
ਜਾਣੋ, ਕਦੋਂ ਕਿੱਥੇ ਹੋਣਗੀਆਂ ਚੋਣਾਂ ਅਤੇ ਕੌਣ ਕੌਣ ਹੋਵੇਗਾ ਉਮੀਦਵਾਰ
ਨਵੀਂ ਦਿੱਲੀ: ਕੀਤੇ ਗਏ ਇਕ ਸਰਵੇ ਮੁਤਾਬਕ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਤਰ ਪ੍ਰਦੇਸ਼ ਵਿਚ ਵੱਡਾ ਝਟਕਾ ਲੱਗ ਸਕਦਾ ਹੈ। ਸਰਵੇ ਮੁਤਾਬਕ ਪ੍ਰਦੇਸ਼ ਦੀ 80 ਵਿਚੋਂ ਬੀਜੇਪੀ ਨੂੰ ਸਿਰਫ 36 ਸੀਟਾਂ ’ਤੇ ਜਿੱਤ ਮਿਲ ਸਕਦੀ ਹੈ। ਸਮਾਜਵਾਦੀ ਪਾਰਟੀ, ਬਹੁਜਨ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਗਠਜੋੜ ਨੂੰ 42 ਸੀਟਾਂ ਮਿਲਣ ਦਾ ਅਨੁਮਾਨ ਹੈ। ਕਾਂਗਰਸ ਨੂੰ ਸਿਰਫ ਦੋ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Lok Sabha Election
ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਗਠਜੋੜ ਨੂੰ 80 ਵਿਚੋਂ 73 ਸੀਟਾਂ ’ਤੇ ਜਿੱਤ ਮਿਲੀ ਸੀ। ਹਾਲਾਂਕਿ ਇਸ ਸਰਵੇ ਵਿਚ ਵੀ ਬੀਜੇਪੀ ਦੇ ਵੋਟ ਪ੍ਰਤੀਸ਼ਤ ਵਿਚ ਕੋਈ ਖਾਸ ਅਸਰ ਨਹੀਂ ਪੈ ਰਿਹਾ। 2014 ਦੀਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਨੂੰ 43.3 ਪ੍ਰਤੀਸ਼ਤ ਵੋਟਾਂ ਮਿਲੀਆਂ ਸਨ ਜਦੋਂ ਕਿ ਸਰਵੇ ਮੁਤਾਬਕ 2019 ਵਿਚ 43 ਪ੍ਰਤੀਸ਼ਤ ਵੋਟਾਂ ਮਿਲ ਸਕਦੀਆਂ ਹਨ। ਗਠਜੋੜ ਨੂੰ ਕੁਲ 42 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ।
ਸਰਵੇ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਅਮੇਠੀ ਅਤੇ ਰਾਇਬਰੇਲੀ ਤੋਂ ਇਲਾਵਾ ਕਿਸੇ ਹੋਰ ਸੀਟ ਤੋਂ ਨਹੀਂ ਜਿਤ ਸਕਦੀ। ਉਸ ਦੀਆਂ ਵੋਟਾਂ ਵਿਚ ਮਾਮੂਲੀ ਜਿਹਾ ਹੀ ਵਾਧਾ ਵਿਖਾਈ ਦੇ ਰਿਹਾ ਹੈ। ਬੀਜੇਪੀ ਲਈ ਮੁਸ਼ਕਿਲ ਇਹ ਹੈ ਕਿ ਸਰਵੇ ਵਿਚ ਕੇਂਦਰੀ ਮੰਤਰੀ ਮਨੋਜ ਸਿਨਹਾ ਅਤੇ ਪ੍ਰਦੇਸ਼ ਸਰਕਾਰ ਵਿਚ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਦੇ ਚੋਣਾਂ ਵਿਚ ਹਾਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਨੋਜ ਸਿਨਹਾ ਫਿਲਹਾਲ ਗਾਜੀਪੁਰ ਤੋਂ ਸਾਂਸਦ ਹਨ ਅਤੇ ਰੀਤਾ ਬਹੁਗੁਣਾ ਜੋਸ਼ੀ ਇਲਾਹਾਬਾਦ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਹਨ।
Lok Sabha Election
ਬੀਜੇਪੀ ਨੂੰ ਸਭ ਤੋਂ ਪਹਿਲਾ ਝਟਕਾ ਪੱਛਮੀ ਉਤਰ ਪ੍ਰਦੇਸ਼ ਤੋਂ ਲੱਗ ਸਕਦਾ ਹੈ। ਇੱਥੋਂ ਕੁਲ 27 ਸੀਟਾਂ ਤੋਂ ਬੀਜੇਪੀ ਨੂੰ 12 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ। ਐਸਪੀ-ਬੀਐਸਪੀ-ਆਰਐਲਡੀ ਨੂੰ ਇਹਨਾਂ ਵਿਚੋਂ 15 ਸੀਟਾਂ ’ਤੇ ਜਿੱਤ ਮਿਲਣ ਦੀ ਉਮੀਦ ਹੈ। ਅਵਧ ਦੀਆਂ 23 ਸੀਟਾਂ ’ਤੇ ਮਾਮਲਾ 50-50 ਦਾ ਲੱਗ ਰਿਹਾ ਹੈ। ਸਰਵੇ ਮੁਤਾਬਕ ਬੀਜੇਪੀ ਨੂੰ 11 ਗਠਜੋੜ ਨੂੰ 10 ਅਤੇ ਦੋ ਸੀਟਾਂ ’ਤੇ ਕਾਂਗਰਸ ਨੂੰ ਜਿੱਤ ਮਿਲ ਸਕਦੀ ਹੈ।
ਸੁਲਤਾਨਪੁਰ ਸੀਟ ਤੋਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਚੋਣਾਂ ਜਿੱਤ ਸਕਦੀ ਹੈ। ਬੁੰਦੇਲਖੰਡ ਦੀਆਂ ਚਾਰ ਸੀਟਾਂ ’ਤੇ ਮਾਮਲਾ ਬਰਾਬਰੀ ਦਾ ਹੋਣ ਦੀ ਉਮੀਦ ਹੈ। ਸਰਵੇ ਮੁਤਾਬਕ ਹਮੀਰਪੁਰ ਅਤੇ ਬਾਂਦਾ ਸੀਟ ’ਤੇ ਗਠਜੋੜ ਨੂੰ ਜਾਲੌਨ ਅਤੇ ਝਾਂਸੀ ਤੋਂ ਬੀਜੇਪੀ ਨੂੰ ਜਿੱਤ ਮਿਲ ਸਕਦੀ ਹੈ। ਝਾਂਸੀ ਤੋਂ ਵਰਤਮਾਨ ਸਾਂਸਦ ਉਮਾ ਭਾਰਤੀ ਇਸ ਵਾਰ ਚੋਣਾਂ ਨਹੀਂ ਲੜ ਰਹੀ।