ਔਲੀ 'ਚ 4 ਸਾਲ ਬਾਅਦ ਹੋਵੇਗਾ ਸਨੋ ਕਾਰਨੀਵਾਲ
Published : Feb 5, 2019, 4:57 pm IST
Updated : Feb 5, 2019, 4:59 pm IST
SHARE ARTICLE
Skiing In Auli
Skiing In Auli

ਬਰਫ਼ਬਾਰੀ ਦਾ ਲਾਹਾ ਲੈਂਦੇ ਹੋਏ ਸੈਰ ਸਪਾਟਾ ਵਿਭਾਗ ਦੀ ਯੋਜਨਾ ਔਲੀ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਸਕੀਇੰਗ ਚੈਂਪੀਅਨਸ਼ਿਪ ਕਰਵਾਉਣ ਦੀ ਹੈ। 

ਦੇਹਰਾਦੂਨ : ਸੈਲਾਨੀਆਂ ਦੀ ਆਮਦ ਲਈ ਪ੍ਰਸਿੱਧ ਥਾਂ ਔਲੀ ਵਿਚ ਫਰਵਰੀ ਦੇ ਆਖਰੀ ਹਫਤੇ ਵਿਚ ਸਨੋ ਕਾਰਨੀਵਾਲ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ ਸੈਰ ਸਪਾਟਾ ਵਿਭਾਗ ਨੇ ਸਨੋ ਕਾਰਨੀਵਾਲ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰ ਲਏ ਹਨ। ਇਸ ਨੂੰ ਸੈਰ ਸਪਾਟਾ ਮੰਤਰੀ ਸਤਪਾਲ ਮਹਾਰਾਜ ਦੇ ਸਾਹਮਣੇ ਰੱਖਿਆ ਗਿਆ ਹੈ।

Auli SkiingAuli Skiing

ਹੁਣ ਸਿਰਫ ਤਰੀਕ ਨਿਰਧਾਰਤ ਕੀਤੀ ਜਾਣੀ ਹੈ। ਚਮੋਲੀ ਜ਼ਿਲ੍ਹੇ ਦੇ ਔਲੀ ਵਿਖੇ ਇਸ ਵਾਰ ਜ਼ਬਰਦਸਤ ਬਰਫ਼ਬਾਰੀ ਹੋਈ ਹੈ। ਇਸ ਨਾਲ ਸੈਰ ਸਪਾਟਾ ਵਿਭਾਗ ਵੀ ਬਹੁਤ ਉਤਸ਼ਾਹਿਤ ਹੈ।  ਬਰਫ਼ਬਾਰੀ ਕਾਰਨ ਇਥੇ ਸੈਲਾਨੀਆਂ ਦੀ ਆਮਦ ਵਿਚ ਵੀ ਵਾਧਾ ਹੋ ਰਿਹਾ ਹੈ। ਬਰਫ਼ਬਾਰੀ ਦਾ ਲਾਹਾ ਲੈਂਦੇ ਹੋਏ ਸੈਰ ਸਪਾਟਾ ਵਿਭਾਗ ਦੀ ਯੋਜਨਾ ਔਲੀ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਸਕੀਇੰਗ ਚੈਂਪੀਅਨਸ਼ਿਪ ਕਰਵਾਉਣ ਦੀ ਹੈ। 

snowfall In Aulisnowfall In Auli

ਇਸ ਦੇ ਲਈ ਇੰਡੀਅਲ ਓਲਪਿੰਕ ਸੰਘ ਦੀ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ। ਰਾਜ ਅਪਣੇ ਪੱਧਰ 'ਤੇ ਸਨੋ ਕਾਰਨੀਵਾਲ ਕਰਨ ਦਾ ਵੱਖਰਾ ਪ੍ਰੋਗਰਾਮ ਨਿਰਧਾਰਤ ਕਰ ਰਿਹਾ ਹੈ। ਫਰਵਰੀ ਦੇ ਆਖਰੀ ਹਫਤੇ ਵਿਚ ਸਨੋ ਕਾਰਨੀਵਾਲ ਵਿਚ ਦੇਸ਼ ਵਿਦੇਸ਼ ਤੋਂ ਸੈਲਾਨੀਆਂ ਨੂੰ ਲਿਆਉਣ ਲਈ ਤਿਆਰ ਕੀਤੀ ਜਾ ਰਹੀ ਹੈ। ਇਹ ਔਲੀ ਵਿਚ ਅਪਣੇ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਹੋਵੇਗਾ।

Uttarakhand Tourism DepartmentUttarakhand Tourism Department

ਔਲੀ ਵਿਚ ਮੌਜੂਦਾ ਸਮੇਂ ਵਿਚ ਪਈ ਬਰਫ ਨੂੰ ਮਾਰਚ ਤੱਕ ਕਾਇਮ ਰੱਖਣ ਲਈ ਸਨੋ ਮੇਕਿੰਗ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਜੀਐਮਵੀਐਨ ਨੇ ਔਲੀ ਵਿਚ ਸਕੀਇੰਗ ਕੋਰਸ ਵੀ ਸ਼ੁਰੂ  ਕੀਤੇ ਹਨ ਜਿਸ ਅਧੀਨ 7 ਰੋਜ਼ਾ ਅਤੇ 14 ਦਿਨਾਂ ਕੋਰਸ ਕਰਵਾਏ ਜਾ ਰਹੇ ਹਨ। 7 ਦਿਨਾਂ ਕੋਰਸ ਲਈ 30 ਸੀਟਾਂ ਅਤੇ 14 ਦਿਨਾਂ ਕੋਰਸ  ਲਈ 10 ਸੀਟਾਂ ਰੱਖੀਆਂ ਗਈਆਂ ਹਨ। 

SkiingSkiing

ਬਰਫ ਨਾ ਪੈਣ ਕਾਰਨ ਹਰ ਸਾਲ ਜੀਐਮਵੀਐਨ ਨੂੰ ਅਪਣੇ ਪ੍ਰੋਗਰਾਮਾਂ ਨੂੰ ਟਾਲਣਾ ਪੈਂਦਾ ਹੈ। ਪਰ ਇਸ ਸਾਲ ਔਲੀ ਵਿਖੇ ਹੋਈ ਬਰਫ਼ਬਾਰੀ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ  ਇਹ ਬਰਫ ਮਾਰਚ ਤੱਕ ਟਿਕੀ ਰਹੇਗੀ ਤੇ ਸੈਲਾਨੀ ਇਸ ਦਾ ਆਨੰਦ ਲੈ ਸਕਣਗੇ।

GMVN Garhwal Mandal Vikas NigamGMVN Garhwal Mandal Vikas Nigam

ਕੌਮੀ ਸਕੀਇੰਗ ਚੈਂਪੀਅਨਸ਼ਿਪ ਦੇ ਨਾਲ ਹੀ ਦੱਖਣੀ ਏਸ਼ੀਆਈ ਸਕੀਇੰਗ ਮੁਕਾਬਲੇ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਇਸ ਦੇ ਲਈ ਓਲਪਿੰਕ ਸੰਘ ਵੱਲੋਂ ਤਰੀਕਾਂ ਦਾ ਐਲਾਨ ਕਰਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement