Chhattisgarh News : ਛੱਤੀਸਗੜ੍ਹ 'ਚ ਨਕਸਲੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ, 4 ਨਕਸਲੀ ਮਾਰੇ ਤੇ ਇਕ ਸਿਪਾਹੀ ਸ਼ਹੀਦ
Published : Jan 5, 2025, 1:50 pm IST
Updated : Jan 5, 2025, 1:50 pm IST
SHARE ARTICLE
File Photo
File Photo

Chhattisgarh News : 4 ਜ਼ਿਲ੍ਹਿਆਂ ਦੇ 1000 ਜਵਾਨਾਂ ਨੇ ਕੀਤਾ ਅਪ੍ਰੇਸ਼ਨ, ਲਾਸ਼ਾਂ ਸਮੇਤ ਏਕੇ-47 ਅਤੇ ਐਸ.ਐਲ.ਆਰ ਕੀਤੇ ਬਰਾਮਦ

Encounter between Naxalites and Security Forces in Chhattisgarh Latest News in Punjabi : ਛੱਤੀਸਗੜ੍ਹ ਦੇ ਦਾਂਤੇਵਾੜਾ ਅਤੇ ਨਰਾਇਣਪੁਰ ਜ਼ਿਲ੍ਹਿਆਂ ਦੀ ਸਰਹੱਦ 'ਤੇ ਅਬੂਝਮਾੜ ਦੇ ਜੰਗਲ ਵਿਚ ਸਨਿਚਰਵਾਰ ਦੇਰ ਰਾਤ ਪੁਲਿਸ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ, ਜਿਸ ਵਿਚ ਡੀ.ਆਰ.ਜੀ ਜਵਾਨ ਹੈੱਡ ਕਾਂਸਟੇਬਲ ਸਨੂੰ ਕਾਰਮ ਸ਼ਹੀਦ ਹੋ ਗਿਆ। ਇਸ ਦੇ ਨਾਲ ਹੀ ਜਵਾਨਾਂ ਨੇ 4 ਮਾਉਵਾਦੀਆਂ ਨੂੰ ਵੀ ਮਾਰ ਮੁਕਾਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ਹੀਦ ਸਨੂੰ ਕਾਰਮ ਇਕ ਆਤਮ ਸਮਰਪਣ ਕੀਤਾ ਨਕਸਲੀ ਸੀ। ਕੁੱਝ ਸਾਲ ਪਹਿਲਾਂ ਉਹ ਨਕਸਲਵਾਦ ਛੱਡ ਕੇ ਪੁਲਿਸ 'ਚ ਭਰਤੀ ਹੋ ਗਿਆ ਸੀ, ਜਿੱਥੇ ਉਹ ਦਾਂਤੇਵਾੜਾ 'ਚ ਤਾਇਨਾਤ ਸੀ। ਤਲਾਸ਼ੀ ਦੌਰਾਨ ਜਵਾਨਾਂ ਨੇ ਮੌਕੇ ਤੋਂ ਸਾਰੇ ਨਕਸਲੀਆਂ ਦੀਆਂ ਲਾਸ਼ਾਂ ਅਤੇ ਏਕੇ 47, ਐਸ.ਐਲ.ਆਰ ਵਰਗੇ ਹਥਿਆਰ ਬਰਾਮਦ ਕੀਤੇ ਹਨ। ਇਸ ਗੱਲ ਦੀ ਪੁਸ਼ਟੀ ਬਸਤਰ ਦੇ ਆਈ.ਜੀ ਸੁੰਦਰਰਾਜ ਪੀ ਨੇ ਕੀਤੀ ਹੈ।

ਦਸਿਆ ਜਾ ਰਿਹਾ ਹੈ ਕਿ ਸਨਿਚਰਵਾਰ ਦੇਰ ਰਾਤ 4 ਜ਼ਿਲ੍ਹਿਆਂ ਦੇ 1 ਹਜ਼ਾਰ ਜਵਾਨਾਂ ਨੇ ਨਕਸਲੀਆਂ ਦੇ ਕੋਰ ਖੇਤਰ ਨੂੰ ਘੇਰ ਲਿਆ ਸੀ। ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਇਸ ਅਪ੍ਰੇਸ਼ਨ ਵਿਚ ਦਾਂਤੇਵਾੜਾ, ਨਰਾਇਣਪੁਰ, ਕੋਂਡਗਾਉਂ ਅਤੇ ਬਸਤਰ ਜ਼ਿਲ੍ਹਿਆਂ ਤੋਂ ਡੀ.ਆਰ.ਜੀ ਅਤੇ ਐਸ.ਟੀ.ਐਫ਼ ਦੀਆਂ ਟੀਮਾਂ ਭੇਜੀਆਂ ਗਈਆਂ ਸਨ।

ਦੋ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਗੜੀਆਬੰਦ ਜ਼ਿਲ੍ਹੇ ਦੇ ਨਕਸਲ ਪ੍ਰਭਾਵਤ ਸੋਰਨਮਲ ਜੰਗਲ ਵਿਚ 3 ਨਕਸਲੀਆਂ ਨੂੰ ਮਾਰ ਮੁਕਾਇਆ ਸੀ। ਡੀ.ਆਰ.ਜੀ (ਜ਼ਿਲ੍ਹਾ ਰਿਜ਼ਰਵ ਗਾਰਡ) ਅਤੇ ਐਸ.ਟੀ.ਐਫ਼ (ਸਪੈਸ਼ਲ ਟਾਸਕ ਫ਼ੋਰਸ) ਦੀਆਂ ਟੀਮਾਂ ਨੇ ਨਕਸਲੀਆਂ ਨੂੰ ਘੇਰ ਲਿਆ ਸੀ। ਉਸ ਸਮੇਂ ਛੱਤੀਸਗੜ੍ਹ ਅਤੇ ਉੜੀਸਾ ਦੇ ਕਰੀਬ 300 ਸੈਨਿਕ ਅਪ੍ਰੇਸ਼ਨ ਵਿਚ ਸ਼ਾਮਲ ਸਨ।

(For more Punjabi news apart from Encounter between Naxalites and Security Forces in Chhattisgarh Latest News in Punjabi stay tuned to Rozana Spokesman)

Location: India, Chhatisgarh

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement