
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਕਾਰਵਾਈ
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਤਿੰਦਰ ਗੋਗੀ ਗੈਂਗ ਦੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 12 ਪਿਸਤੌਲ ਅਤੇ 30 ਕਾਰਤੂਸ ਬਰਾਮਦ ਹੋਏ ਹਨ। ਸਪੈਸ਼ਲ ਸੈੱਲ ਦੇ ਡੀ.ਸੀ.ਪੀ. ਰਾਜੀਵ ਰੰਜਨ ਅਨੁਸਾਰ ਪਿਛਲੇ ਮਹੀਨੇ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਬਦਨਾਮ ਜਤਿੰਦਰ ਗੋਗੀ ਗਰੋਹ ਦੇ ਅਪਰਾਧੀ ਮੱਧ ਪ੍ਰਦੇਸ਼ ਅਤੇ ਬਿਹਾਰ ਤੋਂ ਨਾਜਾਇਜ਼ ਹਥਿਆਰਾਂ ਦੀ ਖਰੀਦ ਕਰਕੇ ਜ਼ਮੀਨਾਂ ਹੜੱਪਣ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ: ਬਰਨਾਲਾ: ਚਿੱਟੇ ਨੇ ਉਜਾੜਿਆ ਇਕ ਹੋਰ ਸੁਹਾਗ, ਨੌਜਵਾਨ ਦੀ ਮੌਤ, ਰੌਂਦੀ ਰਹਿ ਗਈ ਪਤਨੀ
27 ਅਪ੍ਰੈਲ ਨੂੰ ਵਿਸ਼ੇਸ਼ ਸੂਚਨਾ ਮਿਲੀ ਸੀ ਕਿ ਜਤਿੰਦਰ ਉਰਫ਼ ਗੋਗੀ ਗਰੋਹ ਦੇ ਦੋ ਮੈਂਬਰਾਂ ਨੇ ਹਾਲ ਹੀ ਵਿਚ ਮੱਧ ਪ੍ਰਦੇਸ਼ ਦੇ ਕੁਝ ਸਪਲਾਇਰਾਂ ਤੋਂ ਨਾਜਾਇਜ਼ ਹਥਿਆਰ ਖਰੀਦੇ ਹਨ ਅਤੇ ਉਹ ਗਾਂਧੀ ਵਿਹਾਰ, ਤਿਮਾਰਪੁਰ, ਦਿੱਲੀ ਆਉਣਗੇ। ਪੁਲਿਸ ਨੇ ਜਾਲ ਵਿਛਾ ਕੇ ਅਭਿਸ਼ੇਕ ਅਤੇ ਨਵੀਨ ਨਾਮਕ ਮੁਲਜ਼ਮਾਂ ਨੂੰ 12 ਪਿਸਤੌਲਾਂ ਅਤੇ 30 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਸਿਵਲ ਹਸਪਤਾਲ ਵਿਖੇ ਤਾਇਨਾਤ ਨਿੱਜੀ ਸਹਾਇਕ ਰੱਖਾ ਸਿੰਘ 3500 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਮੁਲਜ਼ਮਾਂ ਨੇ ਪੁਛਗਿਛ ਦੌਰਾਨ ਦਸਿਆ ਕਿ ਉਹ ਗੋਗੀ ਗੈਂਗ ਨਾਲ ਜੁੜੇ ਹੋਏ ਹਨ। ਉਹ ਫਿਰੌਤੀ ਅਤੇ ਕੰਟਰੈਕਟ ਕਿਲਿੰਗ ਕਰਕੇ ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਵਿਚ ਅਪਣੇ ਗੈਂਗ ਨੂੰ ਵਧਾ ਰਹੇ ਹਨ ਅਤੇ ਇਸ ਦੇ ਲਈ ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਅਪਣੇ ਗੈਂਗ ਲਈ ਬੁਰਹਾਨਪੁਰ (ਮੱਧ ਪ੍ਰਦੇਸ਼) ਅਤੇ ਮੁੰਗੇਰ (ਬਿਹਾਰ) ਦੇ ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਵਾਲਿਆਂ ਤੋਂ ਹਥਿਆਰ ਖਰੀਦ ਰਹੇ ਸਨ।
ਇਹ ਵੀ ਪੜ੍ਹੋ: ਨਰਸਿੰਗ ਦੀ 2 ਸਾਲ ਦੀ ਪੜ੍ਹਾਈ ਤੋਂ ਬਾਅਦ ਪਾਉ 3 ਸਾਲ ਦਾ Work Permit, ਅੱਜ ਹੀ ਕਰੋ ਅਪਲਾਈ
ਪੁਲਿਸ ਅਨੁਸਾਰ 2022 ਵਿਚ ਇਨ੍ਹਾਂ ਵਿਅਕਤੀਆਂ ਨੇ ਅਪਣੇ ਸਾਥੀਆਂ ਸ਼ਿਵਮ, ਮਨਜੀਤ ਅਤੇ ਹੋਰਾਂ ਨਾਲ ਮਿਲ ਕੇ ਗੈਂਗਸਟਰ ਕਰਮਬੀਰ ਉਰਫ਼ ਕਾਜੂ ਨੂੰ ਦਿੱਲੀ ਦੇ ਬੀ.ਐਸ.ਏ. ਹਸਪਤਾਲ ਰੋਹਿਣੀ ਤੋਂ ਦਿੱਲੀ ਪੁਲਿਸ ਦੀ ਹਿਰਾਸਤ ਵਿਚੋਂ ਭਜਾਉਣ ਦੀ ਯੋਜਨਾ ਬਣਾਈ ਸੀ। ਯੋਜਨਾ ਅਨੁਸਾਰ ਉਹ ਸਾਰੇ ਹਥਿਆਰਾਂ ਅਤੇ ਮਿਰਚ ਪਾਊਡਰ ਨਾਲ ਲੈਸ ਹੋ ਕੇ ਹਸਪਤਾਲ ਪਹੁੰਚੇ। ਉਸ ਦਿਨ ਕਰਮਬੀਰ ਉਰਫ਼ ਕਾਜੂ ਨੂੰ ਪੁਲਿਸ ਤਿਹਾੜ ਜੇਲ ਤੋਂ ਵੈਨ ਵਿਚ ਸੀਟੀ ਸਕੈਨ, ਐਕਸਰੇ ਲਈ ਲੈ ਕੇ ਆਈ ਸੀ ਪਰ ਮਸ਼ੀਨ ਵਿਚ ਤਕਨੀਕੀ ਖ਼ਰਾਬੀ ਕਾਰਨ ਇਹ ਟੈਸਟ ਨਹੀਂ ਹੋ ਸਕੇ ਅਤੇ ਮੁਲਜ਼ਮ ਕਰਮਬੀਰ ਨੂੰ ਬਾਹਰ ਨਹੀਂ ਕਢਿਆ ਗਿਆ। ਇਸ ਕਾਰਨ ਉਨ੍ਹਾਂ ਦੀ ਯੋਜਨਾ ਫੇਲ੍ਹ ਹੋ ਗਈ। ਦੋਵੇਂ ਮੁਲਜ਼ਮ ਸੋਨੀਪਤ ਦੇ ਰਹਿਣ ਵਾਲੇ ਹਨ।