ਮੋਦੀ ਦੇਸ਼ ਲਈ ਵੱਡੇ ਕਦਮ ਚੁੱਕਣ ਤਾਂ ਜੋ ਲੋਕ ਕਹਿ ਸਕਣ ‘ਗਾਂਧੀ’ ਦੇ ਦੇਸ਼ ਨੇ ਦੁਨੀਆ ਨੂੰ ਬਚਾ ਲਿਆ - ਫਾਰੂਕ ਅਬਦੁੱਲਾ 
Published : Apr 5, 2022, 7:41 pm IST
Updated : Apr 5, 2022, 7:41 pm IST
SHARE ARTICLE
Farooq Abdullah, Pm  Modi
Farooq Abdullah, Pm Modi

ਸ਼੍ਰੀਲੰਕਾ ਦੀ ਸਥਿਤੀ ਦੇਖੋ, ਅਜਿਹੇ ਵਿਚ ਸਾਨੂੰ ਆਸ ਹੈ ਕਿ ਸਾਨੂੰ ਅਜਿਹੀ ਸਥਿਤੀ ਨਾ ਦੇਖਣੀ ਪਵੇ, ਇਸ ਲਈ ਇਹ ਯੁੱਧ ਖ਼ਤਮ ਹੋਣਾ ਚਾਹੀਦਾ ਹੈ।

 

ਨਵੀਂ ਦਿੱਲੀ - ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਕ੍ਰੇਨ ਸੰਕਟ ਦੇ ਹੱਲ ਲਈ ਕੋਈ ਖ਼ਾਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਲੋਕ ਸਭਾ ’ਚ ਅਬਦੁੱਲਾ ਨੇ ਕਿਹਾ ਕਿ ਸਰਕਾਰ ਨੂੰ ਅਜਿਹਾ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਕਹਿ ਸਕਣ ਕਿ ਮਹਾਤਮਾ ਗਾਂਧੀ ਦੇ ਦੇਸ਼ ਨੇ ਦੁਨੀਆ ਨੂੰ ਬਚਾਇਆ।

ਸਦਨ 'ਚ ਨਿਯਮ 193 ਤਹਿਤ ਯੂਕ੍ਰੇਨ ਦੀ ਸਥਿਤੀ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਤੋਂ ਕੋਈ ਉਮੀਦ ਨਹੀਂ ਹੈ। ਸੰਯੁਕਤ ਰਾਸ਼ਟਰ ਲਗਾਤਾਰ ਅਸਫਲ ਰਿਹਾ ਹੈ। ਇਹ ਵੀਅਤਨਾਮ ’ਚ ਅਸਫਲ ਰਿਹਾ, ਦੱਖਣੀ ਕੋਰੀਆ ਵੀ ਅਸਫਲ ਰਿਹਾ। ਮੈਨੂੰ ਹੁਣ ਇਸ ਸੰਗਠਨ ਤੋਂ ਕੋਈ ਉਮੀਦ ਨਹੀਂ ਹੈ।

Farooq Abdullah, Covid Positive, Moved To Hospital For Better MonitoringFarooq Abdullah

ਅਬਦੁੱਲਾ ਨੇ ਭਾਰਤੀ ਵਿਦਿਆਰਥੀਆਂ ਨੂੰ ਲਿਆਉਣ ਸਬੰਧੀ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰੂਸ ਨੂੰ ਲੱਗਦਾ ਹੈ ਕਿ ਉਸ ਦੀ ਸੁਰੱਖਿਆ ਨੂੰ ਖ਼ਤਰਾ ਹੈ ਕਿਉਂਕਿ ਯੂਕ੍ਰੇਨ ਨਾਟੋ ਦੇ ਨਾਲ ਜਾ ਰਿਹਾ ਹੈ। ਸ਼੍ਰੀਲੰਕਾ ਦੀ ਸਥਿਤੀ ਦੇਖੋ, ਅਜਿਹੇ ਵਿਚ ਸਾਨੂੰ ਆਸ ਹੈ ਕਿ ਸਾਨੂੰ ਅਜਿਹੀ ਸਥਿਤੀ ਨਾ ਦੇਖਣੀ ਪਵੇ, ਇਸ ਲਈ ਇਹ ਯੁੱਧ ਖ਼ਤਮ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਹੁਣ ਵੱਡੇ ਕਦਮ ਚੁੱਕਣੇ ਚਾਹੀਦਾ ਹਨ, ਤਾਂ ਕਿ ਇਹ ਯੁੱਧ ਖ਼ਤਮ ਹੋ ਸਕੇ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕੇ ਤਾਂ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਨਹੀਂ ਦੱਸ ਸਕਾਂਗੇ ਕਿ ਤੁਸੀਂ ਕੀ ਕੀਤਾ। ਅਬਦੁੱਲਾ ਨੇ ਸਰਕਾਰ ਨੂੰ ਕਿਹਾ ਕਿ ਤੇਜ਼ੀ ਨਾਲ ਕਦਮ ਵਧਾਓ। ਘੱਟੋ-ਘੱਟ ਲੋਕ ਇਹ ਤਾਂ ਕਹਿਣ ਕਿ ਗਾਂਧੀ ਦੇ ਦੇਸ਼ ਨੇ ਦੁਨੀਆਂ ਨੂੰ ਬਚਾਇਆ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement