ਸੁਨੰਦਾ ਪੁਸ਼ਕਰ ਹੱਤਿਆ ਕਾਂਡ : ਸ਼ਸ਼ੀ ਥਰੂਰ 'ਤੇ ਚੱਲੇਗਾ ਮੁਕੱਦਮਾ, 7 ਜੁਲਾਈ ਨੂੰ ਹੋਵੇਗੀ ਅਦਾਲਤ 'ਚ
Published : Jun 5, 2018, 4:17 pm IST
Updated : Jun 5, 2018, 4:17 pm IST
SHARE ARTICLE
sunanda pushkar death case
sunanda pushkar death case

ਸੁਨੰਦਾ ਪੁ਼ਸ਼ਕਰ ਹੱਤਿਆ ਕਾਂਡ ਮਾਮਲੇ ਵਿਚ ਦਿੱਲੀ ਦੀ ਅਦਾਲਤ ਨੇ ਪੁਲਿਸ ਦੀ ਚਾਰਜਸ਼ੀਟ 'ਤੇ ਗੰਭੀਰਤਾ ਦਿਖਾਈ ਹੈ...

ਸੁਨੰਦਾ ਪੁ਼ਸ਼ਕਰ ਹੱਤਿਆ ਕਾਂਡ ਮਾਮਲੇ ਵਿਚ ਦਿੱਲੀ ਦੀ ਅਦਾਲਤ ਨੇ ਪੁਲਿਸ ਦੀ ਚਾਰਜਸ਼ੀਟ 'ਤੇ ਗੰਭੀਰਤਾ ਦਿਖਾਈ ਹੈ। ਹੁਣ ਸ਼ਸ਼ੀ ਥਰੂਰ ਨੂੰ ਮੁਲਜ਼ਮ ਦੇ ਤੌਰ 'ਤੇ ਟ੍ਰਾਇਲ ਦਾ ਸਾਹਮਣਾ ਕਰਨਾ ਹੋਵੇਗਾ। ਥਰੂਰ 'ਤੇ ਆਤਮ ਹੱਤਿਆ ਦੇ ਲਈ ਉਕਸਾਉਣ ਯਾਨੀ ਆਈਪੀਸੀ 306 ਅਤੇ ਵਿਆਹੁਤਾ ਜੀਵਨ ਵਿਚ ਕਰੂਰਤਾ ਭਾਵ 489ਏ ਦਾ ਦੋਸ਼ ਹੈ। ਦਿੱਲੀ ਪੁਲਿਸ ਦੀ ਚਾਰਜਸ਼ੀਟ 'ਤੇ ਗੰਭੀਰਤਾ ਦਿਖਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਸ਼ਸ਼ੀ ਥਰੂਰ ਦੇ ਵਿਰੁਧ ਇਨ੍ਹਾਂ ਧਾਰਾਵਾਂ ਵਿਚ ਕੇਸ ਚਲਾਉਣ ਦੇ ਲਈ ਲੋੜੀਂਦੇ ਸਬੂਤ ਹਨ। ਇਸ ਮਾਮਲੇ ਵਿਚ ਸੁਬਰਮਣੀਅਮ ਸਵਾਮੀ ਨੇ ਅਦਾਲਤ ਵਿਚ ਦੋ ਅਰਜ਼ੀਆਂ ਲਗਾਈਆਂ ਹਨ। ਪਹਿਲੀ ਵਿਚ ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਦਿੱਲੀ ਪੁਲਿਸ ਨੇ ਜੋ ਅਪਣੇ ਅਫ਼ਸਰਾਂ ਦੀ ਵਿਜੀਲੈਂਸ ਜਾਂਚ ਕਰਵਾਈ ਸੀ, ਉਹ ਅਦਾਲਤ ਵਿਚ ਪੇਸ਼ ਕੀਤੀ ਜਾਵੇ ਕਿਉਂਕਿ ਅਫ਼ਸਰਾਂ ਨੇ ਸਬੂਤਾਂ ਨਾਲ ਛੇੜਛਾੜ ਕੀਤੀ ਹੈ। 

Subramanian SwamySubramanian Swamy

ਦੂਜੀ ਅਰਜ਼ੀ ਵਿਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੱਤਿਆ ਦਾ ਹੈ, ਇਸ ਲਈ ਹੱਤਿਆ ਦੇ ਤਹਿਤ ਟ੍ਰਾਇਲ ਚੱਲੇ। ਹੁਣ ਇਨ੍ਹਾਂ ਦੋਹਾਂ ਅਰਜ਼ੀਆਂ 'ਤੇ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਇਸ 'ਤੇ ਵੀ ਅਦਾਲਤ 7 ਜੁਲਾਈ ਨੂੰ ਸੁਣਵਾਈ ਕਰੇਗੀ। 7 ਜੁਲਾਈ ਨੂੰ ਬਤੌਰ ਮੁਲਜ਼ਮ ਆਦਲਤ ਵਿਚ ਪੇਸ਼ ਹੋਣਾ ਹੋਵੇਗਾ। ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੂੰ ਸੰਮਨ ਜਾਰੀ ਕਰ ਕੇ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ। ਦਸ ਦਈਏ ਕਿ ਸੁਨੰਦਾ ਪੁਸ਼ਕਰ ਦੀ ਮੌਤ ਦੇ ਚਾਰ ਸਾਲ 14 ਮਈ ਨੂੰ ਦਿੱਲੀ ਪੁਲਿਸ ਦੀ ਐਸਆਈਟੀ ਨੇ ਪਟਿਆਲਾ ਹਾਊਸ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ।

 shashi tharoor shashi tharoor

ਚਾਰਜਸ਼ੀਟ ਮੁਤਾਬਕ ਇਸਤਗਾਸਾ ਪੱਖ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਸੁਨੰਦਾ ਦੇ ਵਿਆਹ ਨੂੰ 3 ਸਾਲ 3 ਮਹੀਨੇ ਹੋਏ ਸਨ ਅਤੇ ਦੋਹਾਂ ਦਾ ਇਹ ਤੀਜਾ ਵਿਆਹ ਸੀ। ਦੋਹਾਂ ਵਿਚਕਾਰ ਝਗੜਾ ਆਮ ਸੀ, ਏਅਰਪੋਰਟ 'ਤੇ ਵੀ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ। ਝਗੜੇ ਦੀਆਂ ਗੱਲਾਂ ਸੁਨੰਦਾ ਨੇ ਕਈ ਦੋਸਤਾਂ ਨੂੰ ਵੀ ਦੱਸੀਆਂ ਸਨ। ਗਵਾਹਾਂ ਨੇ ਦਸਿਆ ਕਿ ਉਹ ਡਿਪ੍ਰੈਸ਼ਨ ਦੇ ਚਲਦੇ ਹਸਪਤਾਲ ਵਿਚ ਭਰਤੀ ਹੋਈ। ਉਨ੍ਹਾਂ ਕੋਲ ਐਲਪ੍ਰੈਕਸ ਦੇ 27 ਟੈਬਲੇਟ ਮਿਲੇ ਸਨ, ਉਨ੍ਹਾਂ ਨੇ ਕਿੰਨੇ ਲਏ ਪਤਾ ਨਹੀਂ। ਮੌਤ ਐਲਪ੍ਰੈਕਸ ਦੇ ਜ਼ਹਿਰ ਨਾਲ ਹੋਈ।

sunanda pushkarsunanda pushkar

ਸੁਨੰਦਾ ਨੇ ਮੌਤ ਤੋਂ ਪਹਿਲਾਂ ਸ਼ਸ਼ੀ ਥਰੂਰ ਨੂੰ 2 ਮੇਲ ਲਿਖੇ, ਜਿਸ ਵਿਚ ਲਿਖਿਆ ਸੀ ਕਿ ਮੈਂ ਮਰਨਾ ਚਾਹੁੰਦਾ ਹਾਂ, ਸੁਨੰਦਾ ਨੂੰ ਸ਼ੱਕ ਸੀ ਕਿ ਸ਼ਸ਼ੀ ਥਰੂਰ ਦੇ ਕਿਸੇ ਹੋਰ ਨਾਲ ਰਿਸ਼ਤੇ ਹਨ, ਇਸ ਲਈ ਉਹ ਜ਼ਿਆਦਾ ਡਿਪ੍ਰੈਸ਼ਨ ਵਿਚ ਰਹਿੰਦੀ ਸੀ।ਸ਼ਸ਼ੀ ਥਰੂਰ ਲਗਾਤਾਰ ਉਨ੍ਹਾਂ ਦੀ ਅਣਦੇਖੀ ਕਰ ਰਹੇ ਸਨ। ਸੁਨੰਦਾ ਦਾ ਫ਼ੋਨ ਨਹੀਂ ਉਠਾ ਰਹੇ ਸਨ। ਸੁਨੰਦਾ ਨੇ ਸ਼ਸ਼ੀ ਥਰੂਰ ਨਾਲ ਗੱਲਬਾਤ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਜਦੋਂ ਉਹ ਸਫ਼ਲ ਨਾ ਹੋਈ ਤਾਂ ਫਿਰ ਉਸ ਨੇ ਸੋਸ਼ਲ ਮੀਡੀਆ ਅਤੇ ਦੋਸਤਾਂ ਦਾ ਸਹਾਰਾ ਲਿਆ ਅਤੇ ਐਂਟੀ ਡ੍ਰਿਪੈਸ਼ਨ ਦਵਾਈਟਾਂ ਲੈਣੀਆਂ ਸ਼ੁਰੂ ਕਰ ਦਿਤੀਆਂ।

ਸੁਨੰਦਾ ਨੇ ਮੌਤ ਤੋਂ ਪਹਿਲਾਂ ਅਪਣੇ ਦੋਸਤਾਂ ਨਾਲ ਸ਼ਸ਼ੀ ਥਰੂਰ ਨਾਲ ਸਬੰਧਾਂ ਨੂੰ ਲੈ ਕੇ ਕਈ ਗੱਲਾਂ ਦੱਸੀਆਂ ਸਨ। ਪੁਲਿਸ ਨੇ ਉਨ੍ਹਾਂ ਦੋਸਤਾਂ ਦੇ ਵੀ ਬਿਆਨ ਕੀਤੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement