
ਵੀਡਿਓ ਕਾਨਫਰੰਸ ਜ਼ਰੀਏ ਇਸ ਸਨਮਾਨ ਸਮਾਰੋਹ ਵਿੱਚ ਲੈਣਗੇ ਹਿੱਸਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਹੋਰ ਵੱਡਾ ਸਨਮਾਨ ਪ੍ਰਾਪਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
PM Modi
ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਊਰਜਾ ਅਤੇ ਵਾਤਾਵਰਣ ਵਿੱਚ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਲਈ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦਫਤਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
प्रधानमंत्री नरेंद्र मोदी को आज कैम्ब्रिज एनर्जी रिसर्च एसोसिएट्स वीक (CERAWeek) के वैश्विक ऊर्जा एवं पर्यावरण नेतृत्व पुरस्कार दिया जाएगा। प्रधानमंत्री वीडियो कॉन्फ्रेंसिंग के माध्यम से कैम्ब्रिज एनर्जी रिसर्च एसोसिएट्स वीक 2021 में मुख्य भाषण भी देंगे। pic.twitter.com/f6pJdTb9vd
— ANI_HindiNews (@AHindinews) March 5, 2021
PM ਮੋਦੀ ਅੱਜ ਵੀਡਿਓ ਕਾਨਫਰੰਸ ਜ਼ਰੀਏ ਇਸ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਉਹ ਇਸ ਸਮਾਗਮ ਨੂੰ ਸੰਬੋਧਨ ਵੀ ਕਰਨਗੇ। ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਅਵਾਰਡ ਸਾਲ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਅੰਤਰਰਾਸ਼ਟਰੀ ਅਵਾਰਡ ਵਿਸ਼ਵਵਿਆਪੀ ਊਰਜਾ ਅਤੇ ਵਾਤਾਵਰਣ ਦੇ ਖੇਤਰ ਵਿਚ ਵਚਨਬੱਧ ਅਗਵਾਈ ਲਈ ਦਿੱਤਾ ਜਾਂਦਾ ਹੈ।
PM Modi