
ਐਗਜ਼ਿਟ ਪੋਲ ’ਚ ਭਵਿੱਖਬਾਣੀ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਆਏ ਐਗਜ਼ਿਟ ਪੋਲ ’ਚ ਭਵਿੱਖਬਾਣੀ ਕੀਤੀ ਗਈ ਹੈ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਬੁਧਵਾਰ ਨੂੰ ਵੋਟਿੰਗ ਹੋਈ। ਵੋਟਾਂ ਦੀ ਗਿਣਤੀ 8 ਫ਼ਰਵਰੀ ਨੂੰ ਹੋਵੇਗੀ। ਚੋਣਾਂ ਤੋਂ ਬਾਅਦ ਜ਼ਿਆਦਾਤਰ ਸਰਵੇਖਣ ਏਜੰਸੀਆਂ ਨੇ ਭਾਜਪਾ ਦੀ ਜਿੱਤ ਅਤੇ ਆਮ ਆਦਮੀ ਪਾਰਟੀ (ਆਪ) ਦੀ ਹਾਰ ਦੀ ਭਵਿੱਖਬਾਣੀ ਕੀਤੀ ਹੈ। ਕਈ ਸਰਵੇਖਣਾਂ ਨੇ ਇਕ ਵਾਰ ਫਿਰ ਸੰਭਾਵਨਾ ਜਤਾਈ ਹੈ ਕਿ ਕਾਂਗਰਸ ਲਈ ਖਾਤਾ ਖੋਲ੍ਹਣਾ ਵੀ ਮੁਸ਼ਕਲ ਹੋ ਸਕਦਾ ਹੈ।
ਮੈਟ੍ਰਿਜ਼ ਦੇ ਸਰਵੇਖਣ ਮੁਤਾਬਕ ਭਾਜਪਾ 39 ਤੋਂ 35 ਸੀਟਾਂ ਜਿੱਤ ਕੇ ਸਰਕਾਰ ਬਣਾ ਸਕਦੀ ਹੈ। ਏਜੰਸੀ ਨੇ ‘ਆਪ’ ਨੂੰ 32 ਤੋਂ 37 ਸੀਟਾਂ ਅਤੇ ਕਾਂਗਰਸ ਨੂੰ ਸਿਫ਼ਰ ਤੋਂ ਦੋ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ।
ਪੀ-ਮਾਰਕ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ 39-49 ਸੀਟਾਂ ਜਿੱਤ ਸਕਦੀ ਹੈ ਅਤੇ ਅਪਣੇ ਦਮ ’ਤੇ ਸਰਕਾਰ ਬਣਾ ਸਕਦੀ ਹੈ। ਇਸ ਸਰਵੇਖਣ ’ਚ ‘ਆਪ’ ਨੂੰ 21 ਤੋਂ 31 ਅਤੇ ਕਾਂਗਰਸ ਨੂੰ 0-1 ਸੀਟ ਮਿਲਣ ਦੀ ਸੰਭਾਵਨਾ ਹੈ।
ਪੀਪਲਜ਼ ਇਨਸਾਈਟ ਦੇ ਸਰਵੇਖਣ ਮੁਤਾਬਕ ਭਾਜਪਾ ਨੂੰ 40-44 ਸੀਟਾਂ ਮਿਲ ਸਕਦੀਆਂ ਹਨ। ਅਨੁਮਾਨ ਹੈ ਕਿ ‘ਆਪ‘ ਨੂੰ 25-29 ਸੀਟਾਂ ਅਤੇ ਕਾਂਗਰਸ ਨੂੰ 0-2 ਸੀਟਾਂ ਮਿਲ ਸਕਦੀਆਂ ਹਨ।
‘ਪੀਪਲਜ਼ ਪਲੱਸ’ ਦੇ ਐਗਜ਼ਿਟ ਪੋਲ ’ਚ ਭਾਜਪਾ ਨੂੰ ਭਾਰੀ ਬਹੁਮਤ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਦੇ ਹਿਸਾਬ ਨਾਲ ਭਾਜਪਾ ਨੂੰ 51-60 ਸੀਟਾਂ ਮਿਲ ਸਕਦੀਆਂ ਹਨ, ਫਿਰ ‘ਆਪ’ ਨੂੰ ਸਿਰਫ 10-19 ਸੀਟਾਂ ਨਾਲ ਸੰਤੁਸ਼ਟ ਹੋਣਾ ਪੈ ਸਕਦਾ ਹੈ। ਸਰਵੇਖਣ ’ਚ ਕਿਹਾ ਗਿਆ ਹੈ ਕਿ ਕਾਂਗਰਸ ਦੇ ਲਗਾਤਾਰ ਤੀਜੀ ਵਿਧਾਨ ਸਭਾ ਚੋਣਾਂ ’ਚ ਅਪਣਾ ਖਾਤਾ ਖੋਲ੍ਹਣ ਦੀ ਸੰਭਾਵਨਾ ਨਹੀਂ ਹੈ।
ਪੋਲ ਡਾਇਰੀ ਦੇ ਸਰਵੇਖਣ ਮੁਤਾਬਕ ਭਾਜਪਾ ਨੂੰ 42-50 ਸੀਟਾਂ ਮਿਲ ਸਕਦੀਆਂ ਹਨ ਅਤੇ ‘ਆਪ’ ਨੂੰ 18-25 ਸੀਟਾਂ ਮਿਲ ਸਕਦੀਆਂ ਹਨ। ਸਰਵੇਖਣ ’ਚ ਕਾਂਗਰਸ ਨੂੰ 0-2 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।1998 ਦੀਆਂ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਭਾਜਪਾ ਕੌਮੀ ਰਾਜਧਾਨੀ ’ਚ ਸੱਤਾ ਤੋਂ ਬਾਹਰ ਹੈ।
ਹਾਲਾਂਕਿ ਵੀਪ੍ਰੀਸਾਈਡ ਦੇ ਸਰਵੇਖਣ ਮੁਤਾਬਕ ‘ਆਪ’ ਮੁੜ ਸੱਤਾ ’ਚ ਆ ਸਕਦੀ ਹੈ। ਇਸ ਨੇ ਭਾਜਪਾ ਨੂੰ 18-23 ਅਤੇ ‘ਆਪ’ ਨੂੰ 46-52 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਸਰਵੇਖਣ ’ਚ ਕਾਂਗਰਸ ਨੂੰ 0-1 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਮਾਇੰਡ ਬਰਿੰਕ ਨੇ ਵੀ ‘ਆਪ’ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਹੈ। ਇਸ ਨੇ ਭਾਜਪਾ ਨੂੰ 21-25, ‘ਆਪ’ ਨੂੰ 44-49 ਅਤੇ ਕਾਂਗਰਸ ਨੂੰ 0-1 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।