
ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ-ਦਿਨ ਵੱਧ ਰਿਹਾ ਹੈ ਅਤੇ ਰੋਜ਼ਾਨਾ ਲੱਖਾਂ ਦੀਆਂ ਗਿਣਤੀ ਵਿਚ ਰਿਕਾਰਡ ਕੇਸ ਦਰਜ ਹੋ ਰਹੇ ਹਨ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ-ਦਿਨ ਵੱਧ ਰਿਹਾ ਹੈ ਅਤੇ ਰੋਜ਼ਾਨਾ ਲੱਖਾਂ ਦੀਆਂ ਗਿਣਤੀ ਵਿਚ ਰਿਕਾਰਡ ਕੇਸ ਦਰਜ ਹੋ ਰਹੇ ਹਨ ਅਤੇ ਦੇਸ਼ ਵਿਚ ਆਕਸੀਜਨ ਦੀ ਕਮੀ ਹੋਣ ਕਰਕੇ ਲੋਕ ਆਪਣੀ ਜਾਨਾਂ ਗਵਾ ਰਹੇ ਹਨ। ਲੋਕ ਵਾਧੂ ਪੈਸਾ ਲਗਾ ਕੇ ਆਕਸੀਜਨ ਅਤੇ ਦਵਾਈਆਂ ਲੈ ਰਹੇ ਹਨ ਤਾਂ ਜੋ ਉਹ ਆਪਣਿਆਂ ਦੀ ਜਾਨ ਬਚਾ ਸੱਕਣ।
Oxygen Cylinders
ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਆਕਸੀਜਨ ਸਿਲੰਡਰ ਦੇ ਨਾਂਅ ਤੋਂ ਹੋ ਰਹੇ ਫਰਾਡ ਨੂੰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਆਕਸੀਜਨ ਸਿਲੰਡਰ ਦੇ ਪੈਸੇ ਤਾਂ ਦੇ ਦਿੰਦਾ ਹੈ ਪਰ ਉਸਨੂੰ ਆਕਸੀਜਨ ਦੀ ਡਿਲੀਵਰੀ ਨਹੀਂ ਮਿਲਦੀ। ਜਦੋਂ ਉਹ ਫੋਨ ਕਰਕੇ ਇਸ ਮਾਮਲੇ ਨੂੰ ਦੱਸਦਾ ਹੈ ਤਾਂ ਆਕਸੀਜਨ ਸਿਲੰਡਰ ਦੇ ਪੈਸੇ ਲੈਣ ਵਾਲਾ ਵਿਅਕਤੀ ਉਸਦਾ ਫੋਨ ਕੱਟ ਦਿੰਦੇ ਹਨ।
Oxygen Cylinders
ਇਸ ਵੀਡੀਓ ਵਿਚ ਵਿਅਕਤੀ ਆਕਸੀਜਨ ਸਿਲੰਡਰ ਲੈਣ ਲਈ ਕਾਲ ਕਰਦਾ ਹੈ ਅਤੇ ਦੱਸਦਾ ਹੈ ਕਿ ਉਸਨੇ ਆਕਸੀਜਨ ਸਿਲੰਡਰ ਦੇ ਪੈਸੇ ਪਹਿਲਾਂ ਦਿੱਤੇ ਸਨ ਪਰ ਉਸਨੂੰ ਆਕਸੀਜਨ ਸਿਲੰਡਰ ਦੀ ਡਿਲੀਵਰੀ ਨਹੀਂ ਹੋਈ। ਇਹ ਗੱਲ ਸੁਣਨ ਤੋਂ ਬਾਅਦ ਫਰਾਡ ਉਸ ਵਿਅਕਤੀ ਨੂੰ ਟਾਲਣ ਲੱਗ ਜਾਂਦਾ ਹੈ ਅਤੇ ਉਸਦਾ ਫੋਨ ਕੱਟ ਦਿੰਦਾ ਹੈ। ਇਸਦੇ ਨਾਲ ਇਹ ਸਾਬਿਤ ਹੋ ਜਾਂਦਾ ਹੈ ਕਿ ਉਸਦੇ ਨਾਲ ਇੱਕ ਫਰਾਡ ਹੋਇਆ ਹੈ।
Oxygen Cylinders
ਇਸ ਮਹਾਂਮਾਰੀ ਵਿਚ ਜਿਥੇ ਲੋਕ ਮਰ ਰਹੇ ਹਨ ਓਥੇ ਹੀ ਕਈ ਲੋਕ ਇਸਦਾ ਫਾਇਦਾ ਚੁੱਕ ਰਹੇ ਹਨ ਅਤੇ ਪੈਸਾ ਕਮਾਉਣ ਵਿਚ ਲੱਗੇ ਹੋਏ ਹਨ ਉਹ ਭਾਵੇਂ ਦਵਾਈਆਂ ਜਾਂ ਆਕਸੀਜਨ ਸਿਲੰਡਰ ਬਲੈਕ ਕਰਕੇ ਹੋਵੇ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਉਨ੍ਹਾਂ ਨਾਲ ਫਰਾਡ ਕਰਕੇ।
ਰੋਜ਼ਾਨਾ ਸਪੋਕਸਮੈਨ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਅਜਿਹੇ ਫਰਾਡ ਲੋਕਾਂ ਤੋਂ ਬਚੋ ਅਤੇ ਸਖਤੀ ਨਾਲ ਕੋਰੋਨਾ ਨੂੰ ਲੈ ਕੇ ਜਾਰੀ ਗਾਈਡਲਾਈਨਜ਼ ਦੀ ਪਾਲਣਾ ਕਰੋ। ਅਸੀਂ ਸਾਰਿਆਂ ਨੇ ਮਿਲਕੇ ਇਸ ਮਹਾਂਮਾਰੀ ਨੂੰ ਹਰਾਉਣਾ ਹੈ। ਘਰ ਵਿਚ ਰਹੋ ਅਤੇ ਸੁਰੱਖਿਅਤ ਰਹੋ।