
ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜ ਬੱਬਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਜਿੱਥੇ ...
ਲਖਨਊ : ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜ ਬੱਬਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਜਿੱਥੇ ਭਿਆਨਕ ਤੂਫ਼ਾਨ ਨਾਲ ਭਾਰੀ ਤਬਾਹੀ ਅਤੇ ਜਾਨ ਮਾਲ ਦਾ ਨੁਕਸਾਨ ਹੋਇਆ ਹੈ, ਉਥੇ ਸੂਬੇ ਦੇ ਮੁੱਖ ਮੰਤਰੀ ਕਰਨਾਟਕ ਵਿਚ ਚੋਣ ਪ੍ਰਚਾਰ ਕਰਨ ਵਿਚ ਮਸਤ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਅੰਸ਼ਕਾਲਿਕ ਨਿਯੁਕਤੀ 'ਤੇ ਹਨ। ਨਾਲ ਹੀ ਦੇਸ਼ ਦੇ ਸੱਭ ਤੋਂ ਗ਼ੈਰ ਜ਼ਿੰਮੇਵਾਰ ਮੁੱਖ ਮੰਤਰੀਆਂ ਵਿਚੋਂ ਇਕ ਹੈ।
raj babbar
ਰਾਜ ਬੱਬਰ ਨੇ ਕਿਹਾ ਕਿ ਸਰਕਾਰ ਦਾ ਮੁੱਖ ਕਰਤੱਵ ਆਫ਼ਤ ਵਿਚ ਲੋਕਾਂ ਦੀ ਮਦਦ ਕਰਨਾ ਹੁੰਦਾ ਹੈ, ਜਦਕਿ ਇੱਥੇ ਮੁੱਖ ਮੰਤਰੀ ਯੋਗੀ ਮਦਦ ਦੀ ਜਗ੍ਹਾ ਦੂਜੇ ਸੂਬੇ ਵਿਚ ਪਾਰਟੀ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ਦੀ ਜਨਤਾ ਕਿਵੇਂ ਵਿਸ਼ਵਾਸ ਕਰੇਗੀ ਕਿ ਯੋਗੀ ਦੇ ਕਹਿਣ ਨਾਲ ਕਰਨਾਟਕ ਵਿਚ ਸੁਸ਼ਾਸਨ ਮਿਲੇਗਾ?
raj babbar
ਕਰਨਾਟਕ ਦੀ ਜਨਤਾ ਮੁੱਖ ਮੰਤਰੀ ਯੋਗੀ ਨੂੰ ਸਵਾਲ ਕਰ ਰਹੀ ਹੈ ਕਿ ਉਸੇ ਉਤਰ ਪ੍ਰਦੇਸ਼ ਦੀ ਮਾਡਲ ਦੀ ਗੰਲ ਕਰਨ ਤੁਸੀਂ ਕਰਨਾਟਕ ਆਏ ਹੋ, ਜਿਥੇ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਨਹੀਂ, ਸਮੂਹਕ ਬਲਾਤਕਾਰ ਹੁੰਦਾ ਹੈ। ਜਿੱਥੋਂ ਦਾ ਕਿਸਾਨ ਖ਼ੁਦਕੁਸ਼ੀਆਂ ਲਈ ਜਾਣਿਆ ਜਾਂਦਾ ਹੈ। ਜਿਥੇ ਰੁਜ਼ਗਾਰ ਦੇ ਨਾਂਅ 'ਤੇ ਫਿ਼ਰੌਤੀ ਦਾ ਧੰਦਾ ਚਲਦਾ ਹੈ, ਜਿੱਥੇ ਬਾਹਰ ਗਏ ਵਿਅਕਤੀ ਦੇ ਘਰ ਮੁੜ ਦਾ ਭਰੋਸਾ ਨਹੀਂ ਹੁੰਦਾ।
raj babbar
ਰਾਜ ਬੱਬਰ ਨੇ ਸੂਬਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਹਨ੍ਹੇਰੀ ਤੂਫ਼ਾਨ ਕਾਰਨ ਮੌਤ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਵਾਰਾਂ ਨੂੰ 50-50 ਲੱਖ ਦਾ ਮੁਆਵਜ਼ਾ ਅਤੇ ਤੂਫ਼ਾਨ ਪੀੜਤ ਪਰਵਾਰਾਂ ਨੂੰ ਘੱਟ ਤੋਂ ਘੱਟ 30 ਲੱਖ ਦਾ ਮੁਆਵਜ਼ਾ ਦਿਤਾ ਜਾਵੇ ਤਾਕਿ ਉਹ ਦੁਬਾਰਾ ਅਪਣਾ ਜੀਵਨ ਗੁਜ਼ਰ ਸ਼ੁਰੂ ਕਰ ਸਕਣ।