
ਸੌਦੇ ਵਿਚ ਸ਼ਾਮਲ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸੰਧੀ ਇਕ ਹਫ਼ਤੇ ਵਿਚ ਤੈਅ ਹੋਣ ਦੀ ਆਸ ਹੈ ।
ਨਵੀਂ ਦਿੱਲੀ : ਰੱਖਿਆ ਮੰਤਰਾਲੇ ਨੇ ਪੈਦਲ ਫੌਜ ਦੇ ਆਧੁਨਿਕੀਕਰਣ ਵੱਲ ਅਹਿਮ ਕਦਮ ਚੁੱਕਦੇ ਹੋਏ ਅਮਰੀਕਾ ਤੋਂ ਲਗਭਗ 73 ਹਜ਼ਾਰ ਅਸਾਲਟ ਰਾਇਫਲਾਂ ਖਰੀਦਣ ਦੇ ਫੌਜ ਦੇ ਲੰਮੇ ਸਮੇਂ ਤੋਂ ਲੰਬਿਤ ਇਕ ਮਤੇ ਨੂੰ ਪ੍ਰਵਾਨਗੀ ਦੇ ਦਿਤੀ ਹੈ । ਆਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਐਸਆਈਜੀ ਸਾਇਰ ਰਾਇਫਲਾਂ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿਤੀ ਹੈ,
Nirmla sitaraman
ਜਿਨ੍ਹਾਂ ਦੀ ਵਰਤੋਂ ਚੀਨ ਨਾਲ ਲੱਗਦੀ ਕਰੀਬ 3 600 ਕਿਲੋਮੀਟਰ ਲੰਮੀ ਸਰਹੱਦ 'ਤੇ ਤੈਨਾਤ ਜਵਾਨ ਕਰਨਗੇ । ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਬਲਾਂ ਦੇ ਨਾਲ -ਨਾਲ ਕਈ ਹੋਰ ਯੂਰਪੀ ਦੇਸ਼ ਵੀ ਇਹਨਾਂ ਰਾਇਫਲਾਂ ਦੀ ਵਰਤੋਂ ਕਰ ਰਹੇ ਹਨ । ਇਨ੍ਹਾਂ ਨੂੰ ਤੁਰਤ ਖਰੀਦ ਪਰਿਕ੍ਰੀਆ ਅਧੀਨ ਖਰੀਦਿਆ ਜਾ ਰਿਹਾ ਹੈ । ਸੌਦੇ ਵਿਚ ਸ਼ਾਮਲ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸੰਧੀ ਇਕ ਹਫ਼ਤੇ ਵਿਚ ਤੈਅ ਹੋਣ ਦੀ ਆਸ ਹੈ ।
USA
ਅਮਰੀਕੀ ਕੰਪਨੀ ਨੂੰ ਸੌਦਾ ਤੈਅ ਹੋਣ ਦੀ ਤਰੀਕ ਤੋਂ ਇਕ ਸਾਲ ਦੇ ਅੰਦਰ ਰਾਇਫਲਾਂ ਨੂੰ ਭੇਜਣਾ ਹੋਵੇਗਾ । ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਅਮਰੀਕਾ ਵੱਲੋ ਤਿਆਰ ਰਾਇਫਲਾਂ ਇੰਸਾਸ ਰਾਇਫਲਾਂ ਦੀ ਥਾਂ ਲੈਣਗੀਆਂ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਪੈਦਲ ਫ਼ੌਜ ਪਾਕਿਸਤਾਨ ਅਤੇ ਚੀਨ ਨਾਲ ਲਗਦੀ ਭਾਰਤ ਦੀਆਂ ਸਰਹੱਦਾਂ ਸਮੇਤ ਹੋਰ ਜਗ੍ਹਾਵਾਂ 'ਤੇ ਸੁਰੱਖਿਆ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵੱਖ-ਵੱਖ ਹਥਿਆਰ ਪ੍ਰਣਾਲੀਆਂ ਦੀ ਤੁਰਤ ਖਰੀਦ 'ਤੇ ਜ਼ੋਰ ਦੇ ਰਹੀ ਹੈ।
Indian army
ਅਕਤੂਬਰ 2017 ਵਿੱਚ ਫ਼ੌਜ ਨੇ ਲਗਭਗ ਸੱਤ ਲੱਖ ਰਾਇਫਲਾਂ 44 ਹਜ਼ਾਰ ਲਾਇਟ ਮਸ਼ੀਨ ਗਨ ਅਤੇ ਲਗਭਗ 44 600 ਕਾਰਬਾਇਨ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ । ਫ਼ੌਜ ਨੇ ਲਗਭਗ 18 ਮਹੀਨੇ ਪਹਿਲਾਂ ਇਸ਼ਾਪੁਰ ਸਥਿਤ ਸਰਕਾਰੀ ਰਾਇਫਲ ਫੈਕਟਰੀ ਵਲੋਂ ਤਿਆਰ ਅਸਾਲਟ ਰਾਇਫਲਾਂ ਨੂੰ ਖਾਰਜ ਕਰ ਦਿਤਾ ਸੀ ਕਿਉਂਕਿ ਉਹ ਪ੍ਰੀਖਿਆ ਵਿੱਚ ਨਾਕਾਮ ਰਹੀਆਂ ਸਨ । ਇਸ ਤੋਂ ਬਾਅਦ ਫ਼ੌਜ ਨੇ ਦੁਨਿਆਵੀ ਬਜ਼ਾਰ ਵਿਚ ਰਾਇਫਲਾਂ ਦੀ ਭਾਲ ਸ਼ੁਰੂ ਕੀਤੀ ਸੀ ।