
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਤਾਜ਼ਾ ਬਿਆਨਾਂ ਦੀ ਪਿੱਠਭੂਮੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਜਪਾ ਵਿਚ ਗਡਕਰੀ....
ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਤਾਜ਼ਾ ਬਿਆਨਾਂ ਦੀ ਪਿੱਠਭੂਮੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਜਪਾ ਵਿਚ ਗਡਕਰੀ ਇਕਲੌਤੇ ਅਜਿਹੇ ਨੇਤਾ ਹਨ ਜਿਨ੍ਹਾਂ ਅੰਦਰ ਥੋੜਾ ਹੌਸਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਡਕਰੀ ਨੂੰ 'ਰਾਫ਼ੇਲ ਘੁਟਾਲੇ ਅਤੇ ਅਨਿਲ ਅੰਬਾਨੀ, ਕਿਸਾਨਾਂ ਦੀ ਤਕਲੀਫ਼ ਅਤੇ ਸੰਸਥਾਵਾਂ ਨੂੰ ਨਸ਼ਟ ਕੀਤੇ ਜਾਣ' 'ਤੇ ਵੀ ਟਿਪਣੀ ਕਰਨੀ ਚਾਹੀਦੀ ਹੈ। ਗਾਂਧੀ ਨੇ ਗਡਕਰੀ ਦੇ ਬਿਆਨ ਨਾਲ ਜੁੜੀ ਖ਼ਬਰ ਸਾਂਝੀ ਕਰਦਿਆਂ ਕਿਹਾ, 'ਗਡਕਰੀ ਜੀ, ਤੁਹਾਡੀ ਸ਼ਲਾਘਾ ਕਰਦਾ ਹਾਂ।
ਤੁਸੀਂ ਭਾਜਪਾ ਵਿਚ ਇਕਲੌਤੇ ਹੋ ਜਿਨ੍ਹਾਂ ਅੰਦਰ ਥੋੜਾ ਹੌਸਲਾ ਹੈ। ਕ੍ਰਿਪਾ ਕਰ ਕੇ ਤੁਸੀਂ ਰਾਫ਼ੇਲ ਘੁਟਾਲੇ ਅਤੇ ਅਨਿਲ ਅਬੰਾਨੀ ਤੇ ਹੋਰਾਂ ਬਾਰੇ ਵੀ ਟਿਪਣੀ ਕਰੋ।' ਕਾਂਗਰਸ ਪ੍ਰਧਾਨ ਨੇ ਜਿਹੜੀ ਖ਼ਬਰ ਸਾਂਝੀ ਕੀਤੀ, ਉਸ ਮੁਤਾਬਕ ਗਡਕਰੀ ਨੇ ਕਿਹਾ ਹੈ ਕਿ ਜਿਹੜਾ ਅਪਣਾ ਪਰਵਾਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਨੂੰ ਕੀ ਸੰਭਾਲੇਗਾ। (ਏਜੰਸੀ)