
ਕੇਂਦਰੀ ਮੰਤਰੀ ਵੀ.ਕੇ ਸਿੰਘ ਨੇ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਨੂੰ ਪੁਛਿਆ ਕੀ ਰਾਜੀਵ ਗਾਂਧੀ ਦੀ ਮੌਤ ਦੁਰਘਟਨਾ ਸੀ ਜਾਂ ਅਤਿਵਾਦੀ ਵਾਰਦਾਤ?
ਨਵੀ ਦਿੱਲੀ : ਕਸ਼ਮੀਰ ਦੇ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਲੇ ਤੇ ਹੋਏ ਅਤਿਵਾਦੀ ਹਮਲੇ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ ਨੇ ਦੁਰਘਟਨਾ ਦੱਸਿਆ ਹੈ। ਦਿਗਵਿਜੈ ਨੇ ਆਪਣੇ ਆਫੀਸੀਅਲ ਟਵੀਟਰ ਅਕਾਊਟ ਤੇ ਇਹ ਵਿਵਾਦਿਤ ਟਵੀਟ ਕੀਤਾ ਹੈ। ਹੁਣ ਇਸ ਟਵੀਟ ਨੂੰ ਲੈ ਕੇ ਦਿਗਵਿਜੈ ਦੀ ਅਲੋਚਨਾ ਸੁਰੂ ਹੋ ਗਈ ਹੈ। ਕੇਂਦਰੀ ਮੰਤਰੀ ਵੀ.ਕੇ ਸਿੰਘ ਨੇ ਕਾਂਗਰਸ ਤੇ ਸ਼ਬਦੀ ਹਮਲਾ ਕਰਦੇ ਹੋਏ ਇਹ ਸਵਾਲ ਪੁਛਿਆ ਹੈ ਕੀ ਰਾਜੀਵ ਦੀ ਮੌਤ ਕਿਵੇ ਹੋਈ?
ਕੇਂਦਰੀ ਮੰਤਰੀ ਵੀ.ਕੇ ਸਿੰਘ ਨੇ ਕਾਂਗਰਸੀ ਨੇਤਾ ਦਿਗਵਿਜੈ ਸਿੰਘ ਦੁਆਰਾ ਇਕ ਟਵੀਟ ‘ਚ ਪੁਲਵਾਮਾ ਚ ਹੋਏ ਅਤਿਵਾਦੀ ਹਮਲੇ ਨੂੰ ਦੁਰਘਟਨਾ ਦੱਸਦੇ ਹੋਏ ਕਿਹਾ ਕਿ ਪੂਰੇ ਸਨਮਾਨ ਨਾਲ ਮੈ ਦਿਗਵਿਜੈ ਨੂੰ ਪੁਛਣਾ ਚਾਹੁੰਦਾ ਹਾਂ ਕੀ ਰਾਜੀਵ ਗਾਂਧੀ ਦੀ ਮੌਤ ਦੁਰਘਟਨਾ ਸੀ ਜਾਂ ਅਤਿਵਾਦੀ ਵਾਰਦਾਤ...? ਉਨ੍ਹਾਂ ਨੇ ਕਿਹਾ ਕਿ ਅਜਿਹੇ ਕਈ ਲੋਕ ਹਨ ਜਿਨਾ ਕੋਲ ਕੋਈ ਕੰਮ ਨਹੀਂ ਹੈ। ਏਅਰ ਸਟਰਾਇਕ ਦੇ ਸਬੂਤ ਮੰਗਣ ਵਾਲਿਆਂ ਨੂੰ ਜਨਰਲ ਵੀ.ਕੇ ਸਿੰਘ ਨੇ ਕਿਹਾ ਹੈ ਕਿ ਜਿਆਦਾਤਰ ਮੰਤਰੀ ਕਾਂਗਰਸ ਦੇ ਹਨ।
ਜਿਨ੍ਹਾਂ ਦੇ ਆਗੂ ਸਾਇਦ ਨਹੀ ਚਾਹੁੰਦੇ ਕੀ ਦੇਸ਼ ਦਾ ਮਾਣ ਸਨਮਾਨ ਦੁਨਿਆ 'ਚ ਵਧੇ। ਉਹ ਚਾਹੁੰਦੇ ਹਨ ਕਿ ਲੋਕਾਂ ਨੂੰ ਲੱਗਣਾ ਚਾਹੀਦਾ ਹੈ ਕਿ ਜੋ ਘਟਨਾਵਾਂ ਕਾਂਗਰਸ ਦੇ ਸਮੇਂ ਨਹੀ ਹੋਈਆਂ, ਉਹ ਹੁਣ ਹੋ ਰਹੀਆਂ ਹਨ। ਮੈ ਸਿਰਫ ਇਕ ਹੀ ਗੱਲ ਕਹਿਣਾ ਚਾਹੁੰਦਾ ਹਾਂ ਇਹ ਸਮੱਸਿਆਂ ਸਾਰੇ ਦੇਸ਼ ਦੀ ਹੈ। ਇਸ ਵਿਚ ਸਾਰੀ ਪਾਰਟੀਆਂ ਨੂੰ ਮਿਲ ਕੇ ਫੌਜ ਦਾ ਸਾਥ ਦੇਣਾ ਚਾਹੀਦਾ ਹੈ। ਇਨ੍ਹਾਂ ਦੀ ਸੋਚ ਸੋੜੀ ਹੋ ਗਈ ਹੈ। ਗੋਰਤਲਬ ਹੈ ਕਿ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਅਤੇ ਦੋ ਹੋਰ ਸਥਾਨਾਂ ਤੇ ਸਥਿਤ ਅਤਿਵਾਦੀ ਅੱਡਿਆਂ ਤੇ ਭਾਰਤੀ ਫੌਜ ਨੇ ਹਵਾਈ ਹਮਲਾ ਕੀਤਾ ਸੀ।
ਇਸ ਘਟਨਾਂ ਤੋਂ ਬਾਅਦ 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਫੌਜ ਨੇ ਭਾਰਤੀ ਫੌਜ ਦੇ ਠਿਕਾਣਿਆ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ ਕੀਤੀ। ਪਰ ਉਹ ਅਸਫਲ ਰਹੇ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਹਵਾਈ ਫੌਜ ਦੀ ਏਅਰਸਟਰਾਇਕ ਵਿਚ ਲਗਭਗ 250 ਅਤਿਵਾਦੀ ਢੇਰ ਕੀਤੇ ਗਏ ਸਨ।