
ਮਹਿਬੂਬਾ ਮੁਫ਼ਤੀ ਨੇ ਰੀਟਵੀਟ ਕਰਦੇ ਹੋਏ ਲਿਖਿਆ ਕਿ ਜ਼ਰੂਰ, ਆਰਐਸਐਸ ਸੱਭ ਤੋਂ ਧਰਮ ਨਿਰਪੱਖ ਸੰਗਠਨ ਹੈ, ਜਿਵੇਂ ਕਿ ਮੈਂ ਇੰਗਲੈਂਡ ਦੀ ਮਹਾਰਾਣੀ ਹਾਂ ।
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਰਾਸ਼ਟਰੀ ਸਵੈ ਸੇਵੀ ਸੰਘ ਸਬੰਧੀ ਟਵੀਟ ਕਰ ਕੇ ਲਿਖਿਆ ਹੈ ਕਿ ਜੇਕਰ ਆਰਐਸਐਸ ਦੇਸ਼ ਦਾ ਸੈਕੂਲਰ ਸੰਗਠਨ ਹੈ ਤਾਂ ਮੈਂ ਇੰਗਲੈਂਡ ਦੀ ਮਹਾਰਾਣੀ ਹਾਂ ਅਤੇ ਇਸ ਟਵੀਟ ਨੂੰ ਚੰਦ ਤੋਂ ਕਰ ਰਹੀ ਹਾਂ। ਦੱਸ ਦਈਏ ਕਿ ਮੁਫ਼ਤੀ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
RSS
ਮਹਾਰਾਸ਼ਟਰ ਦੇ ਰਾਜਪਾਲ ਵਿਦਯਾਸਾਗਰ ਰਾਓ ਨੇ ਟਵੀਟ ਕਰ ਕੇ ਲਿਖਿਆ ਕਿ ਆਰਐਸਐਸ ਸੱਭ ਤੋਂ ਧਰਮਨਿਰਪੱਖ ਅਤੇ ਸਹਿਭਾਗੀ ਸੰਗਠਨਾਂ ਵਿਚੋਂ ਇਕ ਹੈ। ਜਿਸ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੇ ਇਸ ਟਵੀਟ ਦੀ ਖ਼ਬਰ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਜ਼ਰੂਰ, ਆਰਐਸਐਸ ਸੱਭ ਤੋਂ ਧਰਮ ਨਿਰਪੱਖ ਸੰਗਠਨ ਹੈ, ਜਿਵੇਂ ਕਿ ਮੈਂ ਇੰਗਲੈਂਡ ਦੀ ਮਹਾਰਾਣੀ ਹਾਂ ਅਤੇ ਚੰਦ ਤੋਂ ਇਸ ਸਬੰਧੀ ਟਵੀਟ ਕਰ ਰਹੀ ਹਾਂ।
Maharashtra Governor Ch. Vidyasagar Rao
ਦੱਸ ਦਈਏ ਕਿ ਮਹਿਬੂਬਾ ਨੇ ਇਸ ਤੋਂ ਪਹਿਲਾਂ ਵੀ ਭਾਜਪਾ 'ਤੇ ਤੰਜ਼ ਕੱਸਦੇ ਹੋਏ ਕਈ ਵਾਰ ਹੋਰਨਾਂ ਮੁੱਦਿਆਂ 'ਤੇ ਵੀ ਆਪਣੀ ਸਲਾਹ ਰੱਖੀ ਹੈ। ਕੁਝ ਦਿਨ ਪਹਿਲਾਂ ਕਸ਼ਮੀਰ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਦੀ ਸ਼ੁਰੂਆਤ ਕਸ਼ਮੀਰੀ ਭਾਸ਼ਾ ਵਿਚ ਕੀਤੀ ਸੀ। ਜਿਸ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੇ ਟਵੀਟ ਵਿਚ ਲਿਖਿਆ ਕਿ ਕਸ਼ਮੀਰੀ ਭਾਸ਼ਾ ਵਿਚ ਬੋਲਣਾ ਵਧੀਆ ਗੱਲ ਹੈ
PM Modi
ਪਰ ਇਹ ਭਾਸ਼ਣ ਕਿਸ ਨੇ ਲਿਖਿਆ? ਕਿਉਂਕਿ ਕਈ ਸ਼ਬਦ ਅਜਿਹੇ ਲਗ ਰਹੇ ਸਨ ਜਿਵੇਂ ਇਹਨਾਂ ਨੂੰ ਚੀਨੀ ਭਾਸ਼ਾ ਵਿਚ ਲਿਖਿਆ ਹੋਵੇ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਕੁਝ ਦਿਨ ਪਹਿਲਾਂ ਤੱਕ ਪੀਡੀਪੀ ਅਤੇ ਭਾਜਪਾ ਦੋਨੋਂ ਮਿਲ ਕੇ ਕੰਮ ਕਰ ਰਹੀਆਂ ਸਨ। ਪਰ ਭਾਜਪਾ ਦੇ ਗਠਜੋੜ ਛੱਡਣ ਦੇ ਐਲਾਨ ਤੋਂ ਬਾਅਦ ਸਰਕਾਰ ਡਿੱਗ ਗਈ। ਜਿਸ ਤੋਂ ਬਾਅਦ ਮਹਿਬੂਬਾ ਲਗਾਤਾਰ ਭਾਜਪਾ 'ਤੇ ਹਮਲਾ ਕਰ ਰਹੇ ਹਨ।