
ਮੇਲਾ ਫੁੱਲਕਾਰੀ ‘ਚ ਦਿੱਲੀ ਵਾਲਿਆਂ ਦੇ ਦਿਖੇ ਫੁੱਲਾਂ ਵਾਂਗ ਖਿੜੇ ਚਿਹਰੇ
ਨਵੀਂ ਦਿੱਲੀ ( ਅਰਪਨ ਕੌਰ)- ਇੱਕ ਬੇਹੱਦ ਹਿੱਟ ਪੰਜਾਬੀ ਗੀਤ ਦੇ ਬੋਲ ਹਨ - ਕਿ ਜਿੱਥੇ ਜਾਣ ਪੰਜਾਬੀ ਆਪਣਾ ਦੇਸ਼ ਵਸਾ ਲੈਂਦੇ -ਇਹ ਸੋਭਾ ਸੱਚ ਹੀ ਪੰਜਾਬੀਆਂ ਦੇ ਹਿੱਸੇ ਆਈ ਹ ਤੇ ਇਸਦੀ ਤਾਜ਼ਾ ਗਵਾਹੀ ਭਰ ਗਿਆ ਨਵੀਂ ਦਿੱਲੀ ਦੇ ਲੋਧੀ ਰੋਡ ‘ਤੇ ਇੰਡੀਆ ਹੈਬੀਟੇਟ ਸੈਂਟਰ ‘ਚ ਲੱਗਿਆ ਸੱਤਵਾਂ ਮੇਲਾ ਫੁਲਕਾਰੀ। ਇਹ ਮੇਲਾ ਦਿੱਲੀ ਦੇ ਵਸਨੀਕ ਪੰਜਾਬੀ ਹਰਿੰਦਰ ਸਿੰਘ 1469 ਅਤੇ ਉਹਨਾਂ ਦੀ ਪਤਨੀ ਬੀਬੀ ਕਿਰਨਜੋਤ ਕੌਰ ਨੇ ਵਿਸ਼ਵ ਪੰਜਾਬੀ ਸੰਗਠਨ ਦੇ ਸਹਿਯੋਗ ਨਾਲ ਲਗਾਇਆ।
photo
ਇਸ ਮੌਕੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਯੂਐਸਏ ਅੰਬੈਸੀ ਦੀ ਡਿਪਟੀ ਚੀਫ਼ ਆਫ਼ ਮਿਸ਼ਨ ਸ੍ਰੀਮਤੀ ਪੈਟਰੀਸ਼ੀਆ, ਫ਼ਿਲਮ ਅਦਾਕਾਰਾ ਤਾਨੀਆ, ਫ਼ਿਲਮ ਨਿਰਮਾਤਾ ਜਗਦੀਪ ਸਿੱਧੂ, ਡਾ.ਅਲਕਾ ਪਾਂਡੇ, ਜਸਬੀਰ ਜੱਸੀ , ਗੁਰਪ੍ਰੀਤ ਸਿੰਘ ਭਲਹੇਰੀ ਹਾਜ਼ਰ ਸਨ।
photo
ਇਹ ਮੇਲਾ ਪੰਜਾਬੀ ਵਿਰਸੇ ਨੂੰ ਪਰਨਾਇਆ ਸਲਾਘਾਯੋਗ ਕਦਮ ਸੀ , ਜੋ ਦਿੱਲੀ ਵਾਸੀਆਂ ਲਈ ਨਵੀਂ ਤਾਜ਼ਗੀ ਭਰਨ ਵਾਂਗ ਸੀ। ਹਰ ਵਾਰ ਦੀ ਤਰਾਂ ਐਫੀਥਿਏਟਰ ਪੂਰੀ ਤਰਾਂ ਨਾਲ ਮੇਲੇ ਨਾਲ ਗਚ-ਗਚ ਭਰਿਆ ਸੀ। ਇਸ ਮੇਲੇ ਦੀ ਸ਼ੁਰੂਆਤ ਦਿਲਰੁਬਾ ਤੰਤੀ ਸ਼ਾਜ ਨਾਲ ਕੀਤੇ ਗਏ ਕੀਰਤਨ ਤੋਂ ਹੋਈ। ਉਸ ਉਪਰੰਤ ‘ਦ ਟੋਕਰਾ ਟੀਵੀ’ ਦੀ ਸਮੁੱਚੀ ਟੀਮ ਵੱਲੋਂ ਸ਼ਾਨਦਾਰ ਮੰਨੋਰੰਜਨ ਕੀਤਾ ਗਿਆ।
photo
ਇਸ ਮਗਰੋਂ ਮੰਚ ‘ਤੇ ਪੰਜਾਬ ਦੇ ਇਕਲੌਤੇ ਬਾਜ਼ੀਗਰ ਕਲਾਕਾਰ ਦੀ ਪ੍ਰਫਾਰਮਸ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਕਿੰਗ ਆੱਫ ਕਾਮੇਡੀ ਪਰਵਿੰਦਰ ਸਿੰਘ ਦੇ ਚੁਟਕਲਿਆ ‘ਤੇ ਵੀ ਖੂਬ ਠਾਹਕੇ ਲੱਗੇ। ਸੰਗਰੂਰ ਦੇ ਸਰਦਾਰਾਂ ਦੀ ਪ੍ਰਫੋਰਮਸ ਨੇ ਸਭ ਨੂੰ ਨੱਚਣ ਲਗਾ ਦਿੱਤਾ। ਜੁਗਨੀ ਕਿਉਬ ਦੇ ਸਿਰਲੇਖ ਹੇਠ ਬੰਬੇ ਤੋਂ ਆਈਆਂ ਕੁੜੀਆਂ ਦੀ ਗਾਇਕੀ ਨੇ ਵੀ ਪੂਰਾ ਰੰਗ ਬੰਨਿਆਂ।
photo
ਅੰਗਦ ਆਲੀਵਾਲ ਦੀ ਗਾਇਕੀ ਵੀ ਕਾਬਿਲ-ਏ-ਤਰੀਫ਼ ਸੀ। ਹਲਾਕਿ ਅਚਾਨਕ ਬਾਰਸ਼ ਹੋਣ ਕਰਕੇ ਆਖੀਰ ਦੀਆਂ ਕੁਝ ਪ੍ਰਫੋਰਮੈਸ ਰਹਿ ਗਈਆਂ ਪਰ ਦਿੱਲੀ ਵਾਸੀਆਂ ਨੇ ਇਸ ਮੇਲੇ ਦਾ ਪੂਰਾ ਅਨੰਦ ਮਾਣਿਆ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਹਰਿੰਦਰ ਸਿੰਘ ਨੇ ਦੱਸਿਆਂ ਕਿ ਉਹਨਾਂ ਦਾ ਮਕਸਦ ਦਿੱਲੀ ਵਾਸੀਆਂ ਨੂੰ ਇਸ ਮੇਲੇ ਜ਼ਰੀਏ ਪੰਜਾਬੀ ਵਿਰਾਸਤ ਨਾਲ ਜੋੜਨਾ ਹੈ। ਉਹਨਾਂ ਕਿਹਾ ਕਿ ਸ਼ੁਰੂ -ਸ਼ੁਰੂ ਵਿੱਚ ਲੋਕ ਬਹੁਤ ਘੱਟ ਆਉੰਦੇ ਸਨ। ਪਰ ਹੁਣ ਪਹਿਲਾਂ ਤੋਂ ਮੇਲੇ ਪ੍ਰਤੀ ਰੁਝਾਨ ਵਧਿਆ ਹੈ ਅਤੇ ਇਹੀ ਉਹਨਾਂ ਦਾ ਮਕਸਦ ਹੈ ਦਿੱਲੀ ਵਿੱਚ ਰਹਿੰਦਿਆਂ ਵੀ ਪੰਜਾਬੀ ਭਾਈਚਾਰਾ ਅਤੇ ਵਿਰਸਾ ਜਿਉਂਦਾ ਰੱਖਣਾ ਤੇ ਇਸ ਸਾਰੇ ਕਾਰਜ ‘ਚ ਉਹਨਾਂ ਦੇ ਪਤਨੀ ਕਿਰਨਜੋਤ ਮੋਢੇ ਨਾਲ ਮੋਢਾ ਜੋੜ ਨਾਲ ਖੜਦੇ ਹਨ।
photo
ਜ਼ਿਕਰ-ਏ-ਖ਼ਾਸ ਹੈ ਕਿ ਦਿੱਲੀ ਵਿੱਚ ਲੱਗਾ ਇਸ ਮੇਲੇ ਦਾ ਸੈੱਟ ਵੀ ਸਭਿਆਚਾਰਕ ਮਹੱਤਵ ਪੱਖੋਂ ਖ਼ਾਸ ਸੀ। ਜਿਸ ਨੂੰ ਸੁੰਦਰ ਬਾਗਾਂ ਅਤੇ ਫੁਲਕਾਰੀਆਂ ਨਾਲ ਸਜਾਇਆ ਗਿਆ ਸੀ। ਪੰਜ ਦਰਿਆਵਾਂ ਦੀ ਧਰਤੀ ਪੰਜ-ਆਬ ਦੇ ਝਲਕਾਰੇ ਲਈ ਦਰਿਆਵਾਂ ਜੇਹਲਵ, ਰਾਵੀ ,ਝਨਾਬ, ਸਤਲੁਜ ਅਤੇ ਬਿਆਸ ਦਾ ਜ਼ਿਕਰ ਸੀ। ਹਰ ਕੋਈ ਇਸ ‘ਚ ਪੰਜਾਬੀ ਵਿਰਾਸਤ ਦੇ ਦਰਸ਼ਨ ਪਾ ਰਿਹਾ ਸੀ। ਮੁਕਦੀ ਗੱਲ ਇਹ ਹੈ ਕਿ ਭਾਈਚਾਰਕ ਕਦਰਾਂ ਕੀਮਤਾਂ ਤੋਂ ਵਿਹੂਣੀ ਹੁੰਦੀ ਜਾ ਰਹੀ ਨਵੀਂ ਪੀੜੀ ਲਈ ਇਹ ਮੇਲਿਆਂ ਦੀ ਪਿਰਤ ਬੜੀ ਸਾਰਥਕ ਹੈ। ਇਸ ਲਈ ਦਿੱਲੀ ‘ਚ ਵੱਸਦੇ ਪੰਜਾਬੀ ਅਤੇ ਵਿਸ਼ਵ ਪੰਜਾਬੀ ਸੰਗਠਨ ਵਧਾਈ ਦੇ ਪਾਤਰ ਹਨ।
photo