
ਬਾਲੀਵੁਡ ਅਦਾਕਾਰ ਅਰਮਾਨ ਕੋਹਲੀ 'ਤੇ ਆਪਣੀ ਗਰਲਫ੍ਰੈਂਡ ਨਾਲ ਬੁਰੀ ਤਰ੍ਹਾਂ ਮਾਰ ਕੁੱਟ ਕਰਨ ਦਾ ਇਲਜ਼ਾਮ ਲਗਿਆ ਹੈ।
ਮੁੰਬਈ : ਬਾਲੀਵੁਡ ਅਦਾਕਾਰ ਅਰਮਾਨ ਕੋਹਲੀ 'ਤੇ ਆਪਣੀ ਗਰਲਫ੍ਰੈਂਡ ਨਾਲ ਬੁਰੀ ਤਰ੍ਹਾਂ ਮਾਰ ਕੁੱਟ ਕਰਨ ਦਾ ਇਲਜ਼ਾਮ ਲਗਿਆ ਹੈ। ਅਰਮਾਨ ਨੇ ਆਪਣੀ ਗਰਲਫ੍ਰੈਂਡ ਨੂੰ ਇੰਨੀ ਬੁਰੀ ਤਰ੍ਹਾਂ ਕੁਟਿਆ ਕਿ ਉਸ ਨੂੰ ਗੰਭੀਰ ਹਲਾਤ ਵਿਚ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਬਿਗਬਾਸ ਵਿਚ ਵੀ ਲੋਕਾਂ ਨੇ ਅਰਮਾਨ ਕੋਹਲੀ ਦੇ ਗੁੱਸੇ ਨੂੰ ਵੇਖਿਆ ਸੀ। ਅਰਮਾਨ ਕੋਹਲੀ ਖ਼ਿਲਾਫ਼ ਮੁੰਬਈ ਦੇ ਸਾਂਤਾਕਰੂਜ ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਹੈ ।
Case Against Actor Armaan Kohli For Assaulting Live-In Partner
ਸਾਂਤਾਕਰੂਜ ਪੁਲਿਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ, ਅਰਮਾਨ ਨੇ ਆਪਣੀ ਗਰਲਫ੍ਰੈਂਡ ਨੀਰੂ ਰੰਧਾਵਾ ਨਾਲ ਬੁਰੀ ਤਰਾਂ ਮਾਰ ਕੁੱਟ ਕੀਤੀ ਹੈ । ਇਸ ਤੋਂ ਪਹਿਲਾਂ ਅਰਮਾਨ ਦੀ ਗਰਲਫ੍ਰੈਂਡ ਰਹੀ ਮੁਨਮੁਨ ਦੱਤਾ ਨੇ ਵੀ ਅਰਮਾਨ ਕੋਹਲੀ 'ਤੇ ਮਾਰ ਕੁੱਟ ਦਾ ਇਲਜ਼ਾਮ ਲਗਾਇਆ ਸੀ। ਉਥੇ ਹੀ ਬਿਗਬਾਸ ਵਿਚ ਆਉਣ ਤੋਂ ਬਾਅਦ ਅਰਮਾਨ ਦੀ ਨਜ਼ਦੀਕੀ ਕਾਜੋਲ ਦੀ ਭੈਣ ਤਨਿਸ਼ਾ ਮੁਖਰਜੀ ਨਾਲ ਵਧੀ, ਪਰ ਬਾਹਰ ਆਉਣ ਤੋਂ ਬਾਅਦ ਦੋਵਾਂ ਦਾ ਬਰੇਕਅੱਪ ਹੋ ਗਿਆ।
Neeru Randhawa
ਅਰਮਾਨ ਕੋਹਲੀ ਬਿਗ ਬਾਸ ਦੇ ਘਰ ਵਿਚ ਵੀ ਅਪਣਾ ਆਪਾ ਗਵਾ ਚੁੱਕੇ ਸੀ। ਉਨ੍ਹਾਂ ਨੇ ਕੰਟੇਸਟੇਂਟਸ ਨੂੰ ਗਾਲਾਂ ਵੀ ਦਿਤੀਆਂ ਸੀ ਅਤੇ ਹਥੋਪਾਈ ਵੀ ਕੀਤੀ ਸੀ। ਸੋਫਿਆ ਹਯਾਤ ਦੀ ਸ਼ਿਕਾਇਤ ਉਤੇ ਅਰਮਾਨ ਨੂੰ ਸ਼ੋਅ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਰ ਉਹ ਜ਼ਮਾਨਤ ਲੈ ਕੇ ਵਾਪਸ ਬਿਗ ਬਾਸ ਦੇ ਘਰ ਪੁੱਜੇ ਸਨ ।ਸਾਂਤਾਕਰੂਜ ਪੁਲਿਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ, ਅਰਮਾਨ ਨੇ ਆਪਣੀ ਗਰਲਫ੍ਰੈਂਡ ਨੀਰੂ ਰੰਧਾਵਾ ਦੇ ਨਾਲ ਬੁਰੀ ਤਰਾਂ ਮਾਰ ਕੁੱਟ ਕੀਤੀ ਹੈ।
Case Against Actor Armaan Kohli For Assaulting Live-In Partner
ਪੁਲਿਸ ਨੂੰ ਦਿਤੇ ਬਿਆਨਾਂ ਵਿਚ ਨੀਰੂ ਨੇ ਦਸਿਆ ਹੈ ਕਿ ਉਹ ਪਿਛਲੇ ਤਿੰਨ ਸਾਲ ਤੋਂ ਅਰਮਾਨ ਨਾਲ ਰਿਲੇਸ਼ਨ ਵਿਚ ਹੈ। ਨੀਰੂ ਰੰਘਾਵਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਅਰਮਾਨ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਪਾਏ ਜਾਣ 'ਤੇ ਅਰਮਾਨ ਨੂੰ 7 ਸਾਲ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।