Uttar Pradesh News : ਉੱਤਰ ਪ੍ਰਦੇਸ਼ ਵਿਚ NEET UG ਪ੍ਰੀਖਿਆ ਵਿਚ ਹੇਰਾਫੇਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼
Published : May 5, 2025, 11:50 am IST
Updated : May 5, 2025, 11:50 am IST
SHARE ARTICLE
Picture of the arrested accused.
Picture of the arrested accused.

Uttar Pradesh News : ਸਪੈਸ਼ਲ ਟਾਸਕ ਫ਼ੋਰਸ ਨੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ 

Gang involved in rigging NEET UG exam exposed in Uttar Pradesh Latest News in Punjabi  : ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਸਪੈਸ਼ਲ ਟਾਸਕ ਫ਼ੋਰਸ (STF) ਨੇ ਇਕ ਵੱਡੀ ਕਾਰਵਾਈ ਵਿਚ NEET UG ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਹੇਰਾਫੇਰੀ ਕਰਨ ਦੇ ਦੋਸ਼ੀ ਇਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਨੋਇਡਾ ਤੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਵਿਕਰਮ ਕੁਮਾਰ ਸ਼ਾਹ, ਧਰਮਪਾਲ ਸਿੰਘ ਅਤੇ ਅਨਿਕੇਤ ਕੁਮਾਰ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀਆਂ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਫੇਜ਼-1 ਪੁਲਿਸ ਸਟੇਸ਼ਨ ਦੀ ਸੀਮਾ ਅਧੀਨ ਸੈਕਟਰ 3 ਵਿਚ ਹੋਈਆਂ।

ਦੋਸ਼ੀਆਂ ਵਿਰੁਧ ਹੁਣ ਗੌਤਮ ਬੁੱਧ ਨਗਰ ਦੇ ਫੇਜ਼-1 ਪੁਲਿਸ ਸਟੇਸ਼ਨ ਵਿਚ ਐਫ਼ਆਈਆਰ ਨੰਬਰ 182/2025 ਵਿਚ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 318, 319, 336, 337, 338, 340 ਅਤੇ 61(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਥਾਨਕ ਪੁਲਿਸ ਨੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਐਸਟੀਐਫ਼ ਨੇ ਮੁਲਜ਼ਮਾਂ ਤੋਂ ਕਈ ਮਹੱਤਵਪੂਰਨ ਸਬੂਤ ਜ਼ਬਤ ਕੀਤੇ ਹਨ, ਜਿਨ੍ਹਾਂ ਵਿਚ ਛੇ ਕਾਲਿੰਗ ਮੋਬਾਈਲ ਫ਼ੋਨ, ਚਾਰ ਨਿੱਜੀ ਫ਼ੋਨ, ਦੋ ਇਨਕ੍ਰਿਪਟਡ ਆਧਾਰ ਕਾਰਡ, ਇਕ ਉਮੀਦਵਾਰ ਡੇਟਾ ਸ਼ੀਟ, ਇਕ ਪੈਨ ਕਾਰਡ, ਇਕ ਕ੍ਰੈਡਿਟ ਕਾਰਡ, ਇਕ ਵੋਟਰ ਆਈਡੀ, ਇਕ ਪਾਸਪੋਰਟ, ਇਕ ਚੈੱਕ ਬੁੱਕ, ਇਕ ਐਪਲ ਮੈਕਬੁੱਕ ਅਤੇ ਇਕ ਟੋਇਟਾ ਫ਼ਾਰਚੂਨਰ ਸ਼ਾਮਲ ਹਨ। 3 ਮਈ ਨੂੰ ਮਿਲੀ ਖ਼ਾਸ ਖੁਫ਼ੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ, ਐਸਟੀਐਫ਼ ਨੋਇਡਾ ਯੂਨਿਟ ਨੇ, ਐਡੀਸ਼ਨਲ ਐਸਪੀ ਰਾਜ ਕੁਮਾਰ ਮਿਸ਼ਰਾ ਅਤੇ ਡਿਪਟੀ ਐਸਪੀ ਨਵੇਂਦੂ ਕੁਮਾਰ ਦੀ ਨਿਗਰਾਨੀ ਹੇਠ, ਸੈਕਟਰ-3 ਵਿਚ ਸਥਿਤ ਗਰੋਹ ਦੇ ਦਫ਼ਤਰ 'ਤੇ ਛਾਪਾ ਮਾਰਿਆ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement