ਪ੍ਰਸ਼ੰਸਕਾਂ ਨੇ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਤੋਂ ਵੀ ਮੁਆਫੀ ਮੰਗੀ
ਨਵੀਂ ਦਿੱਲੀ: ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸਚਿਨ ਤੇਂਦੁਲਕਰ ਦੇ ਟਵੀਟ ਤੋਂ ਨਾਰਾਜ਼ ਬਹੁਤ ਸਾਰੇ ਕੇਰਲਵਾਸਿਆਂ ਨੇ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਮੁਆਫੀ ਮੰਗੀ , ਜੋ 2015 ਵਿਚ ਇਕ ਇੰਟਰਵਿਊ ਦੌਰਾਨ ਚੈਂਪੀਅਨ ਕ੍ਰਿਕਟਰ ਨੂੰ ਨਾ ਜਾਣਨ ਦੀ ਅਲੋਚਨਾ ਦਾ ਸ਼ਿਕਾਰ ਹੋਏ ਸਨ। ਜ਼ਿਆਦਾਤਰ ਪ੍ਰਸ਼ੰਸਕਾਂ ਨੇ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਤੋਂ ਵੀ ਮੁਆਫੀ ਮੰਗੀ, ਉਥੇ ਹੀ ਕੁਝ ਨੇ ਉਨ੍ਹਾਂ ਨੂੰ ਕੇਰਲ ਆਉਣ ਦਾ ਸੱਦਾ ਵੀ ਦਿੱਤਾ ਹੈ।
India’s sovereignty cannot be compromised. External forces can be spectators but not participants.
— Sachin Tendulkar (@sachin_rt) February 3, 2021
Indians know India and should decide for India. Let's remain united as a nation.#IndiaTogether #IndiaAgainstPropaganda
ਇਕ ਨੇ ਮਲਿਆਲਮ ਵਿਚ ਲਿਖਿਆ, 'ਸ਼ਾਰਾਪੋਵਾ ਆਪ ਸਚਿਨ ਦੇ ਮਾਮਲੇ ਵਿਚ ਸਹੀ ਸੀ। ਉਨ੍ਹਾਂ ਕੋਲ ਅਜਿਹਾ ਗੁਣ ਨਹੀਂ ਹੈ ਜੋ ਤੁਸੀਂ ਉਨ੍ਹਾਂ ਨੂੰ ਜਾਣੋ। ਆਪਣੇ ਟਵਿੱਟਰ ਹੈਂਡਲ 'ਤੇ ਸੰਦੇਸ਼ਾਂ ਦੇ ਹੜ੍ਹ ਨੂੰ ਵੇਖਦੇ ਹੋਏ ਸ਼ਾਰਾਪੋਵਾ ਨੇ ਬੁੱਧਵਾਰ ਨੂੰ ਟਵੀਟ ਕੀਤਾ,ਕਿਸੇ ਹੋਰ ਨੂੰ ਸਾਲ ਦੇ ਬਾਰੇ ਕੁਝ ਉਲਝਣ ਹੈ। ਤੇਂਦੁਲਕਰ ਸਣੇ ਕਈ ਕ੍ਰਿਕਟ ਸਿਤਾਰਿਆਂ ਅਤੇ ਫਿਲਮੀ ਸ਼ਖਸੀਅਤਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਵਿਸ਼ਵਵਿਆਪੀ ਹਸਤੀਆਂ ਦੇ ਉਤਰਣ ਦੇ ਵਿਰੁੱਧ ਸਰਕਾਰ ਦਾ ਸਮਰਥਨ ਕੀਤਾ ਸੀ।
India’s sovereignty cannot be compromised. External forces can be spectators but not participants.
— Sachin Tendulkar (@sachin_rt) February 3, 2021
Indians know India and should decide for India. Let's remain united as a nation.#IndiaTogether #IndiaAgainstPropaganda
ਤੇਂਦੁਲਕਰ ਨੇ ਲਿਖਿਆ ਸੀ, 'ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਵਿਦੇਸ਼ੀ ਤਾਕਤਾਂ ਸ਼ਾਇਦ ਦਰਸ਼ਕ ਹੋ ਸਕਦੀ ਹੈ ਪਰ ਭਾਗੀਦਾਰ ਨਹੀਂ। ਭਾਰਤੀ ਭਾਰਤ ਨੂੰ ਜਾਣਦੇ ਹਨ ਅਤੇ ਉਹ ਭਾਰਤ ਲਈ ਫੈਸਲਾ ਕਰਨਗੇ। ਇਕ ਦੇਸ਼ ਵਜੋਂ ਇਕਜੁੱਟ ਹੋਣ ਦੀ ਜ਼ਰੂਰਤ ਹੈ। ' ਸ਼ਾਰਾਪੋਵਾ ਨੇ 2015 ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਤੇਂਦੁਲਕਰ ਨੂੰ ਨਹੀਂ ਜਾਣਦੀ। ਇਸ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੇ ਉਲਦੀ ਸਖਤ ਅਲੋਚਨਾ ਕੀਤੀ।