
ਬੇਨੇਟ ਨੇ ਐਤਵਾਰ ਨੂੰ ਇੰਸਟੀਚਿਊਟ ਫਾਰ ਬਾਇਓਲਾਜੀਕਲ..
ਨਵੀਂ ਦਿੱਲੀ: ਇਜ਼ਰਾਇਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰ ਲਈ ਹੈ ਅਤੇ ਇਹ ਜਲਦ ਹੀ ਸਾਰਿਆਂ ਨੂੰ ਉਪਲੱਬਧ ਹੋ ਜਾਵੇਗੀ। ਇਜ਼ਰਾਇਲ ਦੇ ਰੱਖਿਆ ਮੰਤਰੀ ਨਫ਼ਤਾਲੀ ਬੇਨੇਟ ਨੇ ਸੋਮਵਾਰ ਨੂੰ ਦਸਿਆ ਕਿ ਡਿਫੈਂਸ ਬਾਇਓਲਾਜੀਕਲ ਇੰਸਟੀਚਿਊਟ ਨੇ ਕੋਰੋਨਾ ਵਾਇਰਸ ਦਾ ਟੀਕਾ ਬਣਾ ਲਿਆ ਹੈ। ਬੇਨੇਟ ਮੁਤਾਬਕ ਇੰਸਟੀਚਿਊਟ ਨੇ ਕੋਰੋਨਾ ਵਾਇਰਸ ਦੇ ਐਂਟੀਬਾਡੀਜ਼ ਤਿਆਰ ਕਰ ਲਿਆ ਹੈ।
Vaccine
ਇਜ਼ਰਾਇਲ ਦਾ ਦਾਅਵਾ ਹੈ ਕਿ ਵੈਕਸੀਨ ਵਿਕਸਿਤ ਕਰ ਲਈ ਗਈ ਹੈ ਅਤੇ ਪੇਟੇਂਟ ਅਤੇ ਉਤਪਾਦਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਕ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਕੋਰੋਨਾ ਦਾ ਟੀਕਾ ਬਣਾਉਣ ਦਾ ਦਾਅਵਾ ਕਰਨ ਵਾਲੀ ਇਜ਼ਰਾਇਲ ਇੰਸਟੀਚਿਊਟ ਫਾਰ ਬਾਇਓਲਾਜੀਕਲ ਰਿਸਰਚ ਨਾਮ ਦੀ ਇਹ ਸੰਸਥਾ ਇਜ਼ਰਾਇਲ ਦੇ ਪੀਐਮ ਬੇਂਜ਼ਾਮਿਨ ਨੇਤਨਯਾਹੂ ਦੇ ਦਫ਼ਤਰ ਦੇ ਅੰਤਰਗਤ ਬੇਹੱਦ ਗੁਪਤ ਤਰੀਕੇ ਨਾਲ ਕੰਮ ਕਰਦੀ ਹੈ।
Vaccine
ਬੇਨੇਟ ਨੇ ਐਤਵਾਰ ਨੂੰ ਇੰਸਟੀਚਿਊਟ ਫਾਰ ਬਾਇਓਲਾਜੀਕਲ ਰਿਸਰਚ ਦਾ ਦੌਰਾ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਹੈ। ਰੱਖਿਆ ਮੰਤਰੀ ਮੁਤਾਬਕ ਇਹ ਐਂਟੀਬਾਡੀ ਮੋਨੋਕਲੋਨਲ ਤਰੀਕੇ ਨਾਲ ਕੋਰੋਨਾ ਵਾਇਰਸ ਤੇ ਹਮਲਾ ਕਰਦੀ ਹੈ ਅਤੇ ਪੀੜਤ ਲੋਕਾਂ ਦੇ ਸ਼ਰੀਰ ਦੇ ਅੰਦਰ ਹੀ ਕੋਰੋਨਾ ਵਾਇਰਸ ਦਾ ਖਾਤਮਾ ਕਰ ਦਿੰਦੀ ਹੈ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵੈਕਸੀਨ ਤਿਆਰ ਕੀਤੀ ਗਈ ਹੈ ਅਤੇ ਹੁਣ ਇਸ ਨੂੰ ਪੇਟੈਂਟ ਕਰਨ ਦੀ ਪ੍ਰਕਿਰਿਆ ਜਾਰੀ ਹੈ।
Vaccine
ਕੁਝ ਦਿਨਾਂ ਵਿਚ ਇਸ ਦੇ ਵਪਾਰਕ ਪੱਧਰ 'ਤੇ ਉਤਪਾਦਨ ਲਈ ਅੰਤਰਰਾਸ਼ਟਰੀ ਫਾਰਮਾਸਿਊਟੀਕਲ ਕੰਪਨੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਏਗੀ। ਬੇਨੇਟ ਨੇ ਕਿਹਾ ਉਹਨਾਂ ਨੂੰ ਇਸ ਵੱਡੀ ਸਫਲਤਾ ਲਈ ਸੰਸਥਾ ਦੇ ਸਟਾਫ 'ਤੇ ਮਾਣ ਹੈ। ਹਾਲਾਂਕਿ ਇਜ਼ਰਾਈਲ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਵੈਕਸੀਨ ਮਨੁੱਖਾਂ 'ਤੇ ਅਜ਼ਮਾਇਆ ਗਿਆ ਹੈ ਜਾਂ ਨਹੀਂ।
Vaccine
ਬੇਨੇਟ ਨੇ ਕਿਹਾ ਕਿ ਇਜ਼ਰਾਈਲ ਹੁਣ ਆਪਣੇ ਨਾਗਰਿਕਾਂ ਦੀ ਸਿਹਤ ਅਤੇ ਆਰਥਿਕਤਾ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਵਿਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਜ਼ਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਇੱਕ ਇਜ਼ਰਾਈਲ ਦੇ ਵਿਗਿਆਨੀ ਨੇ ਕੋਰੋਨਾ ਵਾਇਰਸ ਦੇ ਵਾਇਰਸਾਂ ਲਈ ਟੀਕੇ ਦੇ ਡਿਜ਼ਾਈਨ ਲਈ ਇੱਕ ਪੇਟੈਂਟ ਪ੍ਰਾਪਤ ਕੀਤਾ ਸੀ, ਜਿਸ ਤੋਂ ਬਾਅਦ ਵੈਕਸੀਨ ਦੀ ਚਰਚਾ ਸ਼ੁਰੂ ਹੋਈ।
Test Kits
ਤੇਲ ਅਵੀਵ ਯੂਨੀਵਰਸਿਟੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਇਹ ਪੇਟੈਂਟ ‘ਯੂਨਾਈਟਿਡ ਸਟੇਟ ਪੇਟੈਂਟ ਐਂਡ ਟ੍ਰੇਡਮਾਰਕ ਦਫਤਰ’ ਦੁਆਰਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਵੈਕਸੀਨ ਇਸ ਦੇ ਢਾਂਚੇ ਨੂੰ ਸਿੱਧੀ ਸੱਟ ਲੱਗਣ ਨਾਲ ਕੋਰੋਨਾ ਵਾਇਰਸ (ਕੋਵਿਡ 19) ਨੂੰ ਬੇਅਸਰ ਕਰਨ ਦੇ ਸਮਰੱਥ ਹੈ।
ਟੀਕਾ ਯੂਨੀਵਰਸਿਟੀ ਦੇ ਜਾਰਜ ਐਸ ਵਾਈਜ਼ ਫੈਕਲਟੀ ਆਫ਼ ਲਾਈਫ ਸਾਇੰਸਜ਼ ਦੁਆਰਾ ਤਿਆਰ ਕੀਤਾ ਗਿਆ ਸੀ, ਸਕੂਲ ਆਫ ਅਣੂ ਸੈੱਲ ਜੀਵ ਵਿਗਿਆਨ ਅਤੇ ਬਾਇਓਟੈਕਨਾਲੌਜੀ ਦੇ ਪ੍ਰੋਫੈਸਰ ਜੋਨਾਥਨ ਗਰਸ਼ੋਨੀ। ਬਿਆਨ ਵਿਚ ਕਿਹਾ ਗਿਆ ਹੈ ਕਿ ਡਰੱਗ ਨੂੰ ਵਿਕਸਤ ਕਰਨ ਵਿਚ ਕਈ ਮਹੀਨੇ ਲੱਗ ਸਕਦੇ ਹਨ। ਇਸ ਤੋਂ ਬਾਅਦ ਇਸ ਦੇ ਕਲੀਨਿਕਲ ਅਜ਼ਮਾਇਸ਼ ਦਾ ਪੜਾਅ ਸ਼ੁਰੂ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।