ਕਾਲੇਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ ਇੱਕ ਹੋਰ ਜੱਜ ਦੇ ਨਾਂ ਦੀ ਸਿਫ਼ਾਰਸ਼ ਕੀਤੀ
Published : Jan 5, 2024, 2:21 pm IST
Updated : Jan 5, 2024, 2:21 pm IST
SHARE ARTICLE
Supreme court
Supreme court

ਦੋ ਸਿੱਖ ਵਕੀਲਾਂ ਦੇ ਪਹਿਲਾਂ ਤੋਂ ਸਿਫ਼ਾਰਸ਼ ਕੀਤੇ ਨਾਵਾਂ ਨੂੰ ਤਰਜੀਹ ਦੇਣ ਦੇ ਹੁਕਮ

  • ਕੁਲ 85 ਦੀ ਸਮਰਥਾ ਮੁਕਾਬਲੇ ਇਸ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਸਿਰਫ਼ 57 ਜੱਜ
  • ਜੱਜ ਵਜੋਂ ਨਿਯੁਕਤੀ ਲਈ ਚਾਰ ਹਾਈ ਕੋਰਟਾਂ ਲਈ ਕੁਲ ਪੰਜ ਨਾਵਾਂ ਦੀ ਸਿਫਾਰਸ਼ ਕੀਤੀ 

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਕਾਲੇਜੀਅਮ ਨੇ ਚਾਰ ਹਾਈ ਕੋਰਟਾਂ ’ਚ ਵਧੀਕ ਜੱਜਾਂ ਦੀ ਨਿਯੁਕਤੀ ਲਈ ਕੇਂਦਰ ਨੂੰ ਪੰਜ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਚੀਫ਼ ਜਸਟਿਸ ਤੋਂ ਇਲਾਵਾ ਕਾਲੇਜੀਅਮ ’ਚ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਬੀ.ਆਰ. ਗਵਈ ਵੀ ਸ਼ਾਮਲ ਹਨ।

ਇਕ ਸਿਫ਼ਾਰਸ਼ ’ਚ ਕੇਂਦਰ ਨੂੰ ਐਡਵੋਕੇਟ ਰੋਹਿਤ ਕਪੂਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜੱਜ ਨਿਯੁਕਤ ਕਰਨ ਲਈ ਕਿਹਾ ਗਿਆ ਹੈ। ਸਿਫਾਰਸ਼ਾਂ ਕਰਦੇ ਹੋਏ ਸੁਪਰੀਮ ਕੋਰਟ ਕਾਲੇਜੀਅਮ ਨੇ ਸਪੱਸ਼ਟ ਕੀਤਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਕਪੂਰ ਤੋਂ ਪਹਿਲਾਂ ਸਿਫਾਰਸ਼ ਕੀਤੇ ਗਏ ਲੋਕਾਂ ਦੀ ਸੀਨੀਅਰਤਾ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। 

ਅਦਾਲਤ ਨੇ ਕਿਹਾ, ‘‘ਕਾਲੇਜੀਅਮ ਸਿਫਾਰਸ਼ ਕਰਦਾ ਹੈ ਕਿ ਰੋਹਿਤ ਕਪੂਰ ਦੀ ਨਿਯੁਕਤੀ ਦੇ ਮਾਮਲੇ ’ਚ ਦੋ ਵਕੀਲਾਂ ਹਰਮੀਤ ਸਿੰਘ ਗਰੇਵਾਲ ਅਤੇ ਦੀਪਿੰਦਰ ਸਿੰਘ ਨਲਵਾ, ਜਿਨ੍ਹਾਂ ਦੇ ਨਾਵਾਂ ਦੀ ਸਿਫਾਰਸ਼ ਇਸ ਕਾਲੇਜੀਅਮ ਨੇ 17 ਅਕਤੂਬਰ, 2023 ਨੂੰ ਕੀਤੀ ਸੀ, ਨੂੰ ਤਰਜੀਹ ਦਿਤੀ  ਜਾਵੇ। ਤਿੰਨਾਂ ਵਕੀਲਾਂ ਦੀ ਆਪਸੀ ਸੀਨੀਆਰਤਾ ਮੌਜੂਦਾ ਪ੍ਰਕਿਰਿਆ ਅਨੁਸਾਰ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ।’’

ਹਾਈ ਕੋਰਟ ਕਾਲੇਜੀਅਮ ਨੇ 21 ਅਪ੍ਰੈਲ, 2023 ਨੂੰ ਉਪਰੋਕਤ ਵਕੀਲਾਂ ਦੀ ਤਰੱਕੀ ਦੀ ਸਿਫਾਰਸ਼ ਕੀਤੀ ਸੀ। ਉਸੇ ਸਾਲ 17 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਕਾਲਜੀਅਮ ਨੇ ਕੁੱਲ 5 ਵਕੀਲਾਂ ਦੀ ਸਿਫਾਰਸ਼ ਕੀਤੀ ਸੀ, ਜਿਸ ’ਚ ਵਕੀਲ ਗਰੇਵਾਲ ਅਤੇ ਨਲਵਾ ਸ਼ਾਮਲ ਸਨ। ਹਾਲਾਂਕਿ, ਪੰਜ ਵਕੀਲਾਂ ’ਚੋਂ ਸਿਰਫ ਤਿੰਨ ਨੂੰ ਕੇਂਦਰ ਸਰਕਾਰ ਨੇ ਨਿਯੁਕਤੀ ਲਈ ਮਨਜ਼ੂਰੀ ਦਿਤੀ ਸੀ। 1 ਜਨਵਰੀ ਤਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ 57 ਜੱਜ ਕੰਮ ਕਰ ਰਹੇ ਹਨ, ਜਦੋਂ ਕਿ ਇਸ ’ਚ 85 ਜੱਜਾਂ ਦੀ ਮਨਜ਼ੂਰਸ਼ੁਦਾ ਸਮਰੱਥਾ ਹੈ। 

ਕਾਲੇਜੀਅਮ ਨੇ ਜਸਟਿਸ ਰਾਹੁਲ ਭਾਰਤੀ ਅਤੇ ਖਜੂਰੀਆ ਕਾਜ਼ਮੀ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ।

ਇਕ ਸਿਫਾਰਸ਼ ’ਚ ਕਿਹਾ ਗਿਆ ਹੈ ਕਿ ਬੰਬੇ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤੀ ਲਈ ਵਧੀਕ ਜੱਜ ਜਸਟਿਸ ਅਭੈ ਆਹੂਜਾ ਦੇ ਨਾਂ ’ਤੇ  ਵੀ ਵਿਚਾਰ ਕੀਤਾ ਜਾ ਸਕਦਾ ਹੈ। ਵੀਰਵਾਰ ਰਾਤ ਨੂੰ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ  ਅਪਲੋਡ ਕੀਤੇ ਗਏ ਕਾਲੇਜੀਅਮ ਦੀਆਂ ਕਈ ਸਿਫ਼ਾਰਸ਼ਾਂ ’ਚ ਹਾਈ ਕੋਰਟਾਂ ’ਚ ਜੱਜਾਂ ਲਈ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਦੇ ਨਾਵਾਂ ਦੀਆਂ ਸਿਫਾਰਸ਼ਾਂ ’ਤੇ ਵਿਚਾਰ-ਵਟਾਂਦਰੇ ਦਾ ਵੇਰਵਾ ਦਿਤਾ ਗਿਆ ਹੈ। 

ਇਕ ਸਿਫ਼ਾਰਸ਼ ’ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਕਾਲੇਜੀਅਮ ਨੇ ਕਲਕੱਤਾ ਹਾਈ ਕੋਰਟ ਦੇ ਜੱਜ ਦੇ ਤੌਰ ’ਤੇ  ਨਿਆਂਇਕ ਅਧਿਕਾਰੀ ਚੈਤਾਲੀ ਚੈਟਰਜੀ (ਦਾਸ) ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਇਸ ਨੇ ਛੱਤੀਸਗੜ੍ਹ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਨਿਆਂਇਕ ਅਧਿਕਾਰੀ ਅਰਵਿੰਦ ਕੁਮਾਰ ਦੇ ਨਾਮ ਦੀ ਸਿਫਾਰਸ਼ ਵੀ ਕੀਤੀ।

ਸੁਪਰੀਮ ਕੋਰਟ ਕਾਲੇਜੀਅਮ ਨੇ ਗੁਹਾਟੀ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਵਕੀਲ ਸ਼ਮੀਮਾ ਜਹਾਂ ਅਤੇ ਨਿਆਂਇਕ ਅਧਿਕਾਰੀ ਯਾਰੇਨਜੰਗਲਾ ਲੌਂਗਕੁਮੇਰ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement