
ਕੁਨਾਲ ਕਾਮਰਾ ਸਨਿਚਰਵਾਰ ਨੂੰ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਏ
ਮੁੰਬਈ : ਸ਼ਿਵ ਸੈਨਾ ਦੇ ਰਹੁਲ ਕਨਾਲ ਨੇ ਦਾਅਵਾ ਕੀਤਾ ਕਿ ‘ਬੁੱਕ ਮਾਈ ਸ਼ੋਅ’ ਨੇ ਕਾਮੇਡੀਅਨ ਕੁਨਾਲ ਕਾਮਰਾ ਨੂੰ ਕਲਾਕਾਰਾਂ ਦੀ ਸੂਚੀ ਤੋਂ ਹਟਾ ਦਿਤਾ ਹੈ। ਕਨਾਲ ਨੇ ਸ਼ਾਂਤੀ ਅਤੇ ਗਾਹਕ ਕਦਰਾਂ-ਕੀਮਤਾਂ ਪ੍ਰਤੀ ਕੰਪਨੀ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ, ਜਦਕਿ ‘ਬੁੱਕ ਮਾਈ ਸ਼ੋਅ’ ਨੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ।
ਦੂਜੇ ਪਾਸੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਕਥਿਤ ਤੌਰ ’ਤੇ ਗੱਦਾਰ ਟਿਪਣੀ ਕਰਨ ਦੇ ਦੋਸ਼ ’ਚ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਸਨਿਚਰਵਾਰ ਨੂੰ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਅਧਿਕਾਰੀ ਨੇ ਦਸਿਆ ਕਿ ਇਹ ਤੀਜੀ ਵਾਰ ਸੀ ਜਦੋਂ ਕਾਮਰਾ ਨੇ ਪੁਲਿਸ ਸੰਮਨ ਜਾਰੀ ਕੀਤੇ ਸਨ।
ਖਾਰ ਪੁਲਿਸ ਨੇ ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ’ਤੇ ਕਾਮਰਾ ’ਤੇ ਇਕ ਸ਼ੋਅ ਦੌਰਾਨ ਉਪ ਮੁੱਖ ਮੰਤਰੀ ਵਿਰੁਧ ਕਥਿਤ ਤੌਰ ’ਤੇ ਅਪਮਾਨਜਨਕ ਟਿਪਣੀਆਂ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਡੂਚੇਰੀ ’ਚ ਰਹਿਣ ਵਾਲੇ ਕਾਮਰਾ ਨੇ ਸ਼ਿਵ ਸੈਨਾ ’ਚ ਵੰਡ ਨੂੰ ਲੈ ਕੇ ਸ਼ਿੰਦੇ ’ਤੇ ਨਿਸ਼ਾਨਾ ਵਿੰਨ੍ਹਦਿਆਂ ਇਕ ਵੀਡੀਉ ਸ਼ੂਟ ਕੀਤਾ ਅਤੇ ਬਾਅਦ ’ਚ ਪਾਰਟੀ ਵਰਕਰਾਂ ਨੇ 23 ਮਾਰਚ ਦੀ ਰਾਤ ਨੂੰ ਸਟੂਡੀਓ ਅਤੇ ਹੋਟਲ ’ਚ ਭੰਨਤੋੜ ਕੀਤੀ। ਅਧਿਕਾਰੀ ਨੇ ਦਸਿਆ ਕਿ ਮੁੰਬਈ ਪੁਲਿਸ ਨੇ ਕਾਮਰਾ ਨੂੰ ਤੀਜੀ ਵਾਰ ਸੰਮਨ ਜਾਰੀ ਕਰਦਿਆਂ 5 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ।