
ਸੀਬੀਆਈ ਦੇ ਨਿਰਦੇਸ਼ਕ ਰਿਸ਼ੀ ਕੁਮਾਰ ਨੇ ਜਾਂਚ ਏਜੰਸੀ ਦਾ ਕਾਰਜਭਾਰ ਸੰਭਾਲ ਲਿਆ....
ਨਵੀਂ ਦਿੱਲੀ : ਸੀਬੀਆਈ ਦੇ ਨਿਰਦੇਸ਼ਕ ਰਿਸ਼ੀ ਕੁਮਾਰ ਨੇ ਜਾਂਚ ਏਜੰਸੀ ਦਾ ਕਾਰਜਭਾਰ ਸੰਭਾਲ ਲਿਆ। ਆਈਪੀਐਸ ਦੇ 1983 ਬੈਚ ਦੇ ਅਧਿਕਾਰੀ ਸ਼ੁਕਲਾ ਉਸ ਸਮੇਂ ਸੀਬੀਆਈ ਦਾ ਕਾਰਜਭਾਰ ਸੰਭਾਲ ਰਹੇ ਸਨ ਜਦ ਏਜੰਸੀ ਤੇ ਕੋਲਕਾਤਾ ਪੁਲਿਸ ਦਾ ਵਿਵਾਦ ਰਾਜਨੀਤਕ ਰੰਗਤ ਲੈ ਚੁਕਾ ਹੈ ਅਤੇ ਕੇਂਦਰ ਤੇ ਪਛਮੀ ਬੰਗਾਲ ਸਰਕਾਰਾਂ ਵਿਚਾਲੇ ਟਕਰਾਅ ਦੀ ਸਥਿਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਆਮ ਤੌਰ 'ਤੇ ਨਵੇਂ ਨਿਰਦੇਸ਼ਕ ਨੂੰ ਕਾਰਜਭਾਰ ਸੰਭਾਲਣ ਲਈ ਇਕ ਹਫ਼ਤੇ ਦਾ ਸਮਾਂ ਮਿਲਦਾ ਹੈ ਪਰ ਸਨਿਚਰਵਾਰ ਨੂੰ ਨਿਯੁਕਤ ਹੋਏ ਸ਼ੁਕਲਾ ਨੇ ਦੋ ਦਿਨ ਵਿਚ ਹੀ ਏਜੰਸੀ ਦੀ ਵਾਗਡੋਰ ਸੰਭਾਲ ਲਈ।
ਮੱਧ ਪ੍ਰਦੇਸ਼ ਕਾਡਰ ਦੇ 58 ਸਾਲਾ ਸ਼ੁਕਲਾ ਦੁਆਰਾ ਮੁਕੰਮਲ ਨਿਰਦੇਸ਼ਕ ਵਜੋਂ ਕਾਰਜਭਾਰ ਸੰਭਾਲਣ ਨਾਲ ਏਜੰਸੀ ਦੇ ਕੰਮਕਾਜ ਵਿਚ ਸਥਿਰਤਾ ਆਉਣ ਦੀ ਸੰਭਾਵਨਾ ਹੈ। (ਏਜੰਸੀ)