
ਭਾਰਤੀ ਮੂਲ ਦੀ ਸਰਿਤਾ ਕੌਮਾਤੀਰੇਡੀ ਨੇ ਅਮਰੀਕਾ ਵਿਚ ਭਾਰਤ ਦਾ ਮਾਣ ਵਧਾਇਆ ਹੈ।
ਵਾਸ਼ਿੰਗਟਨ: ਭਾਰਤੀ ਮੂਲ ਦੀ ਸਰਿਤਾ ਕੌਮਾਤੀਰੇਡੀ ਨੇ ਅਮਰੀਕਾ ਵਿਚ ਭਾਰਤ ਦਾ ਮਾਣ ਵਧਾਇਆ ਹੈ। ਉਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਨਿਊਯਾਰਕ ਦੀ ਸੰਘੀ ਅਦਾਲਤ ਵਿਚ ਜੱਜ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ ਹੈ।
Donald Trump
ਉਹ ਹੁਣ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਜੱਜ ਬਣੇਗੀ। ਆਓ ਜਾਣਦੇ ਹਾਂ ਸਰਿਤਾ ਕੌਣ ਹੈ ਅਤੇ ਉਸ ਨੂੰ ਇਹ ਮਹੱਤਵਪੂਰਣ ਅਹੁਦਾ ਕਿਉਂ ਮਿਲਿਆ ਹੈ। ਅਮਰੀਕਾ ਵਿਚ ਵਕੀਲ ਸਰਿਤਾ ਕੌਮਾਤੀਰੇਡੀ ਇਕ ਵਕੀਲ ਹੈ। ਉਹ ਕੋਲੰਬੀਆ ਲਾਅ ਸਕੂਲ ਵਿਚ ਕਾਨੂੰਨ ਪੜ੍ਹਾਉਂਦੀ ਹੈ।
Photo
ਉਸ ਦਾ ਨਾਮ ਵ੍ਹਾਈਟ ਹਾਊਸ ਵੱਲੋਂ ਯੂਐਸ ਸੈਨੇਟ ਨੂੰ ਭੇਜਿਆ ਗਿਆ ਹੈ। ਦੱਸ ਦਈਏ ਕਿ ਸਰਿਤਾ ਦਾ ਪਰਿਵਾਰ ਭਾਰਤੀ ਮੂਲ ਦਾ ਹੈ, ਪਰ ਸਰਿਤਾ ਦਾ ਜਨਮ ਅਮਰੀਕਾ ਵਿਚ ਹੋਇਆ ਸੀ ਤੇ ਉਹ ਉੱਥੇ ਹੀ ਵੱਡੀ ਹੋਈ ਹੈ। ਸਰਿਤਾ ਨੇ ਅਮਰੀਕਾ ਦੇ ਹਾਰਵਰਡ ਲਾਅ ਸਕੂਲ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।
Photo
ਉਹ ਕੋਲੰਬੀਆ ਸਰਕਟ ਜ਼ਿਲੇ ਦੀ ਅਪੀਲ ਕੋਰਟ ਦੇ ਤਤਕਾਲੀਨ ਜੱਜ ਬਰੇਟ ਕਾਵਨੋ ਦੀ ਲਾਅ ਕਲਰਕ ਵਜੋਂ ਸੇਵਾ ਨਿਭਾਅ ਚੁੱਕੀ ਹੈ। ਸਰਿਤਾ ਇਸ ਸਮੇਂ ਨਿਊਯਾਰਕ ਵਿਚ ਪੂਰਬੀ ਜ਼ਿਲ੍ਹਾ ਅਦਾਲਤ, ਯੂਨਾਈਟਿਡ ਸਟੇਟ ਅਟਾਰਨੀ ਦਫ਼ਤਰ ਵਿਚ ਜਨਰਲ ਅਪਰਾਧ ਦੀ ਡਿਪਟੀ ਚੀਫ਼ ਹੈ।
Photo
ਵਕਾਲਤ ਪੇਸ਼ੇ ਵਿਚ ਉਸ ਦੇ ਕੰਮ ਨੂੰ ਕਾਫੀ ਸ਼ਲਾਘਾ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ ਸਰਿਤਾ ਉਸੇ ਜ਼ਿਲ੍ਹੇ ਦੇ ਸਾਬਕਾ ਜਸਟਿਸ ਬ੍ਰੇਟ ਕਵਨੁਘ ਦੇ ਅਧੀਨ ਕੰਮ ਕਰ ਚੁੱਕੀ ਹੈ। ਜੂਨ 2018-ਜਨਵਰੀ 2019 ਤੱਕ ਸਰਿਤਾ ਅੰਤਰਰਾਸ਼ਟਰੀ ਨਾਰਕੋਟਿਕਸ ਅਤੇ ਮਨੀ ਲਾਂਡਰਿੰਗ ਦੀ ਡਿਪਟੀ ਚੀਫ਼ ਵੀ ਸੀ।