ਬਸਪਾ ਨੇ ਇਨੈਲੋ ਨਾਲ ਗਠਜੋੜ ਤੋੜਿਆ
Published : Feb 5, 2019, 1:48 pm IST
Updated : Feb 5, 2019, 1:48 pm IST
SHARE ARTICLE
BSP breaks alliance with INLD
BSP breaks alliance with INLD

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕਦਲ ਨਾਲ ਗਠਜੋੜ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ....

ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕਦਲ ਨਾਲ ਗਠਜੋੜ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਮਾਇਆਵਤੀ ਨੇ ਹਰਿਆਣਾ ਦੇ ਖੇਤਰੀ ਦਲ ਵਿਚ ਵੰਡੀਆਂ ਪੈ ਜਾਣ ਕਾਰਨ ਇਹ ਫ਼ੈਸਲਾ ਕੀਤਾ। ਬਸਪਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਮਾਇਆਵਤੀ ਨੇ ਫ਼ੈਸਲਾ ਕੀਤਾ ਕਿ ਚੌਟਾਲਾ ਪਰਵਾਰ ਵਿਚ ਇਕਜੁਟਤਾ ਹੋਣ ਮਗਰੋਂ ਹੀ ਬਸਪਾ ਹਰਿਆਣਾ ਵਿਚ ਉਸ ਨਾਲ ਗਠਜੋੜ ਕਰੇਗੀ। ਉਨ੍ਹਾਂ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦਲ ਦੀ ਆਪਸੀ ਖਿੱਚੋਤਾਣ ਕਾਰਨ ਜੀਂਦ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਤੀਜੇ ਉਲਟ ਰਹੇ। ਬਸਪਾ ਮੁਖੀ ਨੇ ਆਗਾਮੀ ਲੋਕ ਸਭਾ ਚੋਣਾਂ ਦੇ

ਸਨਮੁਖ ਹਰਿਆਣਾ ਵਿਚ ਪਾਰਟੀ ਅਤੇ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ। ਬਿਆਨ ਵਿਚ ਕਿਹਾ ਗਿਆ ਕਿ ਹਰਿਆਣਾ ਵਿਚ ਹਰ ਵਿਧਾਨ ਸਭਾ ਪੱਧਰ ਦੇ ਜ਼ਿੰਮੇਵਾਰ ਅਹੁਦੇਦਾਰਾਂ ਦੀ ਪਾਰਟੀ ਦੇ ਕੇਂਦਰੀ ਦਫ਼ਤਰ ਵਿਚ ਬੈਠਕ ਹੋਈ। ਬੈਠਕ ਵਿਚ ਮੌਜੂਦ ਅਹੁਦੇਦਾਰਾਂ ਨੇ ਦਸਿਆ ਕਿ ਚੌਟਾਲਾ ਪਰਵਾਰ ਵਿਚ ਜਾਰੀ ਆਪਸੀ ਘਮਾਸਾਣ ਕਾਰਨ ਹਾਲਤਾਂ ਬਦਲੀਆਂ ਹਨ ਅਤੇ ਬਸਪਾ ਦਾ ਇੰਡੀਅਨ ਨੈਸ਼ਨਲ ਲੋਕਦਲ ਨਾਲ ਗਠਜੋੜ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਇਸ ਤੋਂ ਬਾਅਦ ਬਸਪਾ ਮੁਖੀ ਨੇ ਫ਼ੈਸਲਾ ਕੀਤਾ ਕਿ ਚੌਟਾਲਾ ਪਰਵਾਰ ਦੇ ਇਕ ਹੋਣ 'ਤੇ ਹੀ ਬਸਪਾ ਦਾ ਉਨ੍ਹਾਂ ਨਾਲ ਗਠਜੋੜ ਹੋਵੇਗਾ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement