
''ਅਸੀਂ ਆਸ਼ਾਵਾਦੀ ਹਾਂ ਸਾਡੇ ਵਿਚ ਕੋਈ ਨਰਾਸ਼ਾ ਨਹੀਂ ਹੈ''
ਨਵੀਂ ਦਿੱਲੀ(ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।
Malkit Singh and Hardeep Singh Bhogal
ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਮਲਕੀਤ ਸਿੰਘ ਜੋ ਕਿ ਲਿਖਾਰੀ ਹਨ ਨਾਲ ਗੱਲਬਾਤ ਕੀਤੀ ਗਈ।
Malkit Singh and Hardeep Singh Bhogal
ਉਹਨਾਂ ਨੇ ਕਿਹਾ ਕਿ ਇਹ ਕਿਸਾਨਾਂ ਲਈ ਪਰਖ ਦੀ ਘੜੀ ਹੈ, ਕਿਸਾਨਾਂ ਦੇ ਸਬਰ ਨੂੰ ਹਿੰਦੁਸਤਾਨ ਦੀ ਸਰਕਾਰ ਲੰਮੇ ਸਮੇਂ ਤੋਂ ਪਰਖ ਰਹੀ ਹੈ। ਉਹਨਾਂ ਨੇ ਕਿਹਾ ਕਿ ਠੰਡ, ਮੀਂਹ ਦੇ ਮੌਸਮ ਵਿਚ ਕਿਸਾਨਾਂ ਦੇ ਚਿਹਰੇ ਖਿੜ੍ਹੇ ਹੋਏ ਹਨ।
Malkit Singh and Hardeep Singh Bhogal
ਉਹਨਾਂ ਦੇ ਚਿਹਰੇ ਤੇ ਰੌਣਕ ਹੈ। ਮਲਕੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਿਸਾਨੀ ਤੇ ਬਹੁਤ ਕਵਿਤਾਵਾਂ, ਗੀਤ ਕਵੀਸ਼ਰੀਆਂ ਲਿਖੀਆਂ ਹਨ।
Malkit Singh and Hardeep Singh Bhogal ਉਹਨਾਂ ਨੇ ਕਿਹਾ ਕਿ ਜੇਲ੍ਹਾਂ ਵਿਚ ਬੰਦ ਕੀਤੇ ਹੋਏ ਨੌਜਵਾਨਾਂ ਦੀ ਆਵਾਜ਼ ਵਿਚ ਕੁੱਝ ਬੋਲ ਲਿਖੇ ਹਨ ਜਿਸਦੇ ਬੋਲ ਉਹਨਾਂ ਨੇ ਆਪ ਬੋਲ ਕੇ ਸਾਂਝੇ ਕੀਤੇ।
ਦੱਬ ਦੀ ਨਹੀਂ ਹੁੰਦਾ ਕਦੇ ਆਵਾਜ਼ ਸੱਚ ਦੀ
ਖੰਡਿਆਂ ਦੇ ਉਤੇ ਰਹੀ ਸਾਡੀ ਕੌਮ ਨੱਚਦੀ
ਦੱਬ ਦੀ ਨਹੀਂ ਹੁੰਦੀ ਕਦੇ ਆਵਾਜ਼ ਸੱਚ ਦੀ
ਖੰਡਿਆਂ ਦੇ ਉਤੇ ਰਹੀ ਸਾਡੀ ਕੌਮ ਨੱਚਦੀ
ਗਲਤ ਤੋਂ ਗਲਤ ਤੇਰੇ ਇਹ ਵਤੀਰੇ ਨੇ
ਜੇਲ੍ਹਾਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
ਥਾਣਿਆਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
ਹੋਇਆ ਸੀ ਫੱਟੜ ਸਾਡਾ ਸ਼ੇਰ ਹੱਸਦਾ
ਕਿੰਨੀ ਦਿਲ ਵਿਚ ਦਲੇਰੀ ਉਹਦਾ ਹਾਸਾ ਦੱਸਦਾ
ਕਿੰਨੀ ਦਿਲ ਵਿਚ ਦਲੇਰੀ ਉਹਦਾ ਹਾਸਾ ਦੱਸਦਾ
ਵਗ ਰਹੇ ਭਾਵੇਂ ਖੂਨ ਦੇ ਤਤੀਰੇ ਨੇ
ਜੇਲ੍ਹਾਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
ਥਾਣਿਆਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
ਡਿੱਗਣੇ ਨੇ ਕਿਲੇ ਤੇਰੇ ਵਾਂਗ ਟਾਰੇ ਦੇ
ਹਰ ਵੇਲੇ ਸਿਰਾਂ ਉਤੇ ਛਾਵਾਂ ਸਾਡੀਆਂ
ਮਾਈ ਭਾਗੋ ਦੀਆਂ ਧੀਆਂ ਮਾਵਾਂ ਸਾਡੀਆਂ
ਜੇਲ੍ਹਾਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
ਥਾਣਿਆਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
ਮਲਕੀਤ ਸਿੰਘ ਨੇ ਕਿਹਾ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ, ਤੇ ਹਰਿਆਣਾ ਦੇ ਲੋਕਾਂ ਨੇ ਕਿਹਾ ਉਹ ਉਹੀ ਕਰਨਗੇ ਜੋ ਉਸਦਾ ਵੱਡਾ ਭਰਾ ਪੰਜਾਬ ਕਹੇਗਾ। ਉਹਨਾਂ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਕਿ ਉਹ ਕਿਸਾਨਾਂ ਦੀਆਂ ਸੱਚੀਆਂ ਗੱਲਾਂ ਨੂੰ 7 ਸਮੁੰਦਰ ਬਾਹਰ ਪਹੁੰਚਾ ਰਹੇ ਹਨ।
Malkit Singh and Hardeep Singh Bhogal
ਉਹਨਾਂ ਕਿਹਾ ਕਿ ਗੋਦੀ ਮੀਡੀਆ ਲੋਕਾਂ ਤੱਕ ਅਫਵਾਹਾਂ ਪਹੁੰਚਾ ਰਿਹਾ ਹੈ ਪਰ ਅਸੀਂ ਆਸ਼ਾਵਾਦੀ ਹਾਂ ਸਾਡੇ ਵਿਚ ਕੋਈ ਨਰਾਸ਼ਾ ਨਹੀਂ ਹੈ, ਵਾਹਿਗੁਰੂ ਦੀ ਪੂਰੀ ਕਿਰਪਾ ਹੈ। ਅਸੀਂ ਇਹ ਜੰਗ ਜਿੱਤ ਕੇ ਜਾਵਾਂਗੇ।