
ਐਮ.ਜੀ. ਮੋਟਰ ਇੰਡੀਆ ਦੇਸ਼ ਵਿਚ ਪੁਲਿਸ ਦੇ 4 ਹਜ਼ਾਰ ਵਾਹਨਾਂ ਨੂੰ ਕੀਟਾਣੂਮੁਕਤ ਕਰੇਗੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦਸਿਆ
ਨਵੀਂ ਦਿੱਲੀ, 4 ਮਈ : ਐਮ.ਜੀ. ਮੋਟਰ ਇੰਡੀਆ ਦੇਸ਼ ਵਿਚ ਪੁਲਿਸ ਦੇ 4 ਹਜ਼ਾਰ ਵਾਹਨਾਂ ਨੂੰ ਕੀਟਾਣੂਮੁਕਤ ਕਰੇਗੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਪੁਲਿਸ ਦੀਆਂ ਗੱਡੀਆਂ ਨੂੰ ਪੂਰੀ ਤਰ੍ਹਾਂ ਸੈਨੇਟਾਇਜ਼ ਕਰੇਗੀ। ਇਸ ਵਿਚ ਗੱਡੀਆਂ ਦੀ ਧੁਆਈ, ਕਾਰ ਦੇ ਕੈਬਿਨ ਨੂੰ ਸਾਫ਼ ਕਰਨਾ ਆਦਿ ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ ਇਸ ਪਹਿਲਾ ਦੇ ਤਹਿਤ ਉਹ ਦੇਸ਼ ਵਿਚ ਕਰੀਬ 4 ਹਜ਼ਾਰ ਪੁਲਿਸ ਦੀਆਂ ਗੱਡੀਆਂ ਨੂੰ ਅਪਣੇ ਸਰਵਿਸ ਸਟੇਸ਼ਨਾਂ ’ਤੇ ਸੈਨੇਟਾਇਜ਼ ਕਰੇਗੀ। ਚਾਰ ਮਈ ਤੋਂ ਸ਼ੁਰੂ ਹੋਦ ਵਾਲਾ ਇਹ ਅਭਿਆਨ ਬਿਲਕੁਲ ਮੁਫ਼ਤ ਹੋਵੇਗਾ। ਕੰਪਨੀ ਦੇ ਭਾਰਤੀ ਕਾਰਜਾਂ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਚਾਬਾ ਨੇ ਕਿਹਾ ਕਿ ਕੰਪਨੀ ਇਸ ਮੁਸ਼ਕਲ ਸਮੇਂ ਵਿਚ ਪੁਲਿਸ ਵਾਲਿਆਂ ਦੁਆਰਾ ਉਠਾਏ ਜਾ ਰਹੇ ਜੋਖ਼ਮ ਨੂੰ ਸਮਝਦੀ ਹੈ। (ਪੀਟੀਆਈ)