
ਇਕੱਲੇ ਦਿੱਲੀ ਦੀ ਗੱਲ ਕੀਤੀ ਜਾਏ ਤਾਂ ਕਾਂਗਰਸ ਨੂੰ ਤਿੰਨ ਸੀਟਾਂ ਮਿਲ ਸਕਦੀਆਂ ਹਨ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗਠਜੋੜ ਨੂੰ ਲੈ ਕੇ ਆਖਰਕਾਰ ਗੱਲ ਬਣ ਹੀ ਗਈ ਹੈ। ਸੂਤਰਾਂ ਮੁਤਾਬਕ ਦਿੱਲੀ ਤੇ ਹਰਿਆਣਾ ਵਿਚ ਦੋਵੇਂ ਪਾਰਟੀਆਂ ਇਕੱਠੀਆਂ ਚੋਣਾਂ ਲੜ ਸਕਦੀਆਂ ਹਨ। ਦੋਵਾਂ ਦਲਾਂ ਨੇ ਪੰਜਾਬ ਬਾਰੇ ਵੀ ਗੱਲਬਾਤ ਦੇ ਦਰਵਾਜ਼ੇ ਖੋਲ੍ਹ ਕੇ ਰੱਖੇ ਹਨ।
ਇਕੱਲੇ ਦਿੱਲੀ ਦੀ ਗੱਲ ਕੀਤੀ ਜਾਏ ਤਾਂ ਕਾਂਗਰਸ ਨੂੰ ਤਿੰਨ ਸੀਟਾਂ ਮਿਲ ਸਕਦੀਆਂ ਹਨ। ਇੰਨ੍ਹਾਂ ਵਿਚ ਚਾਂਦਨੀ ਚੌਕ, ਨਵੀਂ ਦਿੱਲੀ, ਉੱਤਰੀ ਪੱਛਮੀ ਤੇ ਪੱਛਮੀ ਦਿੱਲੀ ਸ਼ਾਮਲ ਹਨ। ਆਮ ਆਦਮੀ ਪਾਰਟੀ ਚਾਰ ਸੀਟਾਂ ਤੋਂ ਚੋਣਾਂ ਲੜੇਗੀ ਜਿਨ੍ਹਾਂ ਵਿਚ ਪੂਰਬੀ ਦਿੱਲੀ, ਦੱਖਣੀ ਪੂਰਬੀ ਤੇ ਦੱਖਣੀ ਦਿੱਲੀ ਸ਼ਾਮਲ ਹੋਣਾ ਤੈਅ ਹਨ।
Rahul Gandhi
ਹਰਿਆਣਾ ਵਿਚ ਆਮ ਆਦਮੀ ਪਾਰਟੀ 2 ਸੀਟਾਂ ਦੀ ਮੰਗ ਕਰ ਰਹੀ ਹੈ। ਕਾਂਗਰਸ ਇੱਕ ਸੀਟ ਦੇਣ ਨੂੰ ਤਿਆਰ ਹੈ ਪਰ ਜਦੋਂ ਹਰਿਆਣਾ ਸਰਕਾਰ ਕੋਲੋਂ ਪੱਖ ਮੰਗਿਆ ਗਿਆ ਤਾਂ ਸਰਕਾਰ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਦੇਣ ਨੂੰ ਤਿਆਰ ਨਹੀਂ ਹੈ।
ਦੋਵਾਂ ਪਾਰਟੀਆਂ ਦੇ ਗਠਜੋੜ ਹੋਣ ਵਿਚ ਹੋ ਰਹੀ ਦੇਰੀ ਦੀ ਮੁੱਖ ਵਜ੍ਹਾ ਕਾਂਗਰਸ ਦਾ ਦੋ ਰਾਏ ਰੱਖਣਾ ਹੈ। ਪੀਸੀ ਚਾਕੋ ਗਠਜੋੜ ਦੇ ਪੱਖ ਵਿਚ ਹਨ ਜਦਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਸੂਬਾ ਕਾਂਗਰਸ ਪ੍ਰਧਾਨ ਸ਼ੀਲਾ ਦਿਕਸ਼ਿਤ ਇਸ ਦਾ ਵਿਰੋਧ ਕਰ ਰਹੇ ਹਨ। ਆਮ ਆਦਮੀ ਪਾਰਟੀ ਤਾਂ ਖੁੱਲ੍ਹ ਕੇ ਕਾਂਗਰਸ ਨਾਲ ਗਠਜੋੜ ਦੀ ਅਪੀਲ ਕਰ ਚੁੱਕੀ ਹੈ। ਦੋਵਾਂ ਪਾਰਟੀਆਂ ਨੂੰ ਉਮੀਦ ਹੈ ਕਿ ਜੇ ਉਹ ਇੱਕਜੁਟ ਹੋ ਜਾਣ ਤਾਂ ਬੀਜੇਪੀ ਨੂੰ ਮਾਤ ਦਿੱਤੀ ਜਾ ਸਕਦੀ ਹੈ।