ਮਜ਼ਦੂਰ ਦੀ ਲੜਕੀ ਇਸ ਤਰ੍ਹਾਂ ਬਣੀ ਸੀ ਦੁਨੀਆ ਦੀ ਪਹਿਲੀ ਪੀਐਚਡੀ ਡਿਗਰੀ ਧਾਰਕ
Published : Jun 5, 2019, 4:23 pm IST
Updated : Jun 5, 2019, 4:23 pm IST
SHARE ARTICLE
Google doodle on Elena Cornaro Piscopias 373rd birthdayb facts life history
Google doodle on Elena Cornaro Piscopias 373rd birthdayb facts life history

ਕਈ ਭਾਸ਼ਾਵਾਂ ਵਿਚ ਸੀ ਮਾਹਿਰ

ਨਵੀਂ ਦਿੱਲੀ: ਗੂਗਲ ਨੇ ਅਪਣੇ ਹੋਮਪੇਜ ’ਤੇ ਇਲੀਨਾ ਕੌਰਨੈਰੋ ਪਿਸਕੋਪੀਆ ਦਾ ਡੂਡਲ ਬਣਾਇਆ ਹੈ। ਅੱਜ ਇਲੀਨਾ ਕੌਰਨੈਰੋ ਪਿਸਕੋਪੀਆ ਦਾ 373ਵਾਂ ਜਨਮਦਿਨ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਲੀਨਾ ਪਹਿਲੀ ਔਰਤ ਸੀ ਜਿਹਨਾਂ ਨੇ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਸੀ। ਏਲੈਨਾ  ਨੇ 32 ਦੀ ਉਮਰ ਵਿਚ ਪੀਐਚਡੀ ਡਿਗਰੀ ਪ੍ਰਾਪਤ ਕੀਤੀ ਸੀ। ਉਹਨਾਂ ਦਾ ਜਨਮ ਇਟਲੀ ਦੇ ਵੈਨਿਸ ਵਿਚ 5 ਜੂਨ 1646 ਨੂੰ ਹੋਇਆ ਸੀ।

ElenaElena

ਇਲੀਨਾ ਦਾ ਸ਼ੁਰੂਆਤੀ ਜੀਵਨ ਕਾਫੀ ਸੰਘਰਸ਼ ਭਰਿਆ ਰਿਹਾ ਹੈ। ਉਹਨਾਂ ਨੂੰ ਦੋ ਵਕਤ ਦੇ ਭੋਜਨ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ। ਉਹਨਾਂ ਦੀ ਮਾਤਾ ਖੇਤੀ ਕਰਦੀ ਸੀ ਅਤੇ ਭੁਖਮਰੀ ਤੋਂ ਬਚਣ ਲਈ ਉਹ ਬਹੁਤ ਮਿਹਨਤ ਕਰਦੀ ਸੀ। ਉਹਨਾਂ ਦੀ ਮਾਂ ਨੇ ਸ਼ਹਿਰ ਵਿਚ ਵੀ ਕਾਫੀ ਸਮਾਂ ਕੰਮ ਕੀਤਾ ਸੀ। ਇਲੀਨਾ ਕੌਰਨੈਰੋ ਪਿਸਕੋਪਿਆ ਅਪਣੇ ਮਾਤਾ ਪਿਤਾ ਦੀ ਤੀਜੀ ਔਲਾਦ ਸਨ।

BooksBooks

ਉਹਨਾਂ ਦੇ ਪਿਤਾ ਦਾ ਨਾਮ ਜਿਆਨਬੇਟਿਸਟਾ ਕੌਰਨੈਰੋ ਪਿਸਕੋਪਿਆ ਸੀ ਅਤੇ ਮਾਤਾ ਦਾ ਨਾਂ ਜਾਨੇਟਾ ਬੋਨੀ ਸੀ। ਇਲੀਨਾ ਦੇ ਜਨਮ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਨੇ ਵਿਆਹ ਕਰਵਾ ਲਿਆ। ਇਲੀਨਾ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਂਕ ਸੀ। ਜਦੋਂ ਉਹ 7 ਸਾਲ ਦੀ ਸੀ ਤਾਂ ਮਾਤਾ ਪਿਤਾ ਨੇ ਉਹਨਾਂ ਦੀ ਸਮਰੱਥਾ ਨੂੰ ਸਮਝਿਆ ਅਤੇ ਪ੍ਰੀਸਟ ਜਿਯੋਵਾਨੀ ਫੈਬ੍ਰਿਕ ਦੀ ਸਲਾਹ ’ਤੇ ਉਹਨਾਂ ਨੂੰ ਬਾਹਰ ਪੜ੍ਹਨ ਲਈ ਭੇਜਿਆ।

7 ਸਾਲ ਦੀ ਉਮਰ ਵਿਚ ਹੀ ਇਲੀਨਾ ਨੇ ਲੈਟਿਨ, ਗ੍ਰੀਕ, ਫ੍ਰੈਂਚ ਅਤੇ ਸਪੈਨਿਸ਼ ਭਾਸ਼ਾ ਦਾ ਗਿਆਨ ਹਾਸਲ ਕਰ ਲਿਆ ਸੀ। ਹੀਬ੍ਰੂ ਅਤੇ ਅਰਬੀ ਵਿਚ ਵੀ ਸ਼ੁਧਤਾ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ ਓਰਾਕੁਲਮ ਸੇਪਿਟਲਿੰਗੁ ਦੀ ਉਪਾਧੀ ਦਿੱਤੀ ਗਈ। ਇਲੀਨਾ ਕੌਰਨੈਰੋ ਪਿਸਕੋਪਿਆ ਨੂੰ ਪੜ੍ਹਾਈ ਦੇ ਨਾਲ-ਨਾਲ ਸੰਗੀਤ ਵਿਚ ਵੀ ਰੁਚੀ ਸੀ। ਉਹਨਾਂ ਨੇ ਵੀਣਾ, ਵਾਇਲਿਨ, ਹਾਰਪਸੀਕਾਰਡ ਅਤੇ ਕਲਾਵਿਕਾਰਡ ਸਿੱਖਿਆ ਅਤੇ ਬਾਅਦ ਵਿਚ ਅਪਣੀ ਧੁਨ ਬਣਾਈ।

ਵਿਗਿਆਨ ਦੇ ਖੇਤਰ ਵਿਚ ਉਹਨਾਂ ਨੇ ਅਪਣਾ ਬਹੁਤ ਨਾਮ ਕਮਾਇਆ ਅਤੇ ਦੁਨੀਆ ਵਿਚ ਅਪਣੀ ਪਹਿਚਾਣ ਬਣਾਈ। 26 ਜੁਲਾਈ 1648 ਵਿਚ ਉਹਨਾਂ ਦੀ ਮੌਤ ਹੋ ਗਈ ਸੀ। ਜੀਵਨ ਦੇ ਆਖਰੀ ਸੱਤ ਸਾਲਾਂ ਵਿਚ ਉਹਨਾਂ ਨੇ ਬੱਚਿਆਂ ਨੂੰ  ਪੜ੍ਹਾਇਆ ਅਤੇ ਚੈਰਿਟੀ ਵਿਚ ਕੱਢ ਦਿੱਤਾ ਗਿਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement