
ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਫਾਰਮਿੰਗਟਨ ਯੂਨੀਵਰਸਿਟੀ ਵਿਚ ਕਲਾਸਾਂ ਨਹੀਂ ਲਗਦੀਆਂ ਹਨ।
ਨਵੀਂ ਦਿੱਲੀ : ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਹੈ ਕਿ ਜਾਅਲੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਲਈ ਹਿਰਾਸਤ ਵਿਚ ਲਏ ਗਏ 129 ਭਾਰਤੀਆਂ ਸਮੇਤ 130 ਵਿਦੇਸ਼ੀ ਵਿਦਿਆਰਥੀਆਂ ਨੂੰ ਪਤਾ ਸੀ ਕਿ ਉਹ ਧੋਖਾਧੜੀ ਕਰਨ ਲਈ ਅਪਰਾਧ ਕਰ ਰਹੇ ਹਨ। ਇਹਨਾਂ 130 ਵਿਦਿਆਰਥੀਆਂ ਨੂੰ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਸੀ। ਵਿਦਿਆਰਥੀਆਂ 'ਤੇ ਇਲਜ਼ਾਮ ਹੈ ਕਿ ਉਹਨਾਂ ਨੇ ਅਮਰੀਕਾ
USA
ਵਿਚ ਰਹਿਣ ਲਈ ਜਾਅਲੀ ਯੂਨੀਵਰਸਿਟੀ ਵਿਚ ਦਾਖਲਾ ਲਿਆ। ਧੋਖਾਧੜੀ ਦਾ ਪਤਾ ਲਗਾਉਣ ਲਈ ਅਮਰੀਕੀ ਗ੍ਰਹਿ ਵਿਭਾਗ ਨੇ ਫਾਰਮਿੰਗਟਨ ਯੂਨੀਵਰਸਿਟੀ ਬਣਾਈ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਫਾਰਮਿੰਗਟਨ ਯੂਨੀਵਰਸਿਟੀ ਵਿਚ ਨਾਂ ਤਾਂ ਕੋਈ ਪੜ੍ਹਾਉਣ ਵਾਲਾ ਹੈ ਅਤੇ ਨਾ ਹੀ ਉਥੇ ਕਲਾਸਾਂ ਲਗਦੀਆਂ ਹਨ। ਇੰਨਾ ਹੀ ਨਹੀਂ,
The University of Farmington
ਉਥੇ ਆਨਲਾਈਨ ਪੜ੍ਹਾਉਣ ਦੀ ਸਹੂਲਤ ਵੀ ਨਹੀਂ ਸੀ। ਵਿਦਿਆਰਥੀਆਂ ਨੇ ਜਾਣਬੁੱਝ ਕੇ ਅਮਰੀਕਾ ਵਿਚ ਬਣੇ ਰਹਿਣ ਲਈ ਅਪਰਾਧ ਕੀਤਾ। ਭਾਰਤ ਸਰਕਾਰ ਨੇ ਅਮਰੀਕੀ ਦੂਤਘਰ ਵਿਚ ਵਿਦਿਆਰਥੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਇਕ ਇਤਰਾਜ਼ਯੋਗ ਚਿੱਠੀ ਦਿਤੀ ਸੀ। ਇਸ ਵਿਚ ਵਿਦਿਆਰਥੀਆਂ ਨੂੰ ਤੁਰਤ ਕਾਉਂਸਲਰ ਪਹੁੰਚ ਦੇਣ ਦੀ ਗੱਲ ਕੀਤੀ ਗਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ
US Embassy in New Delhi
ਉਹਨਾਂ ਨੇ ਮਾਮਲੇ 'ਤੇ ਨਜ਼ਰ ਬਣਾਈ ਹੋਈ ਹੈ। ਜਾਅਲੀ ਯੂਨੀਵਰਸਿਟੀ ਦੇ ਨਿਯਮਾਂ ਵਿਚ ਕਿਹਾ ਗਿਆ ਸੀ ਕਿ ਇਥੇ ਟਿਊਸ਼ਨ ਫੀਸ ਘੱਟ ਹੋਵੇਗੀ ਅਤੇ ਪਹਿਲਾਂ ਦਾਖਲਾ ਲੈਣ ਵਾਲੇ ਲਗਭਗ 600 ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿਤਾ ਜਾਵੇਗਾ। ਇਸ ਵਿਚ ਜ਼ਿਆਦਾਤਰ ਭਾਰਤੀਆਂ ਨੇ ਦਾਖਲਾ ਲਿਆ। ਅਮਰੀਕਾ ਸਥਿਤ ਭਾਰਤੀ ਦੂਤਘਰ ਕਮਿਊਨਿਟੀ ਨੇਤਾਵਾਂ ਰਾਹੀਂ ਵਿਦਿਆਰਥੀਆਂ ਦੀ
Government of India
ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਕਾਨੂੰਨੀ ਮਦਦ ਵੀ ਲਈ ਜਾ ਰਹੀ ਹੈ। ਇਮੀਗ੍ਰੇਸ਼ਨ ਘਪਲੇ ਦਾ ਪਤਾ ਲਗਾਉਣ ਲਈ ਅਮਰੀਕੀ ਗ੍ਰਹਿ ਵਿਭਾਗ ਨੇ ਡੇਟ੍ਰਾਈਟ ਦੇ ਫਾਰਮਿੰਗਟਨ ਹਿਲਸ ਵਿਚ ਇਕ ਜਾਅਲੀ ਯੂਨੀਵਰਸਿਟੀ ਸਥਾਪਿਤ ਕੀਤੀ ਸੀ। ਅਧਿਕਾਰੀਆਂ ਨੇ ਇਸ ਨੂੰ ਪੇ ਟੂ ਸਟੇ ਸਕੀਮ ਕਰਾਰ ਦਿਤਾ।
Indian students detained in Farmington University
ਵਕੀਲਾਂ ਨੇ ਦੱਸਿਆ ਕਿ 130 ਲੋਕਾਂ ਨੂੰ ਨਿਊਜਰਸੀ, ਅਟਲਾਂਟਾ, ਹਿਊਸਟਰ, ਮਿਸ਼ਿਗਨ, ਕੈਲੇਫੋਰਨੀਆ, ਲੁਈਸਿਆਨਾ, ਨਾਰਥ ਕੈਰੋਲਿਨਾ ਅਤੇ ਸੇਂਟ ਲੁਈ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਸਾਰੇ ਕਾਨੂੰਨੀ ਤੌਰ 'ਤੇ ਵਿਦਿਆਰਥੀ ਵੀਜ਼ਾ 'ਤੇ ਅਮਰੀਕਾ ਆਏ ਸੀ ਅਤੇ ਉਹਨਾਂ ਨੂੰ ਫਾਰਮਿੰਗਟਨ ਯੂਨੀਵਰਸਿਟੀ ਵਿਚ ਭੇਜਿਆ ਗਿਆ ਸੀ।