ਵਿਰੋਧੀ ਧਿਰਾਂ ਦਾ ਸੰਸਦ ਵਿਚ ਜ਼ੋਰਦਾਰ ਹੰਗਾਮਾ
Published : Feb 5, 2019, 10:10 am IST
Updated : Feb 5, 2019, 10:10 am IST
SHARE ARTICLE
Opposition's strong uproar in Parliament
Opposition's strong uproar in Parliament

ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕੋਲਕਾਤਾ ਵਿਚ ਸੀਬੀਆਈ-ਪੁਲਿਸ ਅਧਿਕਾਰੀਆਂ ਦੇ ਰੱਫੜ ਦਾ ਜ਼ਿਕਰ ਕਰਦਿਆਂ ਕੇਂਦਰ ਵਿਰੁਧ.....

ਨਵੀਂ ਦਿੱਲੀ : ਲੋਕ ਸਭਾ ਵਿਚ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕੋਲਕਾਤਾ ਵਿਚ ਸੀਬੀਆਈ-ਪੁਲਿਸ ਅਧਿਕਾਰੀਆਂ ਦੇ ਰੱਫੜ ਦਾ ਜ਼ਿਕਰ ਕਰਦਿਆਂ ਕੇਂਦਰ ਵਿਰੁਧ ਸੀਬੀਆਈ ਦੀ ਦੁਰਵਰਤੋਂ ਦਾ ਦੋਸ਼ ਲਾਇਆ ਜਦਕਿ ਸਰਕਾਰ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਏਜੰਸੀ ਦੇ ਅਧਿਕਾਰੀਆਂ ਨੂੰ ਕਾਨੂੰਨ ਸਬੰਧੀ ਕੰਮਕਾਜ ਤੋਂ ਰੋਕਣਾ ਆਸਾਧਾਰਣ ਘਟਨਾ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਮੀਦ ਪ੍ਰਗਟਾਈ ਕਿ ਉਹ ਸ਼ਾਰਦਾ ਘੁਟਾਲੇ ਵਿਚ ਸੀਬੀਆਈ ਦੀ ਜਾਂਚ ਵਿਚ ਸਹਿਯੋਗ ਕਰੇਗੀ ਅਤੇ ਅਨੁਕੂਲ ਮਾਹੌਲ ਉਪਲਭਧ ਕਰਾਏਗੀ।

ਇਸ ਤੋਂ ਪਹਿਲਾਂ ਸਿਫ਼ਰ ਕਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ, ਬੀਜੇਡੀ ਦੇ ਭਰਤਹਰੀ ਮਹਿਤਾਬ ਅਤੇ ਕਾਂਗਰਸ ਦੇ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ਵਿਰੁਧ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਰਾਜਾਂ ਵਿਚ ਸੀਬੀਆਈ ਦੀ ਦੁਰਵਰਤੋਂ ਕਰਨ ਦਾ ਅਤੇ ਏਜੰਸੀ ਨੂੰ ਰਾਜਨੀਤਕ ਹਥਿਆਰ ਬਣਾਉਣ ਦਾ ਦੋਸ਼ ਲਾਇਆ। ਮੈਂਬਰਾਂ ਦੁਆਰਾ ਚੁੱਕੇ ਗਏ ਮੁੱਦੇ ਬਾਰੇ ਜਵਾਬ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕੋਲਕਾਤਾ ਵਿਚ ਸੀਬੀਆਈ ਅਧਿਕਾਰੀਆਂ ਨੂੰ ਕੰਮਕਾਜ ਤੋਂ ਰੋਕਿਆ ਹੀ ਨਹੀਂ ਗਿਆ ਸਗੋਂ ਥਾਣੇ ਵਿਚ ਲਿਜਾਇਆ ਗਿਆ ਜੋ ਭਾਰਤ ਦੇ ਇਤਿਹਾਸ ਦੀ ਆਸਾਧਾਰਣ ਘਟਨਾ ਹੈ।

ਉਨ੍ਹਾਂ ਕਿਹਾ ਕਿ ਸਾਰਦਾ ਘੁਟਾਲੇ ਵਿਚ ਲੱਖਾਂ ਗ਼ਰੀਬਾਂ ਨੂੰ ਰਗੜਾ ਲਾਇਆ ਗਿਆ ਅਤੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂRajnath SinghRajnath Singh ਮੁਤਾਬਕ ਕਾਰਵਾਈ ਹੋ ਰਹੀ ਹੈ। ਸੌਗਾਤ ਰਾਹੈ ਨੇ ਕਿਹਾ ਕਿ ਸੀਬੀਆਈ ਦੇ 40 ਅਧਿਕਾਰੀਆਂ ਦਾ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦੇ ਘਰ ਪਹੁੰਚਣਾ ਸੰਵਿਧਾਨ 'ਤੇ ਹਮਲਾ ਹੈ। ਪਿਛਲੇ ਦਿਨੀਂ ਕੋਲਕਾਤਾ ਵਿਚ ਵਿਰੋਧੀ ਧਿਰਾਂ ਦੀ ਰੈਲੀ ਮਗਰੋਂ ਮੋਦੀ ਸਰਕਾਰ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣ ਲਈ ਸੀਬੀਆਈ ਨੂੰ ਵਰਤ ਰਹੀ ਹੈ। ਤ੍ਰਿਣਮੂਲ ਕਾਂਗਰਸ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਇਸ ਮਾਮਲੇ 'ਚ ਸਦਨ ਵਿਚ ਆ ਕੇ ਜਵਾਬ ਦੇਣ। ਵਿਰੋਧੀ ਧਿਰਾਂ ਨੇ ਕਿਹਾ ਕਿ ਕੁੱਝ ਮਹੀਨਿਆਂ ਤੋਂ ਸੀਬੀਆਈ ਪੇਸ਼ੇਵਰ ਤਰੀਕੇ ਨਾਲੀ ਕੰਮ ਨਹੀਂ ਕਰ ਰਹੀ। ਹੰਗਾਮਾ ਰੁਕਦਾ ਨਾ ਵੇਖਦਿਆਂ ਸਪੀਕਰ ਨੇ ਸਦਨ ਦੀ ਬੈਠਕ ਦੁਪਹਿਰ ਦੋ ਵਜੇ ਤਕ ਮੁਲਤਵੀ ਕਰ ਦਿਤੀ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement