ ਸੀ।’’

(For more Punjabi news apart from NMC Started post-doctoral fellowship courses in medical colleges Delhi News in punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement