ਮੁਕੇਸ਼ ਅੰਬਾਨੀ ਦੇ ਘਰ ਨੇੜੇ ਵਿਸਫੋਟਕ ਸਮੱਗਰੀ ਨਾਲ ਭਰੀ ਮਿਲੀ ਕਾਰ ਦਾ ਡ੍ਰਾਇਵਰ ਮ੍ਰਿਤਕ ਮਿਲਿਆ
Published : Mar 5, 2021, 7:59 pm IST
Updated : Mar 5, 2021, 7:59 pm IST
SHARE ARTICLE
Mukesh Ambani House
Mukesh Ambani House

ਰਿਲਾਇੰਸ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ ਤੋਂ ਬਾਹਰ ਵਿਸਫੋਟਕ ਸਮੱਗਰੀ ਨਾਲ ਭਰੀ ਮਿਲੀ...

ਮੁੰਬਈ: ਰਿਲਾਇੰਸ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ ਤੋਂ ਬਾਹਰ ਵਿਸਫੋਟਕ ਸਮੱਗਰੀ ਨਾਲ ਭਰੀ ਮਿਲੀ ਲਾਵਾਰਿਸ ਸਕਾਰਪੀਓ ਕਾਰ ਦਾ ਮਾਲਕ ਮ੍ਰਿਤਕ ਪਾਇਆ ਗਿਆ ਹੈ। ਇਸ ਨਾਲ ਇਸ ਸਾਜਿਸ਼ ਦਾ ਰਹੱਸ ਹੋਰ ਡੂੰਘਾ ਕਰ ਦਿੱਤਾ ਹੈ। ਸੂਤਰਾਂ ਮੁਤਾਬਿਕ ਠਾਣੇ ਪੁਲਿਸ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ। ਪੁਲਿਸ ਨੇ ਦੁਰਘਟਨਾ ਦੇ ਕਾਰਨ ਮੌਤ ਦਾ ਕੇਸ ਦਰਜ ਕੀਤਾ ਹੈ।

Mukesh-Nita AmbaniMukesh-Nita Ambani

ਐਸਯੂਵੀ ਦੇ ਮਾਲਕ ਦੀ ਲਾਸ਼ ਮੁੰਬਈ ਵਿਚ ਇਕ ਤੱਟ ਦੇ ਨੇੜੇ ਪਾਈ ਗਈ ਹੈ। ਸਾਊਥ ਮੁੰਬਈ ਸਥਿਤ ਮੁਕੇਸ਼ ਅੰਬਾਨੀ ਦੀ 27 ਮੰਜ਼ਿਲਾ ਇਮਾਰਤ ਏਂਟੀਲਿਆ ਦੇ ਨੇੜੇ ਉਸ ਵਿਅਕਤੀ ਦੀ ਕਾਰ ਲਾਵਾਰਿਸ ਹਾਲਤ ਵਿਚ ਪਾਈ ਗਈ ਸੀ। ਇਸ ਕਾਰ ਦੀ ਤਲਾਸ਼ੀ ਦੇ ਦੌਰਾਨ ਬੰਬ ਰੋਧਕ ਦਸਤੇ ਨੂੰ 20 ਜਿਲੇਟਿਨ ਦੀਆਂ ਛੜਾਂ ਮਿਲੀਆਂ ਸਨ, ਜੋ ਬੇਹੱਦ ਖਤਰਨਾਕ ਵਿਸਫੋਟਕ ਮੰਨਿਆ ਜਾਂਦਾ ਹੈ।

Explosive carExplosive car

ਇਸ ਵਿਸਫੋਟਕ ਸਮੱਗਰੀ ਦੇ ਨਾਲ ਇਕ ਧਮਕੀ ਵਾਲੇ ਖੱਤ ਵੀ ਮਿਲਿਆ ਸੀ। ਇਸ ਵਿਚ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੂੰ ਕਿਹਾ ਕਿ ਇਸ ਵਾਰ ਇਸਨੂੰ ਅਸੇਂਬਲ ਨਹੀਂ ਕੀਤਾ ਗਿਆ ਹੈ ਪਰ ਸਾਵਧਾਨ ਰਹਿਣਾ, ਅਗਲੀ ਵਾਰ ਅਜਿਹੀ ਨਹੀਂ ਹੋਵੇਗਾ। ਇਹ ਲਾਵਾਰਿਸ ਐਸਯੂਵੀ ਮਿਲਣ ਤੋਂ ਅਗਲੇ ਦਿਨ ਹੀ ਪੁਲਿਸ ਨੂੰ ਉਸਦੇ ਮਾਲਕ ਨੇ ਇਹ ਦੱਸਿਆ ਸੀ ਕਿ ਉਸਦੀ ਐਸਯੂਵੀ ਕੁਝ ਦਿਨ ਪਹਿਲਾਂ ਚੋਰੀ ਹੋ ਗਈ ਸੀ।

neeta ambaniMukesh and neeta ambani

ਕਾਰਨ ਦਾ ਇਹ ਮਾਲਕ ਵਿਕ੍ਰੋਲੀ ਇਲਾਕੇ ਵਿਚ ਰਹਿੰਦਾ ਸੀ। ਕਾਰ ਦੇ ਅੰਦਰ ਕੁਝ ਨੰਬਰ ਪਲੇਟਾਂ ਵੀ ਮਿਲੀਆਂ ਸਨ। ਮੁੰਬਈ ਪੁਲਿਸ ਦੇ ਬੁਲਾਰੇ ਨੇ ਕਿਹਾ ਸੀ ਕਿ ਕਾਰ ਦੇ ਅੰਦਰ ਜਿਹੜੀਆਂ ਨੰਬਰ ਪਲੇਟਾਂ ਮਿਲੀਆਂ ਹਨ, ਉਹ ਮੁਕੇਸ਼ ਅੰਬਾਨੀ ਦੇ ਸੁਰੱਖਿਆ ਦਸਤੇ ਵਿਚ ਸ਼ਾਮਲ ਇਕ ਵਾਹਨ ਦੇ ਨੰਬਰ ਨਾਲ ਮੇਲ ਖਾਂਦੀਆਂ ਹਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement