
ਤਮਿਲਨਾਡੂ ਵਿਚ ਵਿਰੋਧੀ ਪਾਰਟੀਆਂ ਵਲੋਂ ਕਾਵੇਰੀ ਪ੍ਰਬੰਧਨ ਬੋਰਡ ਦੇ ਗਠਨ ਦੀ ਮੰਗ ਨੂੰ ਲੈ ਕੇ ਬੁਲਾਏ ਗਏ ਬੰਦ ਦਾ ਸਵੇਰ ਤੋਂ ਹੀ ਅਸਰ ਨਜ਼ਰ
ਨਵੀਂ ਦਿੱਲੀ : ਤਮਿਲਨਾਡੂ ਵਿਚ ਵਿਰੋਧੀ ਪਾਰਟੀਆਂ ਵਲੋਂ ਕਾਵੇਰੀ ਪ੍ਰਬੰਧਨ ਬੋਰਡ ਦੇ ਗਠਨ ਦੀ ਮੰਗ ਨੂੰ ਲੈ ਕੇ ਬੁਲਾਏ ਗਏ ਬੰਦ ਦਾ ਸਵੇਰ ਤੋਂ ਹੀ ਅਸਰ ਨਜ਼ਰ ਆਇਆ। ਬੰਦ ਕਾਰਨ ਜਿੱਥੇ ਸੜਕਾਂ 'ਤੇ ਸੰਨਾਟਾ ਪਸਰਿਆ ਹੋਇਆ ਹੈ, ਉਥੇ ਹੀ ਦੁਕਾਨਾਂ ਦੇ ਸ਼ਟਰ ਵੀ ਬੰਦ ਹਨ। ਸਭ ਤੋਂ ਜ਼ਿਆਦਾ ਅਸਰ ਬੱਸ ਸੇਵਾਵਾਂ 'ਤੇ ਪਿਆ ਹੈ। ਪ੍ਰਮੁੱਖ ਟ੍ਰੇਡ ਯੂਨੀਅਨਾਂ ਨੇ ਬੰਦ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ, ਇਸ ਕਰ ਕੇ ਸਰਕਾਰੀ ਬੱਸਾਂ ਵੀਰਵਾਰ ਨੂੰ ਬੰਦ ਰਹੀਆਂ।
Statewide Closure of Opposition on Cauvery Dispute Tamilnadu
ਉਥੇ ਕਰਨਾਟਕ ਤੋਂ ਆਈਆਂ ਬੱਸਾਂ ਵੀ ਵੀਰਵਾਰ ਨੂੰ ਤਮਿਲਨਾਡੂ ਦੀ ਹੱਦ 'ਤੇ ਹੀ ਰੁਕੀਆਂ ਰਹੀਆਂ। ਕਰਨਾਟਕ ਰਾਜ ਸੜਕ ਟਰਾਂਸਪੋਰਟ ਕਾਰਪੋਰੇਸ਼ਨ ਨੇ ਤਮਿਲਨਾਡੂ ਵਿਚ ਬੱਸਾਂ ਨਾ ਚਲਾਉਣ ਦਾ ਐਲਾਨ ਕੀਤਾ ਹੈ। ਸਵੇਰ ਵੇਲੇ ਖੁੱਲ੍ਹਣ ਵਾਲੀਆਂ ਚਾਹ-ਸਬਜ਼ੀ ਦੀਆਂ ਦੁਕਾਨਾਂ ਤੋਂ ਲੈ ਕੇ ਵੱਡੀਆਂ ਦੁਕਾਨਾਂ ਵੀ ਬੰਦ ਹਨ। ਸੜਕਾਂ 'ਤੇ ਵੀ ਇੱਕਾ-ਦੁੱਕਾ ਲੋਕ ਹੀ ਦਿਖਾਈ ਦੇ ਰਹੇ ਹਨ।
Statewide Closure of Opposition on Cauvery Dispute Tamilnadu
ਕਾਵੇਰੀ ਵਿਵਾਦ 'ਤੇ ਸੁਪਰੀਮ ਕੋਰਟ ਵਿਚ ਕਰਨਾਟਕ ਦੇ ਪੱਖ ਵਿਚ ਫ਼ੈਸਲਾ ਆਉਣ ਦੇ ਬਾਅਦ ਤੋਂ ਬੋਰਡ ਦੇ ਗਠਨ ਲਈ ਵਿਰੋਧੀ ਦਲ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 16 ਫਰਵਰੀ ਨੂੰ ਅਪਣੇ ਆਦੇਸ਼ ਵਿਚ ਕਾਵੇਰੀ ਦੇ ਪਾਣੀ ਵਿਚ ਕਰਨਾਟਕ ਦਾ ਹਿੱਸਾ 14.75 ਟੀਐਮਸੀ ਫੁੱਟ ਵਧਾ ਕੇ ਉਸ ਨੂੰ 27 ਟੀਐਮਸੀ ਫੁੱਟ ਕਰ ਦਿਤਾ ਸੀ।
Statewide Closure of Opposition on Cauvery Dispute Tamilnadu
ਉਸ ਨੇ ਨਦੀ ਦੇ ਪਾਣੀ ਵਿਚ ਤਮਿਲਨਾਡੂ ਦਾ ਹਿੱਸਾ ਘਟਾ ਦਿਤਾ ਸੀ। ਅਦਾਲਤ ਨੇ ਕਿਹਾ ਸੀ ਕਿ ਪਾਣੀ ਰਾਸ਼ਟਰੀ ਸੰਪਤੀ ਹੈ ਅਤੇ ਨਦੀ ਦੇ ਪਾਣੀ 'ਤੇ ਕਿਸੇ ਵੀ ਰਾਜ ਦਾ ਮਾਲਿਕਾਨਾ ਹੱਕ ਨਹੀਂ ਹੈ।
Statewide Closure of Opposition on Cauvery Dispute Tamilnadu
ਦੋ ਦਿਨ ਪਹਿਲਾਂ ਮੰਗਲਵਾਰ ਨੂੰ ਮੁੱਖ ਮੰਤਰੀ ਈ ਪਲਨਿਸਾਮੀ ਅਤੇ ਉਪ ਮੁੱਖ ਮੰਤਰੀ ਓ ਪੰਨੀਰਸੇਲਵਮ ਸਮੇਤ ਏਆਈਏਡੀਐਮਕੇ ਨੇਤਾ ਭੁੱਖ ਹੜਤਾਲ 'ਤੇ ਬੈਠੇ ਸਨ। ਟੀਟੀਵੀ ਦਿਨਾਕਰਨ ਦੀ ਅਗਵਾਈ ਵਾਲੀ ਅੰਮਾ ਮੱਕਲ ਮੁਨੈਤਰ ਕਸ਼ਗਮ ਦੇ ਵਰਕਰਾਂ ਨੇ ਤਿਰੂਚਿਰਾਪੱਲੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਪ੍ਰਦਰਸ਼ਨ ਕੀਤਾ ਸੀ। ਬੁੱਧਵਾਰ ਨੂੰ ਕੋਇੰਬਟੂਰ ਵਿਚ ਡੀਐਮਕੇ ਅਤੇ ਐਮਐਮਕੇ ਵਰਕਰਾਂ ਨੇ ਮੂੰਹ ਵਿਚ ਰਬੜ੍ਹ ਦੇ ਚੂਹੇ ਰੱਖ ਕੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ।