
ਮਦੁਰਾਈ ਦੇ ਇਕ ਸਰਕਾਰੀ ਸਕੂਲ ਦੀ 42 ਸਾਲਾ ਅਧਿਆਪਕਾ ਅਤੇ ਉਸ ਦੇ 39 ਸਾਲਾ ਪ੍ਰੇਮੀ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ
ਚੇਨਈ: ਤਾਮਿਲਨਾਡੂ ਦੇ ਸਾਈਬਰ ਸੈੱਲ ਨੇ ਇੱਕ ਸਕੂਲ ਟੀਚਰ ਅਤੇ ਉਸ ਦੇ ਵਿਦਿਆਰਥੀਆਂ ਦੇ ਗਰੁੱਪ ਦੇ 'ਸੈਕਸ' ਵੀਡੀਓ ਦੀ ਜਾਂਚ ਸ਼ੁਰੂ ਕੀਤੀ ਹੈ।
ਵੀਡੀਓ, ਜੋ ਕਿ ਇੱਕ ਵਪਾਰੀ ਦੁਆਰਾ ਸ਼ੂਟ ਕੀਤਾ ਗਿਆ ਸੀ, ਜੋ ਕਿ ਔਰਤ ਦਾ ਪ੍ਰੇਮੀ ਵੀ ਸੀ, ਉਸ ਨੇ ਇਹ ਵੀਡੀਓ ਅਪਣੇ ਕੁੱਝ ਦੋਸਤਾਂ ਦੁਆਰਾ ਸਾਂਝਾ ਕੀਤਾ ਸੀ।
ਸਾਈਬਰ ਸੈੱਲ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਵੀਡੀਓ ਪੈਸਿਆਂ ਲਈ ਅੰਤਰਰਾਸ਼ਟਰੀ ਪੋਰਨ ਸਾਈਟਾਂ 'ਤੇ ਅਪਲੋਡ ਕੀਤਾ ਗਿਆ ਸੀ ਜਾਂ ਕੁੱਝ ਹੀ ਲੋਕਾਂ ਵਿਚ ਸ਼ੇਅਰ ਕੀਤਾ ਗਿਆ ਸੀ।
ਮਦੁਰਾਈ ਦੇ ਇਕ ਸਰਕਾਰੀ ਸਕੂਲ ਦੀ 42 ਸਾਲਾ ਅਧਿਆਪਕਾ ਅਤੇ ਉਸ ਦੇ 39 ਸਾਲਾ ਪ੍ਰੇਮੀ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਪੁਲਿਸ ਦੀ ਹਿਰਾਸਤ ਵਿਚ ਹਨ। ਮਦੁਰਾਈ ਸਾਈਬਰ ਸੈੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡੀਜੀਪੀ ਦਫ਼ਤਰ ਤੋਂ ਅਸ਼ਲੀਲ ਸਮੱਗਰੀ ਸਾਂਝੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਪਤੀ ਤੋਂ ਵੱਖ ਹੋਈ ਮਹਿਲਾ ਅਧਿਆਪਕਾ ਦੇ ਸਾਲ 2010 ਤੋਂ ਮੁਲਜ਼ਮ ਕਾਰੋਬਾਰੀ ਨਾਲ ਨਾਜਾਇਜ਼ ਸਬੰਧ ਸਨ। ਵਾਇਰਲ ਵੀਡੀਓ ਮੁਤਾਬਕ ਅਧਿਆਪਕ 16 ਸਾਲ ਦੇ ਤਿੰਨ ਵਿਦਿਆਰਥੀਆਂ ਨੂੰ ਆਪਣੇ ਘਰ ਲੈ ਆਈ, ਜਿਸ ਤੋਂ ਬਾਅਦ ਉਸ ਨੇ ਉਹਨਾਂ ਨਾਲ ਵੀ ਸਬੰਧ ਬਣਾਏ। ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਵੀਡੀਓ ਆਪਣੇ ਕੁਝ ਦੋਸਤਾਂ ਵਿੱਚ ਸ਼ੇਅਰ ਕੀਤੀ ਸੀ। ਇਸ ਕਾਰਨ ਸਾਈਬਰ ਸੈੱਲ ਨੇ ਵੀਡੀਓ ਹਾਸਲ ਕਰਨ ਵਾਲੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ।
ਨਾਬਾਲਗ ਲੜਕਿਆਂ ਦੀ ਸ਼ਿਕਾਇਤ 'ਤੇ ਮਦੁਰਾਈ ਸਾਊਥ ਆਲ ਵੂਮੈਨ ਪੁਲਸ ਸਟੇਸ਼ਨ ਨੇ ਔਰਤ ਅਤੇ ਪੁਰਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੋਵਾਂ 'ਤੇ ਪੋਕਸੋ ਐਕਟ ਦੀ ਧਾਰਾ 5(1), 5(ਐਨ) ਆਰ/ਡਬਲਯੂ 6, ਆਈਪੀਸੀ ਦੀ 292(ਏ), 506 ਅਤੇ ਆਈਟੀ ਐਕਟ ਦੀ ਧਾਰਾ 67(ਏ) ਅਤੇ 67(ਬੀ) ਦੇ ਤਹਿਤ ਦੋਸ਼ ਲਗਾਏ ਗਏ ਹਨ। ਨਾਬਾਲਗ ਲੜਕਿਆਂ ਦੇ 'ਜਿਨਸੀ ਸ਼ੋਸ਼ਣ', 'ਅਸ਼ਲੀਲ ਸਮੱਗਰੀ' ਦੇ ਪ੍ਰਸਾਰਣ ਦੇ ਨਾਲ-ਨਾਲ ਅਪਰਾਧਿਕ ਧਮਕੀਆਂ ਦੇ ਦੋਸ਼।
ਸਾਈਬਰ ਸੈੱਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਵੀਡੀਓ ਨੂੰ ਪ੍ਰਸਾਰਿਤ ਕਰਨ ਵਾਲਿਆਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਜੇਕਰ ਲੋੜ ਪਈ ਤਾਂ ਗ੍ਰਿਫਤਾਰੀ ਦਰਜ ਕੀਤੀ ਜਾਵੇਗੀ।