NCERT ਦੀਆਂ ਕਿਤਾਬਾਂ ’ਚ ਸੋਧ, ਬਾਬਰੀ ਮਸਜਿਦ, ਗੁਜਰਾਤ ਦੰਗਿਆਂ ਦੇ ਸੰਦਰਭ ਗ਼ਾਇਬ ਹੋਏ
Published : Apr 5, 2024, 6:39 pm IST
Updated : Apr 5, 2024, 6:39 pm IST
SHARE ARTICLE
Representative Image.
Representative Image.

ਅਧਿਕਾਰੀਆਂ ਨੇ ਕਿਹਾ, ਇਹ ਤਬਦੀਲੀਆਂ ਸਿਲੇਬਸ ਨੂੰ ਨਿਯਮਤ ਤੌਰ ’ਤੇ ਅਪਡੇਟ ਕਰਨ ਦਾ ਹਿੱਸਾ ਹਨ ਅਤੇ ਨਵੇਂ ਪਾਠਕ੍ਰਮ ਢਾਂਚੇ (NCF) ਦੇ ਅਨੁਸਾਰ ਨਹੀਂ

ਨਵੀਂ ਦਿੱਲੀ: ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ (NCERT) ਨੇ ਅਯੁੱਧਿਆ ’ਚ ਬਾਬਰੀ ਮਸਜਿਦ ਢਾਹੁਣ, ਗੁਜਰਾਤ ਦੰਗਿਆਂ ’ਚ ਮੁਸਲਮਾਨਾਂ ਦੀ ਹੱਤਿਆ, ਹਿੰਦੂਤਵ ਅਤੇ ਮਨੀਪੁਰ ਦੇ ਭਾਰਤ ’ਚ ਰਲੇਵੇਂ ਦੇ ਹਵਾਲੇ ਨਾਲ ਅਪਣੀਆਂ ਪਾਠ ਪੁਸਤਕਾਂ ’ਚ ਸੋਧ ਕੀਤੀ ਹੈ। ਹਾਲਾਂਕਿ NCERT ਨੇ ਸੋਧੇ ਹੋਏ ਵਿਸ਼ਿਆਂ ’ਤੇ ਕੋਈ ਟਿਪਣੀ ਨਹੀਂ ਕੀਤੀ ਹੈ, ਅਧਿਕਾਰੀਆਂ ਨੇ ਕਿਹਾ ਕਿ ਇਹ ਤਬਦੀਲੀਆਂ ਸਿਲੇਬਸ ਨੂੰ ਨਿਯਮਤ ਤੌਰ ’ਤੇ ਅਪਡੇਟ ਕਰਨ ਦਾ ਹਿੱਸਾ ਹਨ ਅਤੇ ਨਵੇਂ ਪਾਠਕ੍ਰਮ ਢਾਂਚੇ (ਐਨ.ਸੀ.ਐਫ.) ਦੇ ਅਨੁਸਾਰ ਨਵੀਆਂ ਪਾਠ ਪੁਸਤਕਾਂ ਦੇ ਵਿਕਾਸ ਨਾਲ ਸਬੰਧਤ ਨਹੀਂ ਹਨ। 

ਇਹ ਸੋਧ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਿਆਸੀ ਵਿਗਿਆਨ ਦੀਆਂ ਪਾਠ ਪੁਸਤਕਾਂ ਅਤੇ ਹੋਰਾਂ ’ਚ ਕੀਤੀ ਗਈ ਹੈ। NCERT ਦੀ ਪਾਠਕ੍ਰਮ ਡਰਾਫਟਿੰਗ ਕਮੇਟੀ ਵਲੋਂ ਤਿਆਰ ਕੀਤੀਆਂ ਤਬਦੀਲੀਆਂ ਦਾ ਵੇਰਵਾ ਦਿੰਦੇ ਹੋਏ ਇਕ ਦਸਤਾਵੇਜ਼ ਮੁਤਾਬਕ ਰਾਮ ਜਨਮ ਭੂਮੀ ਅੰਦੋਲਨ ਦੇ ਹਵਾਲੇ ਨੂੰ ‘ਸਿਆਸਤ ਦੇ ਤਾਜ਼ਾ ਘਟਨਾਕ੍ਰਮ ਦੇ ਅਨੁਸਾਰ’ ਸੋਧਿਆ ਗਿਆ ਹੈ। 

‘ਅਯੁੱਧਿਆ ਢਾਹੁਣ’ ਦਾ ਹਵਾਲਾ ਹਟਾਇਆ ਗਿਆ

‘ਅਧਿਆਇ 8: ਭਾਰਤੀ ਰਾਜਨੀਤੀ’ ਦੇ ਤਾਜ਼ਾ ਘਟਨਾਕ੍ਰਮ ’ਚ, ‘ਅਯੁੱਧਿਆ ਢਾਹੁਣ’ ਦਾ ਹਵਾਲਾ ਹਟਾ ਦਿਤਾ ਗਿਆ ਹੈ। ਪਹਿਲਾਂ ਦੇ ਵਾਕ, ‘‘ਰਾਜਨੀਤਿਕ ਲਾਮਬੰਦੀ ਦੀ ਕਿਸਮ ਲਈ ਰਾਮ ਜਨਮ ਭੂਮੀ ਅੰਦੋਲਨ ਅਤੇ ਅਯੋਧਿਆ ਢਾਹੁਣ ਦੀ ਵਿਰਾਸਤ ਕੀ ਹੈ?’’ ਨੂੰ ਬਦਲ ਕੇ ਹੁਣ ‘‘ਰਾਮ ਜਨਮ ਭੂਮੀ ਅੰਦੋਲਨ ਦੀ ਵਿਰਾਸਤ ਕੀ ਹੈ?’’ ਕਰ ਦਿਤਾ ਗਿਆ ਹੈ। ਇਸ ਅਧਿਆਏ ’ਚ ਬਾਬਰੀ ਮਸਜਿਦ ਅਤੇ ਹਿੰਦੂਤਵ ਦੀ ਸਿਆਸਤ ਦੇ ਸੰਦਰਭ ਹਟਾ ਦਿਤੇ ਗਏ ਹਨ। ਪਹਿਲਾਂ ਦੇ ਪੈਰੇ ’ਚ ਲਿਖਿਆ ਸੀ, ‘‘ਕਈ ਘਟਨਾਵਾਂ ਦਾ ਨਤੀਜਾ ਦਸੰਬਰ 1992 ’ਚ ਅਯੁੱਧਿਆ ’ਚ ਵਿਵਾਦਿਤ ਢਾਂਚੇ (ਜਿਸ ਨੂੰ ਬਾਬਰੀ ਮਸਜਿਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਨੂੰ ਢਾਹੁਣ ਦੇ ਰੂਪ ’ਚ ਨਿਕਲਿਆ। ਇਸ ਘਟਨਾ ਨੇ ਦੇਸ਼ ਦੀ ਰਾਜਨੀਤੀ ’ਚ ਕਈ ਤਬਦੀਲੀਆਂ ਲਿਆਂਦੀਆਂ ਅਤੇ ਭਾਰਤੀ ਰਾਸ਼ਟਰਵਾਦ ਅਤੇ ਧਰਮ ਨਿਰਪੱਖਤਾ ਦੇ ਸੁਭਾਅ ’ਤੇ ਬਹਿਸ ਤੇਜ਼ ਕਰ ਦਿਤੀ। ਇਹ ਘਟਨਾਵਾਂ ਭਾਜਪਾ ਅਤੇ ‘ਹਿੰਦੂਤਵ’ ਰਾਜਨੀਤੀ ਦੇ ਉਭਾਰ ਨਾਲ ਜੁੜੀਆਂ ਹੋਈਆਂ ਹਨ।’’ ਹੁਣ ਇਸ ’ਚ ਤਬਦੀਲੀ ਕਰਦਿਆਂ ਕਿਹਾ ਗਿਆ ਹੈ, ‘‘ਅਯੁੱਧਿਆ ’ਚ ਰਾਮ ਜਨਮ ਭੂਮੀ ਮੰਦਰ ’ਤੇ ਸਦੀਆਂ ਪੁਰਾਣੇ ਕਾਨੂੰਨੀ ਅਤੇ ਸਿਆਸੀ ਵਿਵਾਦ ਨੇ ਭਾਰਤ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿਤਾ, ਜਿਸ ਨੇ ਕਈ ਸਿਆਸੀ ਤਬਦੀਲੀਆਂ ਨੂੰ ਜਨਮ ਦਿਤਾ। ਰਾਮ ਜਨਮ ਭੂਮੀ ਮੰਦਰ ਅੰਦੋਲਨ ਇਕ ਵੱਡਾ ਮੁੱਦਾ ਬਣ ਗਿਆ, ਜਿਸ ਨੇ ਧਰਮ ਨਿਰਪੱਖਤਾ ਅਤੇ ਲੋਕਤੰਤਰ ’ਤੇ ਚਰਚਾ ਦੀ ਦਿਸ਼ਾ ਬਦਲ ਦਿਤੀ। ਇਹ ਤਬਦੀਲੀਆਂ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਫੈਸਲੇ (9 ਨਵੰਬਰ, 2019 ਨੂੰ ਘੋਸ਼ਿਤ) ਤੋਂ ਬਾਅਦ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ’ਚ ਸਮਾਪਤ ਹੋਈਆਂ।’’

‘ਗੁਜਰਾਤ ਦੰਗਿਆਂ’ ਦਾ ਹਵਾਲਾ ਹਟਾਇਆ ਗਿਆ

ਪੰਜਵੇਂ ਅਧਿਆਇ ’ਚ ‘ਡੈਮੋਕ੍ਰੇਟਿਕ ਰਾਈਟਸ’ ਸਿਰਲੇਖ ਵਾਲੇ ਨਿਊਜ਼ ਕੋਲਾਜ ਦੇ ਕੈਪਸ਼ਨ ’ਚ ਗੁਜਰਾਤ ਦੰਗਿਆਂ ਦਾ ਹਵਾਲਾ ਵੀ ਹਟਾ ਦਿਤਾ ਗਿਆ ਹੈ। ਪਿਛਲੇ ਸੰਸਕਰਣ ’ਚ ਕਿਹਾ ਗਿਆ ਸੀ, ‘‘ਕੀ ਤੁਸੀਂ ਇਸ ਪੰਨੇ ’ਤੇ ਨਿਊਜ਼ ਕੋਲਾਜ ’ਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.) ਦਾ ਹਵਾਲਾ ਵੇਖਿਆ ਹੈ? ਇਹ ਹਵਾਲੇ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਮਾਣ ਲਈ ਸੰਘਰਸ਼ ਬਾਰੇ ਵੱਧ ਰਹੀ ਜਾਗਰੂਕਤਾ ਨੂੰ ਦਰਸਾਉਂਦੇ ਹਨ। ਵੱਖ-ਵੱਖ ਖੇਤਰਾਂ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਈ ਮਾਮਲੇ, ਉਦਾਹਰਣ ਵਜੋਂ, ਗੁਜਰਾਤ ਦੰਗੇ, ਪੂਰੇ ਭਾਰਤ ਤੋਂ ਜਨਤਕ ਧਿਆਨ ’ਚ ਲਿਆਂਦੇ ਜਾ ਰਹੇ ਹਨ।’’ ਇਸ ਨੂੰ ਹੁਣ ਬਦਲ ਕੇ ‘ਵੱਖ-ਵੱਖ ਖੇਤਰਾਂ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਈ ਮਾਮਲਿਆਂ ਨੂੰ ਪੂਰੇ ਭਾਰਤ ਤੋਂ ਜਨਤਕ ਧਿਆਨ ’ਚ ਲਿਆਂਦੇ ਜਾ ਰਹੇ ਹਨ।’ ਕਰ ਦਿਤਾ ਗਿਆ ਹੈ। 

‘ਮੁਸਲਮਾਨਾਂ ਦੇ ਮਾਰੇ ਜਾਣ’ ਦਾ ਹਵਾਲਾ ਹਟਾਇਆ ਗਿਆ

ਹਿਲਾਂ 11ਵੀਂ ਜਮਾਤ ਦੀ ਪਾਠ ਪੁਸਤਕ ’ਚ ਧਰਮ ਨਿਰਪੱਖਤਾ ’ਤੇ ਅਧਿਆਇ 8 ’ਚ ਕਿਹਾ ਗਿਆ ਸੀ, ‘‘ਗੁਜਰਾਤ ’ਚ 2002 ’ਚ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ’ਚ 1,000 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ’ਚ ਜ਼ਿਆਦਾਤਰ ਮੁਸਲਮਾਨ ਸਨ।’’ ਸੋਧ ਤੋਂ ਬਾਅਦ ਹੁਣ ਇਸ ਨੂੰ ਕਰ ਦਿਤਾ ਗਿਆ ਹੈ, ‘‘2002 ’ਚ ਗੁਜਰਾਤ ’ਚ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੌਰਾਨ 1,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।’’ ਇਸ ਤਬਦੀਲੀ ਦੇ ਪਿੱਛੇ NCERT ਦਾ ਤਰਕ ਹੈ, ‘‘ਕਿਸੇ ਵੀ ਦੰਗੇ ’ਚ ਸਾਰੇ ਫ਼ਿਰਕਿਆਂ ਦੇ ਲੋਕ ਪੀੜਤ ਹੁੰਦੇ ਹਨ। ਇਹ ਸਿਰਫ ਇਕ ਭਾਈਚਾਰਾ ਨਹੀਂ ਹੋ ਸਕਦਾ।’’

‘ਮਕਬੂਜ਼ਾ ਕਸ਼ਮੀਰ’ ਬਾਰੇ ਤਬਦੀਲੀ

ਇਸ ਤੋਂ ਇਲਾਵਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁੱਦੇ ’ਤੇ ਪਹਿਲਾਂ ਦੀ ਪਾਠ ਪੁਸਤਕ ’ਚ ਕਿਹਾ ਗਿਆ ਸੀ, ‘‘ਭਾਰਤ ਦਾ ਦਾਅਵਾ ਹੈ ਕਿ ਇਸ ਖੇਤਰ ’ਤੇ ਨਾਜਾਇਜ਼ ਕਬਜ਼ਾ ਹੈ। ਪਾਕਿਸਤਾਨ ਇਸ ਖੇਤਰ ਨੂੰ ਆਜ਼ਾਦ ਪਾਕਿਸਤਾਨ ਦੱਸਦਾ ਹੈ।’’ ਬਦਲੇ ਸੰਸਕਰਨ ’ਚ ਕਿਹਾ ਗਿਆ ਹੈ, ‘‘ਹਾਲਾਂਕਿ, ਇਹ ਭਾਰਤੀ ਖੇਤਰ ਹੈ ਜੋ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠ ਹੈ ਅਤੇ ਇਸ ਨੂੰ ਪਾਕਿਸਤਾਨ ਦੇ ਕਬਜ਼ੇ ਵਾਲਾ ਜੰਮੂ-ਕਸ਼ਮੀਰ (ਪੀ.ਓ.ਜੇ.ਕੇ.) ਕਿਹਾ ਜਾਂਦਾ ਹੈ।’’ ਇਸ ਸੋਧ ਦੇ ਪਿੱਛੇ ਐੱਨ.ਸੀ.ਈ.ਆਰ.ਟੀ. ਦਾ ਤਰਕ ਹੈ ਕਿ ਜੋ ਤਬਦੀਲੀਆਂ ਕੀਤੀਆਂ ਗਈਆਂ ਹਨ ਉਹ ਜੰਮੂ-ਕਸ਼ਮੀਰ ਦੇ ਸਬੰਧ ’ਚ ਭਾਰਤ ਸਰਕਾਰ ਦੀ ਤਾਜ਼ਾ ਸਥਿਤੀ ਦੇ ਪੂਰੀ ਤਰ੍ਹਾਂ ਅਨੁਕੂਲ ਹਨ। 

ਮਨੀਪੁਰ ਦੇ ਇਤਿਹਾਸ ਬਾਰੇ ਤਬਦੀਲੀ

ਮਨੀਪੁਰ ਬਾਰੇ ਪਹਿਲਾਂ ਪਾਠ ਪੁਸਤਕ ’ਚ ਕਿਹਾ ਗਿਆ ਸੀ, ‘‘ਭਾਰਤ ਸਰਕਾਰ ਨੇ ਮਨੀਪੁਰ ਦੀ ਲੋਕਪ੍ਰਿਯ ਚੁਣੀ ਹੋਈ ਅਸੈਂਬਲੀ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਮਹਾਰਾਜਾ ’ਤੇ ਸਤੰਬਰ 1949 ’ਚ ਰਲੇਵੇਂ ਦੇ ਦਸਤਾਵੇਜ਼ ’ਤੇ ਦਸਤਖਤ ਕਰਨ ਲਈ ਦਬਾਅ ਪਾਉਣ ’ਚ ਸਫਲਤਾ ਹਾਸਲ ਕੀਤੀ। ਇਸ ਨਾਲ ਮਨੀਪੁਰ ’ਚ ਬਹੁਤ ਗੁੱਸਾ ਅਤੇ ਨਾਰਾਜ਼ਗੀ ਪੈਦਾ ਹੋਈ, ਜਿਸ ਦੇ ਨਤੀਜੇ ਅਜੇ ਵੀ ਮਹਿਸੂਸ ਕੀਤੇ ਜਾ ਰਹੇ ਹਨ।’’ ਪਰ ਹੁਣ ਸੋਧੇ ਸੰਸਕਰਣ ’ਚ ਕਿਹਾ ਗਿਆ ਹੈ, ‘‘ਭਾਰਤ ਸਰਕਾਰ ਮਹਾਰਾਜਾ ਨੂੰ ਸਤੰਬਰ 1949 ’ਚ ਰਲੇਵੇਂ ਦੇ ਦਸਤਾਵੇਜ਼ ’ਤੇ ਦਸਤਖਤ ਕਰਨ ਲਈ ਮਨਾਉਣ ’ਚ ਸਫਲ ਰਹੀ।’’

NCERT ਨੇ ਪਿਛਲੇ ਹਫਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨਾਲ ਜੁੜੇ ਸਕੂਲਾਂ ਨੂੰ ਸੂਚਿਤ ਕੀਤਾ ਸੀ ਕਿ ਤੀਜੀ ਅਤੇ ਛੇਵੀਂ ਜਮਾਤ ਲਈ ਨਵੀਆਂ ਪਾਠ ਪੁਸਤਕਾਂ ਵਿਕਸਤ ਕੀਤੀਆਂ ਗਈਆਂ ਹਨ, ਜਦਕਿ ਐਨ.ਸੀ.ਐਫ. ਅਨੁਸਾਰ ਹੋਰ ਜਮਾਤਾਂ ਦੀਆਂ ਪਾਠ ਪੁਸਤਕਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਹਾਲਾਂਕਿ, ਜਿਵੇਂ ਹੀ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੁੰਦਾ ਹੈ, ਤਬਦੀਲੀਆਂ ਦੀ ਲੜੀ ਹੁਣ ਉਨ੍ਹਾਂ ਕਿਤਾਬਾਂ ’ਚ ਆਵੇਗੀ ਜੋ ਅਜੇ ਮਾਰਕੀਟ ’ਚ ਆਉਣੀਆਂ ਬਾਕੀ ਹਨ।

Tags: ncert books

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement