ਉਨ੍ਹਾਂ ਖਾਤਿਆਂ ਦੇ ਵੇਰਵੇ ਵੀ ਮੰਗੇਗੀ ਜਿਨ੍ਹਾਂ ਨੇ ਅਜਿਹੀ ਸਮੱਗਰੀ ਅਪਲੋਡ ਕੀਤੀ ਸੀ
ਨਵੀਂ ਦਿੱਲੀ : ਦਿੱਲੀ ਪੁਲਿਸ ਅਵਾਰਾ ਕੁੱਤਿਆਂ ਨਾਲ ਸਬੰਧਤ ਵਿਭਾਗ ਦੇ ਸਰਕੂਲਰ ਉਤੇ ਕਥਿਤ ਤੌਰ ਉਤੇ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪੋਸਟਾਂ ਨੂੰ ਹਟਾਉਣ ਦੀ ਮੰਗ ਕਰ ਸਕਦੀ ਹੈ। ਅਧਿਕਾਰੀ ਮੁਤਾਬਕ ਇਹ ਉਨ੍ਹਾਂ ਖਾਤਿਆਂ ਦੇ ਵੇਰਵੇ ਵੀ ਮੰਗੇਗੀ ਜਿਨ੍ਹਾਂ ਨੇ ਅਜਿਹੀ ਸਮੱਗਰੀ ਅਪਲੋਡ ਕੀਤੀ ਸੀ।
ਇਹ ਕਦਮ ਸਿੱਖਿਆ ਡਾਇਰੈਕਟੋਰੇਟ (ਡੀ.ਓ.ਈ.) ਦੀ ਸ਼ਿਕਾਇਤ ਉਤੇ ਐਫ.ਆਈ.ਆਰ. ਦਰਜ ਕਰਨ ਤੋਂ ਬਾਅਦ ਆਇਆ ਹੈ, ਜਿਸ ਵਿਚ ਕੁੱਝ ਸੋਸ਼ਲ ਮੀਡੀਆ ਉਪਭੋਗਤਾਵਾਂ ਉਤੇ ਦਿੱਲੀ ਦੇ ਸਕੂਲ ਅਧਿਆਪਕਾਂ ਨੂੰ ਅਵਾਰਾ ਕੁੱਤਿਆਂ ਦੀ ਗਿਣਤੀ ਕਰਨ ਲਈ ਕਿਹਾ ਜਾਣ ਬਾਰੇ ‘ਝੂਠੇ ਅਤੇ ਗੁਮਰਾਹਕੁੰਨ ਦਾਅਵੇ’ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਮੰਚਾਂ ਨੂੰ ਭੇਜੇ ਗਏ ਸੰਚਾਰ ਵਿਚ ਸ਼ਿਕਾਇਤ ਵਿਚ ਦਰਸਾਏ ਗਏ ਸਮੱਗਰੀ ਨੂੰ ਤੁਰਤ ਹਟਾਉਣ ਦੀ ਮੰਗ ਕੀਤੀ ਜਾਵੇਗੀ ਅਤੇ ਗਾਹਕਾਂ ਦੇ ਵੇਰਵੇ, ਆਈਪੀ ਲੌਗ ਅਤੇ ਇਸ ਵਿਚ ਸ਼ਾਮਲ ਖਾਤਿਆਂ ਦੀ ਹੋਰ ਸਬੰਧਤ ਜਾਣਕਾਰੀ ਦੀ ਮੰਗ ਕੀਤੀ ਜਾਵੇਗੀ।
