
ਰਾਹੁਲ ਗਾਂਧੀ ਨੇ ਕੀਤਾ ਟਵੀਟ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਪੈਦਾ ਹੋਏ ਹਾਲਾਤਾਂ ਨੂੰ ਲੈ ਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਘੇਰਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਬਿਲਕੁਲ ਫੇਲ੍ਹ ਹੋ ਚੁੱਕੀ ਹੈ।
PM Modi and Rahul Gandhi
ਰਾਹੁਲ ਗਾਂਧੀ ਨੇ ਲ਼ਿਖਿਆ, ‘ਨਾ ਵੈਕਸੀਨ ਨਾ ਰੁਜ਼ਗਾਰ, ਜਨਤਾ ਝੱਲੇ ਕੋਰੋਨਾ ਦੀ ਮਾਰ, ਬਿਲਕੁਲ ਫੇਲ੍ਹ ਮੋਦੀ ਸਰਕਾਰ!’ ਕਾਂਗਰਸ ਆਗੂ ਨੇ ਅਪਣੇ ਟਵੀਟ ਨਾਲ ਇਕ ਖ਼ਬਰ ਦੀ ਫੋਟੋ ਵੀ ਸ਼ੇਅਰ ਕੀਤੀ। ਖ਼ਬਰ ਅਨੁਸਾਰ ਸੀਐਮਆਈਈ ਦੇ ਅੰਕੜਿਆਂ ਮੁਤਾਬਕ ਅਪ੍ਰੈਲ ਵਿਚ 75 ਲੱਖ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਅਤੇ ਬੇਰੁਜ਼ਗਾਰੀ ਦਰ 4 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ।
Coronavirus
ਖ਼ਬਰ ਮੁਤਾਬਕ ਇਹ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਲੱਗੀਆਂ ਸਖ਼ਤ ਪਾਬੰਧੀਆਂ ਦਾ ਅਸਰ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ’ਤੇ ਹਮਲਾ ਬੋਲ ਰਹੇ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਰੋਕਣ ਲਈ ਲਾਕਡਾਊਨ ਹੀ ਸਿਰਫ਼ ਇਕ ਵਿਕਲਪ ਹੈ।
Lockdown
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਸਰਕਾਰ ਸਮਝ ਨਹੀਂ ਰਹੀ ਹੈ। ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਦਾ ਇਕਲੌਤਾ ਉਪਾਅ ਹੁਣ ਸੰਪੂਰਨ ਲਾਕਡਾਊਨ ਹੀ ਹੈ। ਇਸ ਦੌਰਾਨ ਸਮਾਜ ਦੇ ਕਮਜ਼ੋਰ ਤਬਕੇ ਲਈ ਨਿਆ (NAYA) ਦੀ ਸੁਰੱਖਿਆ ਦਿੱਤੀ ਜਾਵੇ। ਭਾਰਤ ਸਰਕਾਰ ਦੀ ਨਾਕਾਮਯਾਬੀ ਕਈ ਬੇਕਸੂਰ ਲੋਕਾਂ ਦੀ ਜਾਨ ਲੈ ਰਹੀ ਹੈ’।