
ਮਹਿਬੂਬਾ ਮੁਫਤੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਰਮਜਾਨ ਦੇ ਦੌਰਾਨ ਸੀਜਫਾਇਰ ਦਾ ਐਲਾਨ ਕੀਤਾ ਸੀ
ਨਵੀਂ ਦਿੱਲੀ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਤੋਂ ਰਮਜਾਨ ਦੇ ਦੌਰਾਨ ਸੁਰੱਖਿਆ ਬਲਾਂ ਦੁਆਰਾ ਚਲਾਏ ਜਾਣ ਵਾਲੇ ਸਰਚ ਆਪਰੇਸ਼ਨ ਬੰਦ ਰੱਖਣ ਦੀ ਅਪੀਲ ਕੀਤੀ ਨਾਲ ਹੀ ਅਤਿਵਾਦੀਆਂ ਵਲੋਂ ਵੀ ਇਸ ਪਵਿਤਰ ਮਹੀਨੇ ਵਿਚ ਕੋਈ ਹਮਲਾ ਨਾ ਕਰਨ ਦੀ ਗੱਲ ਕਹੀ ਪਰ ਇਸ ਅਪੀਲ ਦੇ ਕੁੱਝ ਹੀ ਘੰਟਿਆਂ ਤੋਂ ਬਾਅਦ ਅਤਿਵਾਦੀਆਂ ਨੇ ਭਾਜਪਾ ਦੇ ਨੇਤਾ ਗੁਲ ਮੁਹੰਮਦ ਮੀਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਗੋਲੀ ਮਾਰ ਦਿੱਤੀ। ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਹੈ ਦਰਅਸਲ ਕੇਂਦਰ ਸਰਕਾਰ ਨੇ ਪਿਛਲੇ ਸਾਲ ਰਮਜਾਨ ਦੇ ਦੌਰਾਨ ਸੀਜਫਾਇਰ ਦਾ ਐਲਾਨ ਕੀਤਾ ਸੀ।
Security Force
ਮਹਿਬੂਬਾ ਦੀ ਇੱਛਾ ਸੀ ਕਿ ਸਰਕਾਰ ਇਸ ਵਾਰ ਵੀ ਅਜਿਹੀ ਘੋਸ਼ਣਾ ਕਰੇ। ਸਾਬਕਾ ਮੁੱਖ ਮੰਤਰੀ ਨੇ ਕਿਹਾ, ਰਮਜਾਨ ਦਾ ਤਿਉਹਾਰ ਆਉਣ ਵਾਲਾ ਹੈ। ਲੋਕ ਦਿਨ ਅਤੇ ਰਾਤ ਵਿਚ ਦੁਆ ਕਰਨ ਲਈ ਮਸਜਿਦ ਜਾਂਦੇ ਹਨ। ਮੈਂ ਅਪੀਲ ਕਰਦੀ ਹਾਂ ਕਿ ਸਰਕਾਰ ਨੂੰ ਪਿਛਲੇ ਸਾਲ ਦੀ ਤਰ੍ਹਾਂ ਹੀ ਛਾਪੇਮਾਰੀ ਅਤੇ ਸਰਚ ਆਪਰੇਸ਼ਨ ਬੰਦ ਰੱਖਣਾ ਚਾਹੀਦਾ ਹੈ ਤਾਂ ਕਿ ਇਸ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇੱਕ ਮਹੀਨੇ ਲਈ ਰਾਹਤ ਮਿਲ ਸਕੇ। ਮੁਫਤੀ ਨੇ ਕਿਹਾ, ਮੈਂ ਅਤਿਵਾਦੀਆਂ ਨੂੰ ਅਪੀਲ ਕਰਦੀ ਹਾਂ ਕਿ ਰਮਜਾਨ ਦਾ ਮਹੀਨਾ ਇਬਾਦਤ ਅਤੇ ਅਰਦਾਸ ਦਾ ਹੈ।
Ramzan Festival
ਉਨ੍ਹਾਂ ਨੂੰ ਇਸ ਦੌਰਾਨ ਕੋਈ ਹਮਲਾ ਨਹੀਂ ਕਰਨਾ ਚਾਹੀਦਾ। ਪਿਛਲੇ ਸਾਲ ਕੇਂਦਰ ਸਰਕਾਰ ਨੇ ਪੀਡੀਪੀ - ਭਾਜਪਾ ਗਠ-ਜੋੜ ਦੀ ਰਾਜ ਸਰਕਾਰ ਦੀ ਮੰਗ ਉੱਤੇ ਰਮਜਾਨ ਦੇ ਦੌਰਾਨ ਸੀਜਫਾਇਰ ਦਾ ਐਲਾਨ ਕੀਤਾ ਸੀ। ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੇ ਖਿਲਾਫ਼ ਸਰਚ ਆਪਰੇਸ਼ਨ ਰੋਕ ਦਿੱਤੇ ਸਨ ਹਾਲਾਂਕਿ, ਸੁਰੱਖਿਆ ਬਲ ਜਵਾਬੀ ਕਾਰਵਾਈ ਲਈ ਆਜ਼ਾਦ ਸਨ।
Cease Fire
ਰਮਜਾਨ ਦੇ ਦੌਰਾਨ ਸੀਜਫਾਇਰ ਦੇ ਐਲਾਨ ਤੋਂ ਬਾਅਦ ਅਤਿਵਾਦੀ ਹਮਲਿਆਂ ਵਿਚ ਵਾਧਾ ਹੋਇਆ ਸੀ। 2017 ਦੇ ਰਮਜਾਨ ਦੀ ਤੁਲਣਾ ਵਿਚ 2018 ਵਿਚ 7 ਗੁਣਾ ਜ਼ਿਆਦਾ ਅਤਿਵਾਦੀ ਘਟਾਨਾਵਾਂ ਸਾਹਮਣੇ ਆਈਆਂ ਸਨ। ਪਿਛਲੇ ਸਾਲ ਰਮਜਾਨ ਦੇ ਦੌਰਾਨ ਹੋਏ 66 ਹਮਲਿਆਂ ਵਿਚ 17 ਜਵਾਨ ਸ਼ਹੀਦ ਹੋਏ ਸਨ। ਉਥੇ ਹੀ, ਜਵਾਬੀ ਕਾਰਵਾਈ ਵਿਚ 22 ਅਤਿਵਾਦੀ ਮਾਰੇ ਗਏ ਸਨ।