
ਕੇਂਦਰ ਸਰਕਾਰ ਵੱਲੋਂ ਰਾਜ ਸਭਾ ਨੂੰ ਸੂਚਿਤ ਕੀਤਾ ਗਿਆ ਕਿ ਉਸਨੇ ਕਨੇਡਾ ਸਰਕਾਰ...
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਰਾਜ ਸਭਾ ਨੂੰ ਸੂਚਿਤ ਕੀਤਾ ਗਿਆ ਕਿ ਉਸਨੇ ਕਨੇਡਾ ਸਰਕਾਰ ਨੂੰ ਸਪੱਸ਼ਟ ਰੂਪ ਤੋਂ ਜਾਗਰੂਕ ਕਰਾ ਦਿੱਤਾ ਹੈ ਕਿ ਉਸਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕੇਂਦਰੀ ਖੇਤੀ ਕਾਨੂੰਨਾਂ ਉਤੇ ਦਿੱਤੇ ਗਏ ਬਿਆਨ ਨਾਲ ਦੋਨਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਨੂੰ ਨੁਕਸਾਨ ਹੋ ਸਕਦਾ ਹੈ।
Kissan
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਰਾਜ ਸਭਾ ਵਿਚ ਸ਼ਿਵ ਸੈਨਾ ਦੇ ਮੈਂਬਰ ਅਨਿਲ ਦੇਸਾਈ ਵੱਲੋਂ ਪੁਛੇ ਗਏ ਲਿਖਤ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ ਗਈ ਹੈ। ਦੇਸਾਈ ਨੇ ਪੁਛਿਆ ਸੀ ਕਿ ਕੀ ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਸੰਸਦ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਖਿਲਾਫ਼ ਭਾਰਤ ਦੇ ਅੰਦੂਰਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਦੇ ਬਾਰੇ ਸਰਕਾਰ ਨੂੰ ਪਤਾ ਹੈ?
Canada
ਕੀ ਭਾਰਤ ਸਰਕਾਰ ਇਸਨੂੰ ਬੇਲੋੜਾ ਅਤੇ ਨਾਜਾਇਜ਼ ਮੰਨਦੀ ਹੈ? ਕੀ ਇਸਨੂੰ ਲੈ ਕੇ ਕੋਈ ਵਿਰੋਧੀ ਦਰਜ ਕਰਾਇਆ ਗਿਆ ਹੈ? ਜੇਕਰ ਹਾਂ, ਤਾਂ ਕਨੇਡਾਈ ਅਧਿਕਾਰੀਆਂ ਨੇ ਇਸ ਮਾਮਲੇ ਉਤੇ ਪ੍ਰਤੀਕਿਰਿਆ ਦਿੱਤੀ? ਜਵਾਬ ਵਿਚ ਮੁਰਲੀਧਰ ਨੇ ਕਿਹਾ ਕਿ ਭਾਰਤ ਸਰਕਾਰ ਖੇਤੀ ਕਾਨੂੰਨਾਂ ਦੇ ਬਾਰੇ ਵਿਚ ਟਰੂਡੋ ਦੀ ਟਿਪਣੀ ਤੋਂ ਜਾਗਰੂਕ ਹੈ।
Pm Modi
ਅਸੀਂ ਓਟਾਵਾ ਅਤੇ ਨਵੀਂ ਦਿੱਲੀ ਵਿਚ ਇਸ ਘਟਨਾ ਨੂੰ ਕਨੇਡਾ ਦੇ ਯੋਗ ਅਧਿਕਾਰੀਆਂ ਦੇ ਕੋਲ ਚੁੱਕਿਆ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਦੇ ਅੰਦਰੂਨੀ ਮਾਮਲੇ ਵਿਚ ਪੀਐਮ ਟਰੂਡੋ ਦੇ ਬਿਆਨ ਅਣਉਚਿਤ ਅਤੇ ਅਸਵੀਕਾਰਨ ਹਨ ਅਤੇ ਇਹ ਭਾਰਤ ਕਨੇਡਾ ਦੇ ਦੁਵੱਲੇ ਸੰਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਕ ਦਸੰਬਰ ਨੂੰ ਟਰੂਡੋ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਸੀ, ਅਤੇ ਚਿੰਤਾ ਜ਼ਾਹਰ ਕੀਤੀ ਸੀ।