
Delhi Elections 2025: 'ਆਪ' ਨੇਤਾ ਗੋਪਾਲ ਰਾਏ ਨੇ ਵੀ ਪਾਈ ਵੋਟ
Delhi Elections 2025 News in punjabi : ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ 1.56 ਕਰੋੜ ਲੋਕ ਵੋਟ ਪਾ ਸਕਣਗੇ। ਇਸ ਦੇ ਲਈ ਕਰੀਬ 13 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ।
ਦਿੱਲੀ ਪੁਲਿਸ ਨੇ 'ਆਪ' ਵਿਧਾਇਕ ਅਤੇ ਓਖਲਾ ਵਿਧਾਨ ਸਭਾ ਤੋਂ ਉਮੀਦਵਾਰ ਅਮਾਨਤੁੱਲਾ ਖਾਨ ਦੇ ਖ਼ਿਲਾਫ਼ ਜਾਮੀਆ ਨਗਰ ਥਾਣੇ 'ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ।
'ਆਪ' ਵਿਧਾਇਕ ਦਿਨੇਸ਼ ਮੋਹਨੀਆ ਦੇ ਖ਼ਿਲਾਫ਼ ਸੰਗਮ ਵਿਹਾਰ ਥਾਣੇ 'ਚ ਇਕ ਔਰਤ ਨੇ ਫਲਾਇੰਗ ਕਿੱਸ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਦਿੱਲੀ ਪੁਲੀਸ ਨੇ ਧਾਰਾ 323/341/509 ਤਹਿਤ ਕੇਸ ਦਰਜ ਕਰ ਲਿਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਉਨ੍ਹਾਂ ਦੀ ਪਤਨੀ ਨੇ ਪਤਪੜਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਮਯੂਰ ਵਿਹਾਰ ਫੇਜ਼ 1 ਸਥਿਤ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
11: 29 AM: ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਤੋਂ ਬਾਅਦ 'ਆਪ' ਆਗੂ ਸਤਿੰਦਰ ਜੈਨ ਆਪਣੇ ਪਰਿਵਾਰ ਨਾਲ
Delhi polls: Satyendar Jain casts vote
11: 28 AM: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਤੋਂ ਬਾਅਦ ਨਿਸ਼ਾਨ ਦਿਖਾਉਂਦੇ ਹੋਏ
Manjinder Singh Sirsa casts vote
10: 58 AM: ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਨੇ ਦਿੱਲੀ ਦੇ ਇੱਕ ਪੋਲਿੰਗ ਬੂਥ 'ਤੇ ਭੁਗਤਾਈ ਆਪਣੀ ਵੋਟ
CEC Rajiv Kumar casts vote
10: 40 AM: 'ਆਪ' ਨੇਤਾ ਗੋਪਾਲ ਰਾਏ ਨੇ ਪਾਈ ਵੋਟ
Delhi polls: Gopal Rai casts vote
10: 30 AM: ਪਤਨੀ ਸਮੇਤ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਦੇ ਇਕ ਪੋਲਿੰਗ ਬੂਥ 'ਤੇ ਪਾਈ ਆਪਣੀ ਵੋਟ
Delhi polls: VK Saxena casts vote
10: 45 AM: ਦਿੱਲੀ ਚੋਣਾਂ: ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭੁਗਤਾਈ ਵੋਟ
Delhi polls: Swati Maliwal casts vote
9: 30 AM: ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਦਿੱਲੀ ਦੇ ਕਾਮਰਾਜ ਲੇਨ ਵਿਖੇ ਆਪਣੀ ਵੋਟ ਪਾਈ।
9: 14 AM: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਡਾ. ਰਾਜੇਂਦਰ ਪ੍ਰਸਾਦ ਕੇਂਦਰੀ ਵਿਦਿਆਲਿਆ ਵਿਖੇ ਆਪਣੀ ਵੋਟ ਪਾਈ।
President Murmu casts vote
9: 10 AM: ਦਿੱਲੀ ਦੀ ਮੁੱਖ ਮੰਤਰੀ ਅਤੇ 'ਆਪ' ਉਮੀਦਵਾਰ ਕਾਲਕਾਜੀ ਆਤਿਸ਼ੀ ਆਪਣੀ ਵੋਟ ਪਾਉਣ ਲਈ ਘਰੋਂ ਬਾਹਰ ਆਈ। ਭਾਜਪਾ ਨੇ ਕਾਲਕਾਜੀ ਤੋਂ ਰਮੇਸ਼ ਬਿਧੂੜੀ ਅਤੇ ਕਾਂਗਰਸ ਨੇ ਅਲਕਾ ਲਾਂਬਾ ਨੂੰ ਟਿਕਟ ਦਿੱਤੀ ਹੈ।
9:08 AM: ਜੰਗਪੁਰਾ ਤੋਂ 'ਆਪ' ਉਮੀਦਵਾਰ ਅਤੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਆਪਣੀ ਵੋਟ ਪਾਈ। ਸਿਸੋਦੀਆ ਦੀ ਪਤਨੀ ਸੀਮਾ ਨੇ ਵੀ ਵੋਟ ਪਾਈ। ਨਵੀਂ ਦਿੱਲੀ ਸੀਟ ਤੋਂ ਅਰਵਿੰਦ ਕੇਜਰੀਵਾਲ 'ਆਪ' ਦੇ ਉਮੀਦਵਾਰ ਹਨ।
8:55 AM: ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਵਿਧਾਨ ਸਭਾ ਹਲਕਾ ਮੋਤੀ ਬਾਗ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਲਈ ਪਹੁੰਚੇ | ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਵੇਰ ਤੋਂ ਹੀ ਸਾਫ਼ ਸੁਥਰੇ ਢੰਗ ਨਾਲ ਵੋਟਿੰਗ ਚੱਲ ਰਹੀ ਹੈ। ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਸਾਰੇ ਪੋਲਿੰਗ ਬੂਥਾਂ 'ਤੇ ਵਧੀਆ ਪ੍ਰਬੰਧ ਹਨ। ਵੋਟ ਪਾਉਣ ਆਏ ਲੋਕਾਂ ਨੂੰ ਚੰਗਾ ਤਜਰਬਾ ਹੋ ਰਿਹਾ ਹੈ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।
8:45 AM: ਗਾਂਧੀ ਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਨੇ ਈਸਟ ਆਜ਼ਾਦ ਨਗਰ ਸਥਿਤ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
8:35 AM: ਦਿੱਲੀ ਦੇ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਨੇ ਮੋਤੀ ਬਾਗ ਸਥਿਤ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
8: 33 AM: ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਅਤੇ ਉਨ੍ਹਾਂ ਦੀ ਪਤਨੀ ਕਿਓਕੋ ਜੈਸ਼ੰਕਰ ਨੇ ਐਨਡੀਐਮਸੀ ਸਕੂਲ ਆਫ਼ ਸਾਇੰਸ ਐਂਡ ਹਿਊਮੈਨਟੀਜ਼, ਤੁਗਲਕ ਕ੍ਰੇਸੈਂਟ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
S Jaishankar casts vote
8:33 AM: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਉਨ੍ਹਾਂ ਦੀ ਪਤਨੀ ਲਕਸ਼ਮੀ ਪੁਰੀ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਪੋਲਿੰਗ ਬੂਥ 'ਤੇ ਪਾਈ ਆਪਣੀ ਵੋਟ
Hardeep Puri casts vote
8:32 AM: ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਲਈ ਪਹੁੰਚੇ ਬਜ਼ੁਰਗ ਦਾ ਇੱਕ ਪੁਲਿਸ ਕਰਮਚਾਰੀ ਨੇ ਫੁੱਲ ਦੇ ਕੇ ਕੀਤਾ ਸਵਾਗਤ
Delhi Elections 2025
8:27 AM ਲੋਕ ਸਭਾ ਐਲਓਪੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭੁਗਤਾਈ ਵੋਟ
ਸਖ਼ਤ ਸੁਰੱਖਿਆ ਹੇਠ ਪੋਲਿੰਗ ਸਟੇਸ਼ਨ ਪਹੁੰਚੇ
Delhi Elections 2025
8:14 AM: ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਕੇ. ਕਾਮਰਾਜ ਲੇਨ ਸਥਿਤ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ।
Delhi Elections 2025
8:13AM : ਕਾਲਕਾਜੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਮਾਦੀਪੁਰ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਵੀਵੀਪੀਏਟੀ ਵਿੱਚ ਖ਼ਰਾਬੀ ਕਾਰਨ ਇਸ ਪੋਲਿੰਗ ਸਟੇਸ਼ਨ ’ਤੇ ਕਰੀਬ 15 ਮਿੰਟਾਂ ਲਈ ਵੋਟਿੰਗ ਰੁਕੀ ਰਹੀ।
Delhi Elections 2025
8:12 AM: ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਵਿਚ 84 ਸਾਲਾ ਬਜ਼ੁਰਗ ਬਾਪੂ ਨੇ ਪਾਈ ਵੋਟ
ਕਿਹਾ- ''ਇਹ ਮੇਰਾ ਫਰਜ਼ ਹੈ ਅਤੇ ਹਰ ਵਿਅਕਤੀ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ... ਇਹ ਸਭ ਦੀ ਜ਼ਿੰਮੇਵਾਰੀ ਹੈ''
Delhi Elections 2025
8: 00 AM ਦਿੱਲੀ ਦੇ ਮੁੱਖ ਚੋਣ ਅਧਿਕਾਰੀ ਆਰ ਐਲਿਸ ਵਾਜ਼ ਨੇ ਤਿਲਕ ਮਾਰਗ ਦੇ ਪੋਲਿੰਗ ਬੂਥ 'ਤੇ ਪਾਈ ਆਪਣੀ ਵੋਟ
Delhi Elections 2025