
Uttarakhand News : ਪਹਾੜ ਤੋਂ ਪੱਥਰ ਡਿੱਗਣ ਕਾਰਨ ਇਹ ਪੁਲ ਪੂਰੀ ਤਰ੍ਹਾਂ ਢਹਿ ਗਿਆ
Uttarakhand News in Punjabi : ਉੱਤਰਾਖੰਡ ਦੇ ਹੇਮਕੁੰਟ ਸਾਹਿਬ ਨੂੰ ਜੋੜਨ ਵਾਲਾ ਪੁਲ ਟੁੱਟ ਗਿਆ ਹੈ। ਪਹਾੜ ਤੋਂ ਪੱਥਰ ਡਿੱਗਣ ਕਾਰਨ ਇਹ ਪੁਲ ਪੂਰੀ ਤਰ੍ਹਾਂ ਢਹਿ ਗਿਆ ਹੈ। ਇਸ ਕਾਰਨ ਪੁਲਨਾ, ਘੰਗਰੀਆ, ਹੇਮਕੁੰਡ ਸਾਹਿਬ ਅਤੇ ਵੈਲੀ ਆਫ਼ ਫਲਾਵਰਜ਼ ਨੂੰ ਜਾਣ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਚਮੋਲੀ ਜ਼ਿਲ੍ਹੇ ’ਚ ਬਰਫ਼ ਖਿਸਕਣ ਦਾ ਖ਼ਤਰਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ 8 ਮਾਰਚ ਤੋਂ ਬਾਅਦ ਮੌਸਮ ’ਚ ਕਈ ਬਦਲਾਅ ਆ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ 4 ਮਾਰਚ ਨੂੰ ਚਮੋਲੀ ’ਚ ਮੌਸਮ ਖ਼ਰਾਬ ਸੀ। ਜਿੱਥੇ ਬਦਰੀਨਾਥ ਧਾਮ ਅਤੇ ਹੇਮਕੁੰਡ ਸਾਹਿਬ ਵਰਗੇ ਉੱਚੇ ਇਲਾਕਿਆਂ ’ਚ ਬਰਫ਼ ਪਈ। ਇਸ ਦੇ ਨਾਲ ਹੀ, ਨੀਵੇਂ ਇਲਾਕਿਆਂ ’ਚ ਭਾਰੀ ਮੀਂਹ ਪਿਆ। ਇਸ ਕਾਰਨ ਠੰਢ ਵਧ ਗਈ ਹੈ।
(For more news apart from Big accident in Chamoli, Uttarakhand, bridge leading to Hemkunt Sahib collapsed News in Punjabi, stay tuned to Rozana Spokesman)